ਅੰਮ੍ਰਿਤਸਰ : ਅੱਜ ਦਲ ਖਾਲਸਾ ਦੇ ਬਾਨੀ ਗਜਿੰਦਰ ਸਿੰਘ ਦਾ ਅਕਾਲ ਤਖਤ ਸਾਹਿਬ 'ਤੇ ਅੰਤਿਮ ਅਰਦਾਸ ਤੇ ਭੋਗ ਪਾਇਆ ਗਿਆ। ਇਸ ਮੌਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਤੇ ਗਜਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਜਲਾਵਤੀ ਸਿੱਖ ਯੋਧਾ ਗਜਿੰਦਰ ਸਿੰਘ ਜਿਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ। ਦੱਸਣਯੋਗ ਹੈ ਕਿ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦਾ ਲਾਹੌਰ ਦੇ ਹਸਪਤਾਲ ਵਿੱਚ ਅਕਾਲ ਚਲਾਨਾ ਪਿਛਲੇ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਰਕੇ ਹੋ ਗਿਆ ਸੀ। ਜਿਸ ਤੋਂ ਬਾਅਦ ਅੱਜ ਭਾਈ ਗਜਿੰਦਰ ਸਿੰਘ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਅੰਤਿਮ ਅਰਦਾਸ ਕੀਤੀ ਗਈ । ਇਸ ਦੌਰਾਨ ਦਲ ਖਾਲਸਾ ਦੇ ਆਗੂਆਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਮੇਤ ਕਈ ਵੱਡੀਆਂ ਸ਼ਖਸ਼ੀਅਤਾਂ ਹਾਜ਼ਰ ਰਹੀਆਂ ।
ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਨੇ ਸਿੱਖਾਂ ਦੇ ਹੱਕਾਂ ਦੇ ਲਈ ਏਅਰ ਇੰਡੀਆ ਦਾ ਜਹਾਜ਼ ਅਗਵਾ ਕੀਤਾ ਸੀ। ਜਿਸ ਤੋਂ ਬਾਅਦ ਉਹਨਾਂ ਨੂੰ 14 ਸਾਲ ਦੇ ਕਰੀਬ ਦੀ ਕੈਦ ਹੋਈ ਤੇ ਬਾਅਦ ਵਿੱਚ ਉਹ ਪਾਕਿਸਤਾਨ ਵਿੱਚ ਹੀ ਰਹਿਣ ਲੱਗੇ ਉਹਨਾਂ ਕਿਹਾ ਕਿ ਇੰਦਰਾ ਗਾਂਧੀ ਦੀ ਰਿਹਾਈ ਵਾਸਤੇ ਦੋ ਗੈਰ ਸਿੱਖ ਵਿਅਕਤੀਆਂ ਵੱਲੋਂ ਵੀ ਜਹਾਜ਼ ਅਗਵਾਹ ਕੀਤਾ ਗਿਆ ਸੀ। ਬਾਅਦ ਵਿੱਚ ਉਹਨਾਂ ਨੂੰ ਸਰਕਾਰ ਦੇ ਵਿੱਚ ਵਜ਼ੀਰੀਆਂ ਦਿੱਤੀਆਂ ਗਈਆਂ ਸਨ ਉਹਨਾਂ ਕਿਹਾ ਕਿ ਸਿੱਖਾਂ ਨਾਲ ਸ਼ੁਰੂ ਤੋਂ ਹੀ ਕੇਂਦਰ ਸਰਕਾਰ ਧੱਕਾ ਕਰਦੀ ਆਈ ਹੈ ਸਿੱਖਾਂ ਨੂੰ ਦੇਸ਼ ਧਰੋ ਅਤੇ ਗੈਸ ਸਿੱਖਾਂ ਨੂੰ ਵਜ਼ੀਰੀਆਂ ਕਾਂਗਰਸ ਦੀ ਸਰਕਾਰ ਨੇ ਉਸ ਸਮੇਂ ਦਿੱਤੀਆਂ ਸੀ ਉਹਨਾਂ ਕਿਹਾ ਕਿ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੰਸੀ ਦਾ ਵੀ ਸਿੱਖਾਂ ਨੇ ਵਿਰੋਧ ਕੀਤਾ ਸੀ ਅਤੇ ਜਿਸ ਤੋਂ ਬਾਅਦ ਸਿੱਖਾਂ ਨੂੰ ਕੇਂਦਰ ਸਰਕਾਰ ਦੇ ਅੱਤਿਆਚਾਰ ਦਾ ਸਾਹਮਣਾ ਕਰਨਾ ਪਿਆ।
ਹਿੰਦੂ ਆਗੂਆਂ ਨੂੰ ਮਿਲਦੇ ਸਨਮਾਨ: ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਿੰਦੁ ਵਿਅਕਤੀ ਜਹਾਜ਼ ਅਗਵਾ ਕਰਦਾ ਹੈ ਤਾਂ ਉਹਨਾਂ ਨੂੰ ਸਿਆਸਤ 'ਚ ਤਖਤੋ ਤਾਜ ਦਿੱਤੇ ਜਾਂਦੇ ਨੇ ਅਹੁਦਿਆਂ ਨਾਲ ਸਨਮਾਨਿਆਂ ਜਾਂਦਾ ਹੈ ਪਰ ਇਹ ਹੀ ਕੰਮ ਸਿੱਖ ਵਿਅਕਤੀ ਕਰਦਾ ਹੈ, ਤਾਂ ਉਹਨਾਂ ਖਿਲਾਫ ਕਾਰਵਾਈਆਂ ਕੀਤੀਆਂ ਜਾਦੀਆਂ ਹਨ ਅਤੇ ਉਹਨਾਂ ਨੂੰ ਦੇਸ਼ ਧ੍ਰੋਹੀ ਕਿਹਾ ਜਾਂਦਾ ਹੈ ।
- ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ - Internal committee meeting
- ਦਲ ਖ਼ਾਲਸਾ ਦੇ ਬਾਨੀ ਗਜਿੰਦਰ ਸਿੰਘ ਦਾ ਲਾਹੌਰ 'ਚ ਦੇਹਾਂਤ, 13 ਜੁਲਾਈ ਨੂੰ ਅਖੰਡ ਪਾਠ ਸਾਹਿਬ ਦਾ ਪਵੇਗਾ ਭੋਗ - dal khalsa press confrence
- ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਜਾਨਲੇਵਾ ਹਮਲਾ ਮਾਮਲਾ, ਭਾਜਪਾ ਨੇ ਘੇਰੀ ਪੰਜਾਬ ਸਰਕਾਰ ਤਾਂ ਨਿਹੰਗ ਸਿੰਘਾਂ ਨੇ ਵੀ ਦੇ ਦਿੱਤੀ ਚਿਤਾਵਨੀ, ਸੁਣੋ ਤਾਂ ਜਰਾ
ਸਿੱਖਾਂ ਦੇ ਹੱਕ 'ਚ ਖੜ੍ਹਣ ਵਾਲਿਆਂ ਨੂੰ ਮਿਲਦੀ ਹੈ ਸਜ਼ਾ: ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਤਜਿੰਦਰ ਪਾਲ ਸਿੰਘ ਟੀਮਾਂ ਨੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮ੍ਰਿਤ ਪਾਲ ਸਿੰਘ ਦੇ ਹੱਕ 'ਚ ਇੱਕ ਵੀਡੀਓ ਪਾਈ ਤਾਂ ਰਾਜਸਥਾਨ ਦੇ ਗੰਗਾਨਗਰ ਦੀ ਪੁਲਿਸ ਨੇ ਉਹਨਾਂ 'ਤੇ ਦੇਸ਼ ਦਰੋਹ ਦਾ ਮਾਮਲਾ ਦਰਜ ਕਰ ਲਿੱਤਾ ਜੋ ਕਿ ਸਰਾਸਰ ਗਲਤ ਹੈ ਉਹਨਾਂ ਕਿਹਾ ਕਿ ਖਡੂਰ ਸਾਹਿਬ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਅੰਮ੍ਰਿਤ ਪਾਲ ਸਿੰਘ ਨੂੰ ਵੋਟ ਪਾਈ ਹੈ। ਇਸ ਹਿਸਾਬ ਨਾਲ ਉਹਨਾਂ ਤੇ ਵੀ ਫਿਰ ਮਾਮਲਾ ਦਰਜ ਹੋਣਾ ਚਾਹੀਦਾ ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਹਮੇਸ਼ਾ ਹੀ ਸਿੱਖਾਂ ਨਾਲ ਧੱਕਾ ਹੁੰਦਾ ਆਇਆ ਹੈ ।