ETV Bharat / state

ਬਠਿੰਡਾ ਦੇ ਥਾਣਾ ਰਾਮਪੁਰਾ ਸਦਰ ਵਿਖੇ ਹੌਲਦਾਰ ਦੀ ਗੋਲੀ ਲੱਗਣ ਨਾਲ ਮੌਤ, AK 47 ਰਾਇਫਲ 'ਚੋਂ ਚੱਲੀ ਗੋਲ਼ੀ

ਬਠਿੰਡਾ ਵਿਖੇ ਡਿਊਟੀ ਉੱਤੇ ਤਾਇਨਾਤ ਹੌਲਦਾਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

POLICE STATION IN BATHINDA
ਹੌਲਦਾਰ ਦੀ ਗੋਲੀ ਲੱਗਣ ਨਾਲ ਮੌਤ (ETV BHARAT PUNJAB (ਰਿਪੋਟਰ,ਬਠਿੰਡਾ))
author img

By ETV Bharat Punjabi Team

Published : Oct 7, 2024, 9:43 PM IST

ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਦੇ ਥਾਣਾ ਸਦਰ ਵਿਖੇ ਅੱਜ ਗੋਲੀ ਚੱਲਣ ਨਾਲ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਹੌਲਦਾਰ ਸੁਖਪਾਲ ਸਿੰਘ ਵਜੋਂ ਹੋਈ ਹੈ ਅਤੇ ਮ੍ਰਿਤਕ ਬਤੌਰ ਸਹਾਇਕ ਮੁਨਸ਼ੀ ਥਾਣੇ ਵਿੱਚ ਤਾਇਨਾਤ ਸੀ। ਮ੍ਰਿਤਕ ਹੌਲਦਾਰ ਸੁਖਪਾਲ ਸਿੰਘ ਦੀ ਸਰਵਿਸ ਰਾਈਫਲ AK 47 ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਮੌਕੇ ਉੱਤੇ ਪਹੁੰਚੇ ਸਾਥੀ ਕਰਮਚਾਰੀਆਂ ਵੱਲੋਂ ਹੌਲਦਾਰ ਸੁਖਪਾਲ ਸਿੰਘ ਨੂੰ ਸਰਕਾਰੀ ਹਸਪਤਾਲ ਇਲਾਜ ਲਈ ਰਾਮਪੁਰਾ ਲਿਜਾਇਆ ਗਿਆ।

AK 47 ਰਾਇਫਲ 'ਚੋਂ ਚੱਲੀ ਗੋਲ਼ੀ (ETV BHARAT PUNJAB (ਰਿਪੋਟਰ,ਬਠਿੰਡਾ))

ਹਸਪਤਾਲ ਪਹੁੰਚਣ ਤੋਂ ਪਹਿਲਾ ਹੋ ਚੁੱਕੀ ਸੀ ਮੌਤ

ਹਸਪਤਾਲ ਵਿੱਚ ਡਾਕਟਰਾਂ ਵੱਲੋਂ ਹੌਲਦਾਰ ਸੁਖਪਾਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਸਪਤਾਲ ਵਿੱਚ ਤਾਇਨਾਤ ਸਰਕਾਰੀ ਡਾਕਟਰ ਨੇ ਕਿਹਾ ਕਿ ਥਾਣੇ ਵਿੱਚੋਂ ਫੋਨ ਆਇਆ ਸੀ ਕਿ ਪੁਲਿਸ ਕਰਮਚਾਰੀ ਨੂੰ ਗੋਲੀ ਲੱਗੀ ਹੈ ਅਤੇ ਮੁਲਜ਼ਾਮ ਨੂੰ ਐਮਰਜੰਸੀ ਹਸਪਤਾਲ ਲੈ ਕੇ ਆ ਰਹੇ ਹਨ। ਜਦੋਂ ਹੌਲਦਾਰ ਸੁਖਪਾਲ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਫਿਲਹਾਲ ਸੁਖਪਾਲ ਸਿੰਘ ਦੀ ਲਾਸ਼ ਨੂੰ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ।

AK 47 ਰਾਇਫਲ ਚੋਂ ਚੱਲੀ ਗੋਲ਼ੀ

ਮੌਕੇ ਉੱਤੇ ਪਹੁੰਚੇ ਡੀਐਸਪੀ ਰਾਮਪੁਰਾ ਫੂਲ ਪ੍ਰਦੀਪ ਸਿੰਘ ਨੇ ਦੱਸਿਆ ਕਿ ਸੁਖਪਾਲ ਸਿੰਘ ਆਪਣੀ ਡਿਊਟੀ ਉੱਤੇ ਜਾਣ ਸਮੇਂ ਏਕੇ 47 ਰਾਈਫਲ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਜਾਣ ਕਾਰਨ ਗੰਭੀਰ ਜਖਮੀ ਹੋ ਗਿਆ। AK 47 ਦੀ ਗੋਲੀ ਉਸ ਦੀ ਛਾਤੀ ਵਿੱਚ ਲੱਗੀ ਅਤੇ ਇਸ ਤੋਂ ਬਾਅਦ ਮੁਲਾਜ਼ਮ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਸੁਖਪਾਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥ ਇਕੱਠੇ ਕੀਤੇ ਜਾ ਰਹੇ ਹਨ ਕਿ ਆਖਰ ਇਹ ਘਟਨਾ ਕਿਵੇਂ ਵਾਪਰੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਮਾਮਲੇ ਸਬੰਧੀ ਸਪੱਸ਼ਟ ਰੂਪ ਵਿੱਚ ਸਭ ਕੁੱਝ ਦੱਸਿਆ ਜਾ ਸਕੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.