ਮੋਗਾ: ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਜਿੱਥੇ ਲੋਕਾਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਖਰੀਦਦਾਰੀ ਕੀਤੀ ਜਾਂਦੀ ਹੈ। ਉਥੇ ਹੀ ਮੋੋਗਾ 'ਚ ਮਿੱਟੀ ਦੇ ਬਰਤਨ ਬਣਾਉਣ ਵਾਲੇ ਅਪਾਹਜ ਮਾਂ ਪੁੱਤਰ ਨਿਰਾਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ। ਜਿਸ ਕਾਰਨ ਘਰ ਦਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਹੋ ਰਿਹਾ ਹੈ। ਗੱਲਬਾਤ ਕਰਦਿਆਂ ਦੁਕਾਨਦਾਰ ਮਹਿਲਾ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਪਤੀ ਦੀ ਮੌਤ ਹੋ ਗਈ ਸੀ, ਜਿਸ ਕਾਰਨ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ। ਇਸ ਲਈ ਉਹ ਆਪ ਘਰ ਤੋਂ ਬਾਹਰ ਨਿਕਲ ਕੇ ਮਿਹਨਤ ਕਰ ਰਹੀ ਹੈ, ਪਰ ਮਿਹਨਤ ਦਾ ਮੁੱਲ ਨਹੀਂ ਪੈ ਰਿਹਾ।
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਔਰਤ ਨੇ ਕਿਹਾ ਕਿ ਮੈਂ ਅਤੇ ਮੇਰਾ ਬੱਚਾ ਅਪਾਹਜ ਹਾਂ। ਘਰ ਦੇ ਗੁਜ਼ਾਰੇ ਲਈ ਹੋਰ ਕੋਈ ਕੰਮ ਨਹੀਂ ਹੁੰਦਾ ਇਸ ਲਈ ਮਿੱਟੀ ਦੇ ਬਰਤਨ ਬਣਾ ਕੇ ਵੇਚ ਰਹੇ ਹਾਂ ਪਰ ਸਾਨੂੰ ਮਿਹਨਤ ਦਾ ਮੁੱਲ ਨਾ ਮਿਲਣ ਕਰਕੇ ਨਿਰਾਸ਼ਾ ਬਹੁਤ ਹੋ ਰਹੀ ਹੈ। ਉਹਨਾਂ ਕਿਹਾ ਕਿ ਲੋਕ ਕਹਿੰਦੇ ਹਨ ਕਿ ਸਟੀਲ ਦੇ ਬਰਤਨ ਜ਼ਿਆਦਾ ਵਧੀਆ ਹਨ, ਇਸ ਲਈ ਉਹ ਮਿੱਟੀ ਦੇ ਬਰਤਨ ਖਰੀਦਣ ਤੋਂ ਗੁਰੇਜ਼ ਕਰ ਰਹੇ ਹਨ।
ਮਾਤਾ ਦੀ ਮਦਦ ਕਰਦਾ ਅਪਾਹਜ ਪੁੱਤਰ
ਉਥੇ ਹੀ ਜਾਣਕਾਰੀ ਦਿੰਦੇ ਹੋਏ ਅਪਾਹਜ ਪੁੱਤਰ ਨੇ ਕਿਹਾ ਉਹ ਕਾਫੀ ਲੰਬੇ ਸਮੇਂ ਤੋਂ ਮਿੱਟੀ ਦੇ ਬਰਤਨ ਵੇਚਣ ਦਾ ਕੰਮ ਕਰਦੇ ਹਨ ਅਤੇ ਪਿਤਾ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਜਿੰਨੀ ਉਹਨਾਂ ਦੀ ਮਿਹਨਤ ਹੈ, ਉਹਨਾਂ ਨੂੰ ਉਸ ਦਾ ਮੁੱਲ ਨਹੀਂ ਮਿਲ ਰਿਹਾ। ਲੋਕ ਮਿੱਟੀ ਦੇ ਬਰਤਨ ਖਰੀਦਣ ਦੀ ਬਜਾਏ ਸਟੀਲ ਦੇ ਬਰਤਨ ਖਰੀਦਣਾ ਪਸੰਦ ਕਰਦੇ ਹਨ। ਅਗਰ ਕੋਈ ਵੀ ਮਿੱਟੀ ਦਾ ਬਰਤਨ ਖਰੀਦਣ ਆਉਂਦਾ ਹੈ ਤਾਂ ਉਸ ਦਾ ਮੁੱਲ ਉਸ ਨੂੰ ਦੇਣ ਨੂੰ ਤਿਆਰ ਨਹੀਂ।
ਇਹ ਵੀ ਪੜ੍ਹੋ: