ETV Bharat / state

ਭਰਾ ਭਰਜਾਈ ਤੋਂ ਤੰਗ ਹਾਕੀ ਖਿਡਾਰਨ ਨੇ ਕੀਤੀ ਖ਼ੁਦਕੁਸ਼ੀ, ਭਰਾ ਗ੍ਰਿਫਤਾਰ, ਭਾਬੀ ਫਰਾਰ - Hockey player committed suicide

Hockey player committed suicide: 21 ਸਾਲਾ ਕੌਮੀ ਪੱਧਰ ਦੀ ਹਾਕੀ ਖਿਡਾਰਨ ਸੁਮਨਦੀਪ ਕੌਰ ਨੇ ਆਪਣੇ ਭਰਾ ਅਤੇ ਭਰਜਾਈ ਨਾਲ ਤਕਰਾਰ ਤੋਂ ਬਾਅਦ ਭਾਖੜਾ ਨਹਿਰ 'ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਪੁਲਿਸ ਨੇ ਕਿਹਾ ਕਿ ਪਿਤਾ ਦੀ ਸ਼ਿਕਾਇਤ 'ਤੇ ਭਰਾ ਅਤੇ ਭਰਜਾਈ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਭਰਾ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਭਰਜਾਈ ਫਰਾਰ ਹੈ।

Hockey player Sumandeep Kaur committed suicide in Fatehgarh Sahib, brother arrested, sister-in-law absconding
ਭਰਾ ਭਰਜਾਈ ਤੋਂ ਤੰਗ ਹਾਕੀ ਖਿਡਾਰਨ ਨੇ ਕੀਤੀ ਖ਼ੁਦਕੁਸ਼ੀ, ਭਰਾ ਗ੍ਰਿਫਤਾਰ, ਭਾਬੀ ਫਰਾਰ (ETV BHARAT Fatehgarh Sahib)
author img

By ETV Bharat Punjabi Team

Published : May 7, 2024, 7:44 AM IST

ਹਾਕੀ ਖਿਡਾਰਨ ਨੇ ਕੀਤੀ ਖ਼ੁਦਕੁਸ਼ੀ (ETV BHARAT Fatehgarh Sahib)

ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨਲੀਨਾ ਕਲਾਂ ਦੀ ਸੁਮਨਦੀਪ ਕੌਰ ਨੇ ਆਪਣੇ ਭਰਾ ਅਤੇ ਭਰਜਾਈ ਨਾਲ ਹੋਈ ਤਕਰਾਰ ਤੋਂ ਬਾਅਦ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਿਕ ਲੜਕੀ ਨਾਲ ਉਸ ਦਾ ਭਰਾ ਤੇ ਭਰਜਾਈ ਨਿਤ ਦਿਨ ਲੜਾਈ ਝਗੜਾ ਕਰਦੇ ਸਨ ਜਿਸ ਤੋਂ ਤੰਗ ਪ੍ਰੇਸ਼ਾਨ ਹੋਕੇ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ। ਲੜਕੀ ਦੇ ਪਿਤਾ ਨੇ ਉਸ ਦੇ ਘਰ ਤੋਂ ਬਾਅਦ ਉਸ ਦੀ ਭਾਲ ਕੀਤੀ ਪਰ ਜਦ ਉਹ ਨਾ ਮਿਲੀ ਤਾਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੇ ਤਫਤੀਸ਼ ਕਰਦਿਆਂ ਪੁਲਿਸ ਨੇ ਸੁਮਨਦੀਪ ਕੌਰ ਦੀ ਲਾਸ਼ ਨਹਿਰ ’ਚੋਂ ਬਰਾਮਦ ਕੀਤੀ। ਲੜਕੀ ਦੇ ਪਿਤਾ ਜਸਪਾਲ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਪੁਲਿਸ ਨੇ ਉਸ ਦੇ ਭਰਾ ਵਿਕਰਮਜੀਤ ਸਿੰਘ ਤੇ ਉਸਦੀ ਪਤਨੀ ਪਿੰਕੀ ਖਿਲਾਫ ਮਾਮਲਾ ਦਰਜ ਕਰਕੇ ਵਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਪਿੰਕੀ ਹਾਲੇ ਫਰਾਰ ਹੈ।

ਭਰਾ ਭਰਜਾਈ ਤੋਂ ਤੰਗ ਸੀ ਮ੍ਰਿਤਕਾ : ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਤਿਹਗੜ੍ਹ ਸਾਹਿਬ, ਸੁਖਨਾਜ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਤਿੰਨ ਪੁੱਤਰੀਆਂ ਅਤੇ ਇੱਕ ਪੁੱਤਰ ਹੈ, ਦੋ ਲੜਕੀਆਂ ਤੇ ਇੱਕ ਪੁੱਤਰ ਸ਼ਾਦੀਸ਼ੁਦਾ ਹੈ, ਉਸ ਦੇ ਲੜਕੇ ਵਿਕਰਮਜੀਤ ਸਿੰਘ ਦੀ ਸ਼ਾਦੀ ਲਗਭਗ ਪੰਜ ਮਹੀਨੇ ਪਹਿਲਾਂ ਹੀ ਹੋਈ ਹੈ, ਉਸ ਦੇ ਲੜਕੇ ਦੀ ਪਹਿਲੀ ਸ਼ਾਦੀ ਹੈ ਅਤੇ ਜਦ ਕਿ ਉਸ ਦੀ ਨੂੰਹ ਪਿੰਕੀ ਦਾ ਇਹ ਦੂਸਰਾ ਵਿਆਹ ਸੀ, ਉਸ ਦੀ ਛੋਟੀ ਲੜਕੀ ਸੁਮਨਦੀਪ ਕੌਰ ਹਾਕੀ ਦੀ ਨੈਸ਼ਨਲ ਖਿਡਾਰੀ ਸੀ ਅਤੇ ਐਮਏ ਪੰਜਾਬੀ ਦੀ ਪੜ੍ਹਾਈ ਯੂਨੀਵਰਸਿਟੀ ਪਟਿਆਲਾ ਤੋਂ ਕਰ ਰਹੀ ਸੀ, ਸੁਮਨਦੀਪ ਕੌਰ ਹਮੇਸ਼ਾ ਸ਼ਿਕਾਇਤ ਕਰਦੀ ਸੀ ਕਿ ਉਸ ਦਾ ਭਰਾ ਅਤੇ ਉਸਦੀ ਭਰਜਾਈ ਪਿੰਕੀ ਉਸਨੂੰ ਹਮੇਸ਼ਾ ਤੰਗ ਪਰੇਸ਼ਾਨ ਕਰਦੇ ਰਹਿੰਦੇ ਹਨ ਅਤੇ ਗਾਲੀ ਗਲੋਚ ਕਰਦੇ ਹਨ। ਇਸ ਲਈ ਉਹਨਾਂ ਨੇ ਪੁੱਤਰ ਅਤੇ ਨੂੰਹ ਨੂੰ ਕਈ ਵਾਰ ਸਮਝਾਇਆ ਸੀ ਕਿ ਸੁਮਨਦੀਪ ਕੌਰ ਨੂੰ ਤੰਗ ਨਾ ਕਰਿਆ ਕੀਤਾ ਜਾਵੇ ਪਰ ਉਹਨਾਂ ਵਿੱਚ ਕੋਈ ਸੁਧਾਰ ਨਾ ਆਇਆ ਤਾਂ ਦੁਖੀ ਹੋ ਕੇ ਸੁਮਨਦੀਪ ਕੌਰ ਬੀਤੇ ਦਿਨ ਘਰੋਂ ਚਲੀ ਗਈ ਅਤੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਪੁਲਿਸ ਨੇ ਕਿਹਾ ਕਿ ਫਿਲਹਾਲ ਭਰਾ ਹਿਰਾਸਤ ਵਿੱਚ ਹੈ ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਭਰਜਾਈ ਪਿੰਕੀ ਫਰਾਰ ਹੈ ਉਸ ਦੀ ਵੀ ਭਾਲ ਕਰਕੇ ਜਲਦ ਹੀ ਉਸ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.