ਬਠਿੰਡਾ: ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਹਲਕਾ ਬੁਢਲਾਡਾ ਦਾ ਤੂਫਾਨੀ ਦੌਰਾ ਕੀਤਾ ਅਤੇ ਲੋਕਾਂ ਤੋਂ ਵੋਟ ਮੰਗੇ। ਇਸ ਮੌਕੇ ਉਹਨਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਤੋਂ 15 ਸਾਲ ਪਹਿਲਾਂ ਉਹ ਬਠਿੰਡਾ ਤੋਂ ਪਹਿਲੀ ਵਾਰ ਚੋਣ ਲੜੇ ਸਨ ਤਾਂ ਬੁਢਲਾਡਾ ਦਾ ਹਾਲ ਬੇਹਾਲ ਸੀ ਅਤੇ ਉਹਨਾਂ ਨੇ ਬੁਢਲਾਡਾ ਹਲਕੇ ਦੀ ਸੇਵਾ ਕੀਤੀ ਹੈ। ਇਸ ਲਈ ਹੁਣ ਫਿਰ ਚੋਣ ਦੇ ਵਿੱਚ ਵੋਟ ਮੰਗਣ ਦੇ ਲਈ ਉਹਨਾਂ ਕੋਲ ਆਏ ਹਨ। ਉਹਨਾਂ ਕਿਹਾ ਕਿ ਬਾਕੀ ਪਾਰਟੀਆਂ ਜੋ ਕਹਿੰਦੀਆਂ ਹਨ। ਉਹ ਨਹੀਂ ਕਰਦੀਆਂ ਉਹਨਾਂ ਤੋਂ ਕੋਹਾਂ ਦੂਰ ਹਨ ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਮਾਈਨਿੰਗ ਸ਼ਰਾਬ ਤੋਂ ਪੈਸਾ ਕਮਾਉਣ ਅਤੇ ਲੋਕਾਂ ਨੂੰ ਸੁਵਿਧਾ ਦੇਣ ਦੇ ਵੱਡੇ ਵੱਡੇ ਵਾਅਦੇ ਕਰੇ ਸਨ ਪਰ ਅੱਜ ਪੰਜਾਬ ਦੇ ਖਜ਼ਾਨੇ ਨੂੰ ਕਰਜਦਾਰ ਕਰ ਦਿੱਤਾ ਹੈ।
ਪੰਜਾਬ ਦਾ ਪੈਸਾ ਉਡਾ ਰਹੇ ਭਗਵੰਤ ਮਾਨ : ਉਹਨਾਂ ਕਿਹਾ ਕਿ ਮੁਲਾਜ਼ਮਾਂ ਨੂੰ ਤਨਖਾਹ ਦੇਣ ਦੇ ਲਈ ਪੈਸਾ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਕਾ ਅਰਵਿੰਦ ਕੇਜਰੀਵਾਲ ਜੋ ਭ੍ਰਿਸ਼ਟਾਚਾਰ ਦੇ ਵਿੱਚ ਜੇਲ੍ਹ ਵਿੱਚੋਂ ਬੰਦ ਹੈ ਉਹਨਾਂ ਨੂੰ ਚਮਕਾਉਣ ਦੇ ਲਈ ਪੰਜਾਬ ਦਾ ਪੈਸਾ ਉਡਾ ਰਹੇ ਹਨ ਪੰਜਾਬ ਲਗਾਤਾਰ ਕਰਜਦਾਰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾਲ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਿ ਉਹ ਪੰਜਾਬ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਘੱਟ ਕਰਨ ਜਦੋਂ ਕਿ ਲੋਕ ਸਭਾ ਵਿੱਚ ਉਹਨਾਂ ਵਿਸ਼ਵਾਸ ਦਿਵਾਇਆ ਹੈ ਕਿ ਜਿਵੇਂ ਦਿੱਲੀ ਸ਼ਰਾਬ ਘੁਟਾਲੇ ਵਿੱਚ ਅਜਿਹੇ ਹੀ ਪੰਜਾਬ ਵਿੱਚ ਵੀ ਵੱਡੇ ਸਤਰ ਅਤੇ ਘੋਟਾਲੇ ਹੋਏ ਹਨ। ਜਿਸ ਉੱਤੇ ਕਾਰਵਾਈ ਕੀਤੀ ਜਾਵੇ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਤੋਂ ਸਾਫ ਹੈ ਕਿ ਇਹ ਤਿੰਨੋਂ ਪਾਰਟੀਆਂ ਆਪਸ ਦੇ ਵਿੱਚ ਮਿਲੀਆਂ ਜੁਲੀਆਂ ਹੋਈਆਂ ਹਨ । ਉਹਨਾਂ ਕਿਹਾ ਕਿ ਪੰਜਾਬ ਵਿੱਚ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਵੀ ਪੰਜਾਬ ਸਰਕਾਰ ਮਨਮਰਜ਼ੀ ਕਰ ਰਹੀ ਹੈ ਅਤੇ ਇਲੈਕਸ਼ਨ ਕਮਿਸ਼ਨ ਚੁੱਪੀ ਧਾਰ ਬੈਠੇ ਹੋਏ ਹਨ।
- ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਈਡੀ ਦਾ ਦਾਅਵਾ, ਕਿਹਾ- ਸਾਡੇ ਕੋਲ ਪੁਖਤਾ ਸਬੂਤ , ਘੁਟਾਲੇ ਦੌਰਾਨ 170 ਫੋਨ ਕੀਤੇ ਗਏ ਸਨ ਨਸ਼ਟ
- ਹਰਿਆਣਾ 'ਚ ਮੀਂਹ ਅਤੇ ਗੜੇਮਾਰੀ ਦੀ ਚਿਤਾਵਨੀ,ਤੂਫਾਨ ਦਾ ਵੀ ਅਲਰਟ, ਕਿਸਾਨਾਂ ਅਤੇ ਆਮ ਲੋਕਾਂ ਲਈ ਐਡਵਾਈਜ਼ਰੀ ਜਾਰੀ
- 20 ਹਜ਼ਾਰ ਰੁਪਏ 'ਚ ਮਿਲਦੀ ਹੈ ਜੰਮੂ-ਕਸ਼ਮੀਰ ਦੀ ਸੋਜ਼ਨੀ ਟੋਪੀ , ਫਿਰ ਵੀ ਬਦਲ ਰਹੇ ਹਨ ਜੁਲਾਹੇ, ਖ਼ਤਮ ਹੋਣ ਦੇ ਕੰਢੇ 'ਤੇ ਹੈ ਕਲਾ
ਜਿਹੜੇ ਲੋਕ ਪੰਜਾਬ ਵਿੱਚ ਸੱਤਾ ਹਾਸਿਲ ਕਰਨ ਤੋਂ ਪਹਿਲਾਂ ਭ੍ਰਿਸ਼ਟਾਚਾਰ ਰੋਕਣ ਅਤੇ ਮਾਈਨਿੰਗ ਅਤੇ ਸ਼ਰਾਬ ਤੋਂ ਪੈਸਾ ਕਮਾਉਣ ਅਤੇ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਿਆ ਦੇਣ 'ਤੇ ਹਸਪਤਾਲ ਤੇ ਸਕੂਲਾਂ ਨੂੰ ਵਧੀਆ ਬਣਾਉਣ ਦਾ ਦਾਅਵਾ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਨੇ ਅੱਜ ਪੰਜਾਬ ਦੇ ਖਜ਼ਾਨੇ 'ਤੇ 80 ਹਜ਼ਾਰ ਕਰੋੜ ਰੁਪਏ ਦੇ ਕਰੀਬ ਕਰਜਦਾਰ ਕਰ ਦਿੱਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਹਲਕੇ ਦੇ ਪਿੰਡਾਂ ਦੇ ਦੌਰੇ ਦੌਰਾਨ ਕੀਤਾ।