ETV Bharat / state

ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਨ ਅਤੇ ਕੋਹਿਨੂਰ ਹੀਰੇ ਨੂੰ ਭਾਰਤ ਲਿਆਉਣ ਦੀ ਹੋਈ ਗੱਲ ਤਾਂ ਕੁਝ ਅਜਿਹਾ ਬੋਲੇ ਸਰਬਜੀਤ ਸਿੰਘ ਖਾਸਲਾ, ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ.. - Sarabjit Singh Khalsa

author img

By ETV Bharat Punjabi Team

Published : Jul 30, 2024, 5:41 PM IST

Updated : Aug 16, 2024, 2:51 PM IST

Sarabjit Singh Khalsa : ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖਾਲਸਾ ਨੂੰ ਹਿਊਮਨ ਰਾਈਟਸ ਐਸ਼ੋਸੀਏਸ਼ਨ ਦੇ ਆਗੂ ਮਿਲਣ ਪਹੁੰਚੇ। ਉਹਨਾਂ ਨਾਲ ਮੁਲਾਕਾਤ ਕਰਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਬਣਾਉਣ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਨ ਅਤੇ ਕੋਹਿਨੂਰ ਹੀਰੇ ਨੂੰ ਭਾਰਤ ਲਿਆਉਣ ਦੇ ਸੰਬੰਧੀ ਅਵਾਜ ਚੁੱਕਣ ਦੀ ਗੱਲ ਕਹੀ। ਪੜ੍ਹੋ ਪੂਰੀ ਖਬਰ...

Sarabjit Singh Khalsa
ਸਰਬਜੀਤ ਸਿੰਘ ਖਾਲਸਾ (Etv Bharat (ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ : ਅੰਮ੍ਰਿਤਸਰ ਪਹੁੰਚੇ ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖਾਲਸਾ ਨੂੰ ਹਿਊਮਨ ਰਾਈਟਸ ਐਸ਼ੋਸੀਏਸ਼ਨ ਦੇ ਆਗੂ ਮਿਲਣ ਪਹੁੰਚੇ। ਉਹਨਾਂ ਨਾਲ ਮੁਲਾਕਾਤ ਕਰਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਬਣਾਉਣ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਨ ਅਤੇ ਕੋਹਿਨੂਰ ਹੀਰੇ ਨੂੰ ਭਾਰਤ ਲਿਆਉਣ ਦੇ ਸੰਬੰਧੀ ਅਵਾਜ ਚੁੱਕਣ ਦੀ ਗੱਲ ਕਹੀ।

ਸਰਬਜੀਤ ਸਿੰਘ ਖਾਸਲਾ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਬਣਾਉਣ ਨੂੰ ਲੈ ਕੇ ਕਿਹਾ ਕਿ ਮੈਂ ਦਿੱਲੀ ਜਾ ਕੇ ਗਡਕਰੀ ਨਾਲ ਗੱਲਬਾਤ ਕਰਾਂਗਾ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਇਹ ਸੜਕ ਬਣਨੀ ਬਹੁਤ ਜਰੂਰੀ ਹੈ, ਕਿਉਂਕਿ ਇਸ ਸੜਕ ਦੇ ਬਿਨ੍ਹਾਂ ਸ਼ਰਧਾਲੂਆਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੜਕ ਨਾ ਹੋਣ ਕਾਰਨ ਸ਼ਰਧਾਲੂਆਂ ਨੂੰ ਬਹੁਤ ਦੂਰ ਦੀ ਘੁੰਮ ਕੇ ਆਉਣਾ ਪੈਂਦਾ ਹੈ।

ਇਸੇ ਦੌਰਾਨ ਜਦੋਂ ਸਰਬਜੀਤ ਸਿੰਘ ਖਾਲਸਾ ਨੂੰ ਇੱਕ ਪੱਤਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਨ ਅਤੇ ਕੋਹਿਨੂਰ ਹੀਰਾ ਭਾਰਤ ਲਿਆਉਣ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਇਸ ਦੇ ਜਬਾਵ ਵਿੱਚ ਸਰਬਜੀਤ ਸਿੰਘ ਨੇ ਕਿਹਾ ਕਿ ਕੋਹਿਨੂਰ ਹੀਰਾ ਅਜੇ ਭਾਰਤ ਨਹੀਂ ਲਿਆਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੋਹਿਨੂਰ ਨੂੰ ਭਾਰਤ ਲਿਆ ਕੇ ਕਿਸ ਕੋਲ ਰੱਖਿਆ ਜਾਵੇਗਾ ਅਤੇ ਕਿੱਥੇ ਰੱਖਿਆ ਜਾਵੇਗਾ।

ਕੇਂਦਰੀ ਮੰਤਰੀ ਨੀਤਿਨ ਗਡਕਰੀ ਨਾਲ ਕਰਨਗੇ ਮੁਲਕਾਤ : ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੜਕ ਸੰਬਧੀ ਉਹ ਕੇਂਦਰੀ ਮੰਤਰੀ ਨੀਤਿਨ ਗਡਕਰੀ ਨਾਲ ਜਲਦ ਮੁਲਾਕਾਤ ਕਰਨਗੇ ਅਤੇ ਰਹੀ ਗੱਲ ਸਿੰਘਾਸਨ ਅਤੇ ਕੋਹਿਨੂਰ ਹੀਰਾ ਵਾਪਿਸ ਭਾਰਤ ਲਿਆਉਣ ਦੀ ਤਾਂ ਉਹਨਾ ਕਿਹਾ ਕਿ ਉਹ ਅਜੇ ਭਾਰਤ ਨਹੀ ਆਉਣਾ ਚਾਹੀਦਾ ਕਿਉਕਿ ਉਸ ਨੂੰ ਲਿਆ ਕੇ ਰੱਖਣਾ ਕਿੱਥੇ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਖੁਦ ਇਸ ਸੰਬਧੀ ਜਿਆਦਾ ਸੁਹਿਰਦ ਹੈ ਤਾਂ ਖੁਦ ਲੈ ਆਵੇ।

ਇਸੇ ਦੌਰਾਨ ਹਿਊਮਨ ਰਾਈਟਸ ਐਸ਼ੋਸੀਏਸ਼ਨ ਦੇ ਆਗੂ ਸਰਬਜੀਤ ਸਿੰਘ ਨੇ ਕਿਹਾ ਕਿ ਜੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਹੈ, ਉਹ ਬਹੁਤ ਹੀ ਲੰਬੇ ਸਮੇਂ ਤੋਂ ਖਰਾਬ ਪਈ ਹੈ। ਉਸ ਸੜਕ ਵਿੱਚ ਵੱਡੇ-ਵੱਡੇ ਟੋਏ ਪਏ ਹੋਏ ਹਨ ਪਰ ਕਿਸੇ ਨੇ ਉਸਦੀ ਸਾਰ ਨਹੀਂ ਲਈ, ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਉਸ ਸੜਕ ਨੂੰ ਬਣਾਉਣ ਦੇ ਲਈ। ਗੱਲਬਾਤ ਦੌਰਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸੜਕ ਦੇ ਸੰਬੰਧ ਵਿੱਚ ਪਹਿਲਾਂ ਕੈਬਨਿਟ ਮੰਤਰੀ ਗੁਰਜੀਤ ਸਿੰਘ ਔਜਲਾ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਗਿਆ ਸੀ।

ਜਿਸ ਤੋਂ ਬਾਅਤ ਗੁਰਜੀਤ ਸਿੰਘ ਔਜਲਾ ਨੇ ਖੁਦ ਜਾ ਕੇ ਉਥੇ ਸਭ ਦੇਖਿਆ ਸੀ ਅਤੇ ਕਿਹਾ ਸੀ ਕਿ ਅਤੇ ਕਿਹਾ ਸੀ ਕਿ ਮੈਂਬਰ ਪਾਰਲੀਮੈਂਟ ਵਿੱਚ ਗੱਲ ਕਰਾਂਗੇ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਵਿਸ਼ੇ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸੇ ਕਰਕੇ ਹੁਣ ਅਸੀਂ ਸਾਂਸ਼ਦ ਸਰਬਜੀਤ ਸਿੰਘ ਖਾਸਲਾ ਨਾਲ ਅਸੀਂ ਮੁਲਾਕਾਤ ਕੀਤੀ ਹੈ ਕਿਉਂਕਿ ਇਹ ਪੰਥ ਦਾ ਮਸਲਾ ਹੈ।

Last Updated : Aug 16, 2024, 2:51 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.