ਅੰਮ੍ਰਿਤਸਰ: ਬੇਆਸਰਿਆਂ ਦੇ ਆਸਰਾ ਆਸ਼ਰਮ ਦੇ ਵਿੱਚ ਅੱਜ ਰੱਖੜੀ ਦੇ ਤਿਉਹਾਰ 'ਤੇ ਹੈਲਪਿੰਗ ਹੈਂਡਜ ਪੰਜਾਬ ਐਨਜੀਓ ਦੇ ਆਗੂ ਆਪਣੀ ਟੀਮ ਦੇ ਨਾਲ ਰੱਖੜੀ ਮਨਾਉਣ ਪੁੱਜੇ। ਤੁਹਾਨੂੰ ਦੱਸ ਦਈਏ ਕਿ ਬੇਆਸਰੀਆ ਦੇ ਆਸਰਾ ਆਸ਼ਰਮ ਅੰਮ੍ਰਿਤਸਰ ਦੇ ਨਵਾਂ ਪਿੰਡ ਮਹਿਤਾ ਰੋਡ 'ਤੇ ਹੈ। ਜਿਸ ਵਿੱਚ ਕਈ ਬੇਸਹਾਰਾ ਮੰਦ ਬੁੱਧੀ ਹੈਂਡੀਕੈਪ ਅਤੇ ਹੋਰ ਵੀ ਕਈ ਬਜ਼ੁਰਗ ਅਤੇ ਜਵਾਨ ਮਹਿਲਾਵਾਂ ਤੇ ਭੈਣਾਂ ਰਹਿੰਦੀਆ ਹਨ। ਜਿਨਾਂ ਨੂੰ ਘਰੋਂ ਇਹ ਕਹਿ ਕੇ ਬਾਹਰ ਕੱਡ ਦਿੱਤਾ ਗਿਆ ਸੀ ਕਿ ਇਹ ਮੰਦ ਬੁੱਧੀ ਅਤੇ ਹੈਂਡੀਕੈਪਡ ਹਨ। ਇਹ ਜਿਉਣ ਦੇ ਲਾਇਕ ਨਹੀਂ ਹਨ ਪਰ ਉੱਥੇ ਹੀ ਇਹ ਬੇਆਸਰਿਆਂ ਦੇ ਆਸਰਾ ਆਸ਼ਰਮ ਨੇ ਇਹਨਾਂ ਨੂੰ ਸਹਾਰਾ ਦਿੱਤਾ ਤੇ ਇਹਨਾਂ ਨੂੰ ਜਿਉਣ ਦਾ ਵੱਲ ਵੀ ਦਿੱਤਾ।
ਇਹ ਭੈਣਾਂ ਅੱਜ ਰੱਖੜੀ ਦੇ ਦਿਨ ਤੇ ਆਪਣੇ ਭਰਾਵਾਂ ਨੂੰ ਉਡੀਕਦੀਆਂ ਪਈਆਂ ਸਨ ਤੇ ਇਹਨਾਂ ਦੀਆਂ ਅੱਖਾਂ ਵੀ ਨਮ ਹੋਈਆਂ ਪਈਆਂ ਸਨ ਕਿ ਇਹਨਾਂ ਦੇ ਭਰਾ ਵੀ ਕਿਤੇ ਆ ਕੇ ਇਹਨਾਂ ਕੋਲੋਂ ਰੱਖੜੀ ਬਣਵਾਉਣਗੇ । ਪਰ ਇਹਨਾਂ ਦੇ ਚਿਹਰਿਆਂ 'ਤੇ ਖੁਸ਼ੀ ਲਿਆਂਦੀ ਹੈਲਪਿੰਗ ਹੈਂਡਜ ਪੰਜਾਬ ਸੰਸਥਾ ਦੇ ਆਗੂ ਤੇਜੀ ਰੰਧਾਵਾ ਉਹ ਆਪਣੀ ਟੀਮ ਦੇ ਨਾਲ ਬੇਆਸਰੀਆ ਦੇ ਆਸਰੇ ਆਸ਼ਰਮ ਦੇ ਵਿੱਚ ਪੁੱਜੇ ਤੇ ਉੱਥੇ ਮੰਦ ਬੁੱਧੀ ਤੇ ਹੈਂਡੀਕੈਪ ਭੈਣਾਂ ਤੇ ਮਾਵਾਂ ਕੋਲੋਂ ਆਪਣੇ ਗੁੱਟਾ 'ਤੇ ਰੱਖੜੀ ਬਣਵਾਈ।
ਨੰਮ ਹੋਈਆਂ ਭੈਣਾਂ ਦੀਆਂ ਅੱਖਾਂ: ਉੱਥੇ ਹੀ ਰੱਖੜੀ ਬੰਨਦੇ ਸਮੇਂ ਕਈ ਭੈਣਾਂ ਦੀਆਂ ਅੱਖਾਂ ਨਮ ਹੋ ਗਈਆਂ ਤੇ ਉਹਨਾਂ ਦੇ ਅੱਖਾਂ ਵਿੱਚੋਂ ਅਥਰੂ ਆ ਗਏ । ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੈਲਪਿੰਗ ਹੈਂਡਜ ਪੰਜਾਬ ਦੇ ਅੰਮ੍ਰਿਤਸਰ ਤੋਂ ਆਗੂ ਤੇਜੀ ਰੰਧਾਵਾ ਨੇ ਕਿਹਾ ਕਿ ਅਸੀਂ ਇਥੇ ਰੱਖੜੀ ਦੇ ਤਿਉਹਾਰ 'ਤੇ ਬੇਆਸਰਿਆ ਦਾ ਆਸਰਾ ਆਸ਼ਰਮ ਵਿੱਚ ਪਹੁੰਚੇ ਹਾਂ ਜਿੱਥੇ ਇਹ ਸਾਡੀਆਂ ਭੈਣਾਂ ਆਪਣੇ ਭਰਾਵਾਂ ਦੀ ਉਡੀਕ ਕਰ ਰਹੀਆਂ ਸਨ, ਉਹਨਾਂ ਕਿਹਾ ਕਿ ਇਹ ਭੈਣਾਂ ਸਾਨੂੰ ਵਧੀਆ ਲੱਗਦੀਆਂ ਹਨ। ਜਿੱਦਾਂ ਸਾਡੀਆਂ ਅਸਲ ਭੈਣਾਂ ਹਨ ਉਦਾਂ ਹੀ ਸਾਨੂੰ ਇਹ ਭੈਣਾਂ ਲੱਗਦੀਆਂ ਨੇ,ਉਹਨਾਂ ਕਿਹਾ ਕਿ ਅਸੀਂ ਹਰ ਸਾਲ ਇਥੇ ਰੱਖੜੀ ਲਈ ਆਵਾਂਗੇ। ਉਹਨਾਂ ਕਿਹਾ ਕਿ ਜਿਨਾਂ ਨੇ ਇਹਨਾਂ ਭੈਣਾ ਨੂੰ ਮੰਦ ਬੂਧੀ ਕਹਿ ਕੇ ਕਡਿਆ ਸੀ ਉਹ ਬੇਹੱਦ ਬਦਨਸੀਬ ਹਨ । ਜਿਨਾਂ ਨੇ ਅੱਜ ਭੈਣਾਂ ਹੁੰਦੇ ਹੋਏ ਵੀ ਆਪਣੇ ਗੁੱਟ ਖਾਲੀ ਛੱਡੇ ਹੋਏ ਹਨ।
- ਜੰਮੂ ਕਸ਼ਮੀਰ ਵਿੱਚ ਸਰਹੱਦ ਦੀ ਰਾਖੀ ਕਰ ਰਹੇ ਫ਼ੌਜੀ ਜਵਾਨਾਂ ਨੂੰ ਕੁੜੀਆਂ ਨੇ ਬੰਨੀ, ਕਿਹਾ- ਫੌਜੀ ਭਰਾਵਾਂ ਦੇ ਗੁੱਟ ਨਾ ਰਹਿਣ ਸੁੰਨੇ - tie Rakhis to Army Soldiers
- ਲਾਈਵ ਕੋਲਕਾਤਾ ਡਾਕਟਰ ਰੇਪ-ਕਤਲ ਮਾਮਲਾ, ਡਾਕਟਰਾਂ ਦੀ ਦੇਸ਼ ਵਿਆਪੀ ਹੜਤਾਲ ਸ਼ੁਰੂ, ਮਰੀਜ਼ ਬੇਹਾਲ, ਇਹ ਸੇਵਾਵਾਂ ਰਹਿਣਗੀਆਂ ਚਾਲੂ - Kolkata doctor rape murder case
- ਖੁਸ਼ਖਬਰੀ : ਰੱਖੜੀ ਤੋਂ ਪਹਿਲਾਂ ਕਰੋੜਾਂ ਔਰਤਾਂ ਨੂੰ ਮਿਲੇਗਾ ਤੋਹਫਾ, ਹਰ ਮਹੀਨੇ ਮਿਲੇਗਾ ਇਹ ਇਨਾਮ, ਜਾਨਣ ਲਈ ਪੜ੍ਹੋ ਪੂਰੀ ਖਬਰ - Mukhyamantri Ladki Bahen Yojna
ਹਰ ਬਿਮਾਰੀ ਦਾ ਇਲਾਜ ਹੈ : ਇਸ ਮੌਕੇ ਆਸ਼ਰਮ ਦੇ ਆਗੂਆਂ ਕਿਹਾ ਕਿ ਜੇਕਰ ਭਰਾ ਆਪਣੀਆਂ ਭੈਣਾ ਨੂੰ ਸਾਂਭ ਲੈਣ ਤਾਂ ਅੱਜ ਇਹਨਾਂ ਆਸ਼ਰਮਾਂ ਦੀ ਲੋੜ ਨਹੀਂ ਪੈਣੀ ਸੀ। ਮੈਂ ਚਾਹੁੰਦਾ ਇਹਨਾਂ ਨੂੰ ਦਵਾਈ ਕਰਾਈ ਜਾਵੇ । ਹਰ ਇੱਕ ਚੀਜ਼ ਦਾ ਹੱਲ ਹੈ, ਜੇ ਕੋਈ ਰੋਗ ਆਉਂਦਾ ਹੈ ਉਹਦਾ ਹੱਲ ਵੀ ਹੈ, ਤੇ ਮੈਂ ਇਹ ਚਾਹੁੰਦਾ ਜੇ ਸਾਡੇ ਘਰ ਮੰਦ ਬੁੱਧੀ ਨੇ ਜਨਮ ਲਿਆ ਆ ਉਹਨੂੰ ਆਪਾਂ ਦਵਾਈ ਕਰਾ ਕੇ ਠੀਕ ਵੀ ਕਰ ਸਕਦੇ ਹਾਂ। ਜੇ ਹੈਂਡੀਕੈਪ ਨੇ ਜਨਮ ਲਿਆ ਉਹਨੂੰ ਠੀਕ ਕਰ ਸਕਦੇ ਹਾਂ ਉਹਨਾਂ ਕਿਹਾ ਕਿ ਥੋੜੇ ਦਿਨ ਪਹਿਲਾਂ ਹੀ ਗੁਰੂ ਨਾਨਕ ਦੇਵ ਹਸਪਤਾਲ਼ ਵਿੱਚ ਸੱਤ ਦਿਨ ਦੀ ਕੋਈ ਬੱਚੀ ਛੱਡ ਗਿਆ ਸੀ । ਉਸ ਦੀ ਕਾਰਨ ਕੀ ਸੀ ਚੌਂਕੜੀ ਵੱਜੀ ਹੋਈ ਸੀ ਪਰਿਵਾਰ ਨੂੰ ਇਹ ਵੀ ਇਹ ਹੈਂਡੀਕੈਪ ਆ ਪਰ ਉਹ ਹੈਂਡੀਕੈਪ ਨਹੀਂ ਸੀ ਉਹਦਾ ਹੱਲ ਹੈ ਅੱਜ ਕੱਲ ਆਪਣੇ ਪਰਿਵਾਰ ਨੂੰ ਆਪਣੇ ਅੰਗਾਂ ਨੂੰ ਇਦਾਂ ਆਸ਼ਰਮਾ ਵਿੱਚ ਰਹਿਣ ਲਈ ਨਾ ਛੱਡੋ।