ਮਾਨਸਾ: ਬਾਦਲ ਪਰਿਵਾਰ ਦੀਆਂ ਦੋਨੋਂ ਧੀਆਂ ਹਰਕੀਰਤ ਬਾਦਲ ਅਤੇ ਹਰਲੀਨ ਕੌਰ ਬਾਦਲ ਵੱਲੋਂ ਅੱਜ ਆਪਣੀ ਮਾਂ ਹਰਸਿਮਰਤ ਕੌਰ ਬਾਦਲ ਦੇ ਲਈ ਮਾਨਸਾ ਵਿਖੇ ਚੋਣ ਪ੍ਰਚਾਰ ਕੀਤਾ ਅਤੇ ਉਨ੍ਹਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਦੋਨਾਂ ਹੀ ਧੀਆਂ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਵੱਲੋਂ ਲਗਾਤਾਰ ਬਠਿੰਡਾ ਹਲਕੇ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਹੁਣ ਵੀ ਉਨ੍ਹਾਂ ਨੂੰ ਹੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਤਾਂ ਕਿ ਬਠਿੰਡਾ ਹਲਕੇ ਦੇ ਨਾਲ ਲੱਗਦੇ ਜਿਲ੍ਹਾ ਮਾਨਸਾ ਦਾ ਵੀ ਵਿਕਾਸ ਵੱਡੇ ਪੱਧਰ ਤੇ ਹੋ ਸਕੇ।
ਮਾਨਸਾ ਸ਼ਹਿਰ ਦੇ ਵਿੱਚ ਨੁੱਕੜ ਮੀਟਿੰਗਾਂ: ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਧੀ ਹਰਕੀਰਤ ਕੌਰ ਬਾਦਲ ਅਤੇ ਹਰਲੀਨ ਕੌਰ ਬਾਦਲ ਵੱਲੋਂ ਆਪਣੀ ਮਾਂ ਦਾ ਚੋਣ ਪ੍ਰਚਾਰ ਵੀ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ। ਉਨ੍ਹਾਂ ਅੱਜ ਮਾਨਸਾ ਸ਼ਹਿਰ ਦੇ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਉੱਥੇ ਹੀ ਔਰਤਾਂ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਹਰਸਿਮਰਤ ਕੌਰ ਬਾਦਲ ਵੱਲੋਂ ਪਿਛਲੇ 15 ਸਾਲਾਂ ਤੋਂ ਬਠਿੰਡਾ ਲੋਕ ਸਭਾ ਹਲਕੇ ਦੀ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਸੇਵਾ ਦੇ ਦੌਰਾਨ ਜਿੱਥੇ ਬਠਿੰਡਾ ਦੇ ਵਿੱਚ ਏਮਜ ਹਸਪਤਾਲ, ਕੇਂਦਰੀ ਯੂਨੀਵਰਸਿਟੀਆਂ ਅਤੇ ਕਿਸਾਨਾਂ ਦੇ ਲਈ ਕੰਮ ਕੀਤਾ ਹੈ।
ਧੀਆਂ ਦੇ ਲਈ ਵੀ ਆਵਾਜ਼ ਬੁਲੰਦ : ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰਾਮੇ ਦੇ ਵਿੱਚ ਰਿਫਾਇਨਰੀ ਮਾਨਸਾ ਦੇ ਵਿੱਚ ਵੀ ਵੱਖ-ਵੱਖ ਤਰ੍ਹਾਂ ਦੇ ਕਾਲਜ ਅਤੇ ਯੂਨੀਵਰਸਿਟੀਆਂ ਉਨ੍ਹਾਂ ਵੱਲੋਂ ਲਿਆਂਦੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਾਤਾ ਹਰਸਿਮਰਤ ਕੌਰ ਧੀਆਂ ਦਾ ਮਾਣ ਉੱਚਾ ਕਰਨ ਦੇ ਲਈ ਨੰਨ੍ਹੀ ਛਾਂ ਦੀ ਮੁਹਿੰਮ ਚਲਾ ਰਹੇ ਹਨ ਅਤੇ ਧੀਆਂ ਦੇ ਲਈ ਵੀ ਆਵਾਜ਼ ਬੁਲੰਦ ਕਰਦੇ ਹਨ। ਉਨ੍ਹਾਂ ਮਹਿਲਾਵਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਇੱਕ ਜੂਨ ਨੂੰ ਉਨ੍ਹਾਂ ਦੀ ਮਾਤਾ ਹਰਸਿਮਰਤ ਕੌਰ ਬਾਦਲ ਨੂੰ ਵੋਟ ਪਾ ਕੇ ਹੱਥ ਮਜਬੂਤ ਕੀਤੇ ਜਾਣ ਤਾਂ ਕਿ ਉਹ ਸੰਸਦ ਦੇ ਵਿੱਚ ਫਿਰ ਤੋਂ ਬਠਿੰਡਾ ਲੋਕ ਸਭਾ ਹਲਕੇ ਦੀ ਆਵਾਜ਼ ਬੁਲੰਦ ਕਰ ਸਕਣ।
- ਵੱਧਦੇ ਪਾਰੇ ਨੇ ਕੀਤਾ ਹਾਲ ਬੇਹਾਲ, ਬਾਜ਼ਾਰਾਂ 'ਚ ਵਿਹਲੇ ਬੈਠਣ ਲਈ ਮਜ਼ਬੂਰ ਦੁਕਾਨਦਾਰ - Heat Wave in Punjab
- ਸ਼ੇਅਰ ਬਾਜ਼ਾਰ 'ਚ ਪੈਸੇ ਡੁੱਬਣ ਕਾਰਨ ਨੌਜਵਾਨ ਨੇ ਪਰਿਵਾਰ ਸਮੇਤ ਨਿਗਲੀ ਜਹਿਰੀਲੀ ਦਵਾਈ - swallowed poison along with family
- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗੜ੍ਹਸ਼ੰਕਰ ਵਿੱਚ ਕਾਂਗਰਸ ਨੇ ਕੀਤਾ ਡੋਰ ਟੂ ਡੋਰ ਪ੍ਰਚਾਰ - Congress candidate Vijender Singla