ਹੁਸ਼ਿਆਰਪੁਰ: ਥਾਣਾ ਗੜ੍ਹਸ਼ੰਕਰ ਪੁਲਿਸ ਨੇ ਪਿੰਡ ਅਲੀਪੁਰ ਵਿਖੇ ਹੋਏ ਕਤਲ ਦੀ ਵਾਰਦਾਤ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਆਪਸੀ ਲੜਾਈ ਝਗੜੇ ਕਾਰਨ ਹੀ ਇਹ ਘਟਨਾ ਕਤਲ ਦੀ ਵਾਰਦਾਤ ਤੱਕ ਪਹੁੰਚ ਗਈ।ਬਲਜਿੰਦਰ ਸਿੰਘ ਮੱਲ੍ਹੀ ਐਸ ਐਚ ਓ ਗੜ੍ਹਸ਼ੰਕਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਿਤਿਨ ਕੁਮਾਰ ਪੁੱਤਰ ਪਰਮਜੀਤ ਸਿੰਘ ਵਾਸੀ ਚਣਕੋਈ ਥਾਣਾ ਬਲਾਚੌਰ ਜੋ ਆਪਣੇ ਦੋਸਤਾਂ ਨਾਲ ਜਨਮ ਦਿਨ ਦੀ ਪਾਰਟੀ ਮਨਾਉਣ ਤੋਂ ਬਾਅਦ ਆਪਣੇ ਘਰ ਨੂੰ ਜਾ ਰਹੇ ਸੀ। ਜਦੋਂ ਉਹ ਆਪਣੇ ਦੋਸਤ ਸ਼ੰਮੀ ਕਪੂਰ ਨੂੰ ਪਿੰਡ ਅਲੀਪੁਰ ਵਿਖੇ ਛੱਡਣ ਲਈ ਜਾ ਰਹੇ ਸੀ, ਤਾਂ ਪਿੰਡ ਅਲੀਪੁਰ ਥਾਣਾ ਗੜਸ਼ੰਕਰ ਦੀ ਗਰਾਉਂਡ ਪਾਸ ਪਹੁੰਚੇ ਤਾਂ ਉੱਥੇ ਪਹਿਲਾ ਹੀ ਗੁਰਪ੍ਰੀਤ ਸਿੰਘ ਉਰਫ ਗੋਪੀ ਢੇਸੀ ਅਤੇ ਤਜਿੰਦਰ ਉਰਫ ਵਿਗਿਆਨੀ ਨਾਮ ਦੇ ਵਿਅਕਤੀਆ ਵੱਲੋਂ ਕਾਫੀ ਬੰਦੇ ਇੱਕਠੇ ਕੀਤੇ ਹੋਏ ਸਨ।
ਲੜਾਈ ਝਗੜਾ ਕਰਦੇ ਹੋਏ ਮਾਰ-ਕੁੱਟ ਕਰਨੀ ਸ਼ੁਰੂ ਕਰ ਦਿੱਤੀ
ਜਿਨ੍ਹਾਂ ਨੇ ਨਿਤਿਨ ਕੁਮਾਰ ਅਤੇ ਉਸਦੇ ਸਾਰੇ ਦੋਸਤਾਂ ਨੂੰ ਘੇਰ ਕੇ ਉਨ੍ਹਾਂ ਨਾਲ ਲੜਾਈ ਝਗੜਾ ਕਰਦੇ ਹੋਏ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ । ਉਕਤ ਲੜਾਈ ਦੌਰਾਨ ਨਿਤਿਨ ਕੁਮਾਰ ਪੁੱਤਰ ਪਰਮਜੀਤ ਸਿੰਘ ਵਾਸੀ ਚਣਕੋਈ ਥਾਣਾ ਬਲਾਚੌਰ, ਦਾ ਗੁਰਪ੍ਰੀਤ ਸਿੰਘ ਉਰਫ ਗੋਪੀ ਢੇਸੀ ਅਤੇ ਤਜਿੰਦਰ ਉਰਫ ਵਿਗਿਆਨੀ ਵੱਲੋ ਸਾਥੀਆ ਨਾਲ ਮਿਲਕੇ ਕਤਲ ਕਰ ਦਿੱਤਾ ਸੀ।
ਵੱਖ-ਵੱਖ ਟੀਮਾਂ ਤਿਆਰ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਗਈ
ਜਿਸ ਉੱਤੇ ਨਤੀਸ਼ ਕੁਮਾਰ ਪੁੱਤਰ ਪਰਮਜੀਤ ਸਿੰਘ ਵਾਸੀ ਚਣਕੋਈ ਥਾਣਾ ਬਲਾਚੌਰ ਦੇ ਬਿਆਨਾਂ ਦੇ ਅਧਾਰ ਉੱਤੇ ਮੁਕੱਦਮਾ ਨੰਬਰ 137 ਮਿਤੀ 06-09-2024 ਧਾਰਾ 103(1), 109, 190, 324(4), 191(3) BNS 25/27-54-59 ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਵੱਖ-ਵੱਖ ਟੀਮਾਂ ਤਿਆਰ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਗਈ ਹੈ।
ਬਾਕੀ ਰਹਿੰਦੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਕੇ ਕਰਵਾਈ ਕੀਤੀ ਜਾਵੇਗੀ
ਮੁਕੱਦਮਾਂ ਉਕਤ ਵਿੱਚ ਰਜਿੰਦਰ ਵਰਮਾ ਉਰਫ ਪਾਲਾ, ਪੁੱਤਰ ਲਾਲ ਬਹਾਦਰ ਅਤੇ ਨੀਰਜ ਕੁਮਾਰ ਉਰਫ ਅਕਾਸ਼ ਪੁੱਤਰ ਰਾਜ ਕੁਮਾਰ ਵਾਸੀ ਸੈਲਾ ਖੁਰਦ ਨੂੰ ਗ੍ਰਿਫਤਾਰ ਕੀਤਾ ਅਤੇ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਕੇ ਮੁਕੱਦਮਾਂ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
- ਪਟਾਕਾ ਫੈਕਟਰੀ 'ਚ ਬਲਾਸਟ ਹੋਣ 'ਤੇ ਇੱਕ ਹੀ ਪਰਿਵਾਰ ਦੇ ਚਾਰ ਜਣਿਆ ਦੀ ਮੌਤ, 5ਵਾਂ ਹਸਪਤਾਲ 'ਚ ਜ਼ੇਰੇ ਇਲਾਜ - Blast in the firecracker factory
- ਕਣਕ ਤੇ ਝੋਨੇ ਦੇ ਫਸਲੀਂ ਚੱਕਰ 'ਚੋਂ ਨਿਕਲਿਆ ਕਰਜਾਈ ਕਿਸਾਨ, ਹੁਣ ਹੋ ਰਹੇ ਸਾਰੇ ਪਾਸੇ ਚਰਚੇ - Alternative farming
- ਬਠਿੰਡਾ 'ਚ ਵੱਡੀ ਵਾਰਦਾਤ: ਕਤੂਰੇ ਕਾਰਨ ਹੋਏ ਝਗੜੇ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਵੱਢੇ ਪਿਓ-ਪੁੱਤ, ਹੋਈ ਮੌਤ, ਇੱਕ ਮਹਿਲਾ ਬੁਰੀ ਤਰ੍ਹਾਂ ਜਖਮੀ - Father and son killed in Bathinda