ETV Bharat / state

ਇਨ੍ਹਾਂ ਛੋਟੇ-ਛੋਟੇ ਹੱਥਾਂ ਦੀ ਤਬਲੇ 'ਤੇ ਥਾਪ; ਜਿੱਤ ਲਵੇਗਾ ਤੁਹਾਡਾ ਦਿਲ, ਇਸ਼ਵੀਰ ਛੋਟੀ ਉਮਰੇ ਬਣਾ ਚੁੱਕਾ ਵਰਲਡ ਰਿਕਾਰਡ - World Records In Playing Tabla - WORLD RECORDS IN PLAYING TABLA

Ishveer Singh World Records In Playing Tabla: ਲੁਧਿਆਣਾ ਦੇ ਇਸ਼ਵੀਰ ਨੇ ਤਿੰਨ ਸਾਲ ਤੋਂ ਵੀ ਘੱਟ ਉਮਰ ਵਿੱਚ ਵਿਸ਼ਵ ਰਿਕਾਰਡ ਬਣਾਇਆ ਹੈ। ਇਸ਼ਵੀਰ ਨੇ 38.56 ਮਿੰਟ ਲਗਾਤਾਰ ਤਬਲਾ ਵਜਾਇਆ। ਇਸ਼ਵੀਰ ਦਾ ਪੂਰਾ ਪਰਿਵਾਰ ਗੁਰਸਿੱਖ ਅਤੇ ਗੁਰਬਾਣੀ ਨਾਲ ਜੁੜਿਆ ਹੈ। ਪੜ੍ਹੋ ਇਹ ਵਿਸ਼ੇਸ਼ ਖ਼ਬਰ।

Ishveer Singh World Records In Playing Tabla
Ishveer Singh World Records In Playing Tabla (ਈਟੀਵੀ ਭਾਰਤ (ਲੁਧਿਆਣਾ))
author img

By ETV Bharat Punjabi Team

Published : May 6, 2024, 10:08 AM IST

ਇਸ਼ਵੀਰ ਛੋਟੀ ਉਮਰੇ ਬਣਾ ਚੁੱਕਾ ਵਰਲਡ ਰਿਕਾਰਡ (ਈਟੀਵੀ ਭਾਰਤ (ਲੁਧਿਆਣਾ))

ਲੁਧਿਆਣਾ: ਜਿਸ ਉਮਰ ਵਿੱਚ ਬੱਚਿਆਂ ਨੂੰ ਬੋਲਣਾ ਤੱਕ ਨਹੀਂ ਆਉਂਦਾ ਅਤੇ ਉਹ ਖਿਡੋਣਿਆਂ ਦੇ ਨਾਲ ਖੇਡਦੇ ਹਨ ਉਸ ਉਮਰ ਦੇ ਵਿੱਚ ਲੁਧਿਆਣਾ ਦੇ ਇਸ਼ਵੀਰ ਸਿੰਘ ਨੇ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਮਹਿਜ 2 ਸਾਲ 11 ਮਹੀਨੇ ਦੀ ਉਮਰ ਵਿੱਚ ਉਸ ਨੇ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਸੀ। ਹੁਣ ਉਸ ਦੀ ਉਮਰ ਤਿੰਨ ਸਾਲ ਤੋਂ ਉੱਪਰ ਹੈ ਅਤੇ ਲੁਧਿਆਣਾ ਦੇ ਬੀਅਰਸ ਨਗਰ ਵਿੱਚ ਸਥਿਤ ਡੀਏਵੀ ਸਕੂਲ ਦੇ ਐਲਕੇਜੀ ਦਾ ਵਿਦਿਆਰਥੀ ਹੈ। ਇਸ਼ਵੀਰ ਨੇ ਲਗਾਤਾਰ 38.56 ਮਿੰਟ ਤਬਲਾ ਵਜਾ ਕੇ ਇਹ ਰਿਕਾਰਡ ਬਣਾਇਆ ਸੀ। ਇਸ ਤੋਂ ਪਹਿਲਾਂ, ਉਸ ਦਾ ਵਿਸ਼ਵ ਰਿਕਾਰਡ ਲਗਭਗ 30 ਮਿੰਟ ਦਾ ਸੀ। ਉਸ ਦੇ ਪਰਿਵਾਰ ਨੇ ਦੱਸਿਆ ਕਿ ਉਹ ਜਦੋਂ ਇੱਕ ਸਾਲ ਦਾ ਸੀ ਉਦੋਂ ਤੋਂ ਹੀ ਤਬਲੇ ਦੇ ਨਾਲ ਉਸ ਦਾ ਇੰਨਾ ਜਿਆਦਾ ਲਗਾਵ ਸੀ ਕਿ ਉਹ ਤਬਲਾ ਵਾਦਕ ਦੇ ਗੋਦੀ ਵਿੱਚ ਬੈਠ ਕੇ ਤਬਲਾ ਸਿੱਖਿਆ ਕਰਦਾ ਸੀ।

ਨਹੀਂ ਲਈ ਕਿਸੇ ਤੋਂ ਸਿਖਲਾਈ: ਇਸ਼ਵੀਰ ਦੀ ਮਾਤਾ ਗੁਰਮਿੰਦਰ ਕੌਰ ਅਤੇ ਉਸ ਦੇ ਪਿਤਾ ਜੋਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਕਿਸੇ ਤੋਂ ਵੀ ਪ੍ਰੋਫੈਸ਼ਨਲ ਤਬਲਾ ਵਜਾਉਣ ਦੀ ਸਿਖਲਾਈ ਨਹੀਂ ਲਈ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਇੱਕ ਸਾਲ ਦਾ ਸੀ, ਉਦੋਂ ਉਸ ਨੂੰ ਢੋਲਕੀ ਲਿਆ ਕੇ ਦਿੱਤੀ ਸੀ। ਉਹ ਢੋਲਕੀਆਂ ਨੂੰ ਤਬਲਿਆਂ ਦੇ ਵਾਂਗ ਵਜਾਉਂਦਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਵੇਖ ਕੇ ਪਛਾਣ ਲਿਆ ਕਿ ਇਹ ਤਬਲਾ ਵਜਾਉਣਾ ਚਾਹੁੰਦਾ ਹੈ ਜਿਸ ਤੋਂ ਬਾਅਦ ਜਦੋਂ ਉਸ ਦੀ ਨਾਨੀ ਨੇ ਤਬਲਾ ਦਿੱਤਾ, ਤਾਂ ਉਸ ਨੇ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ ਅਤੇ ਮਹਿਜ਼ ਦੋ ਸਾਲ 11 ਮਹੀਨੇ ਦੀ ਉਮਰ ਵਿੱਚ ਉਸ ਨੇ ਤਬਲਾ ਵਜਾਉਣ ਵਿੱਚ ਵਿਸ਼ਵ ਰਿਕਾਰਡ ਬਣਾ ਦਿੱਤਾ। ਤਬਲਾ ਵਜਾਉਣ ਦੀ ਉਸ ਨੇ ਕਿਸੇ ਤੋਂ ਪ੍ਰੋਫੈਸ਼ਨਲ ਟ੍ਰੇਨਿੰਗ ਵੀ ਨਹੀਂ ਲਈ ਸਿਰਫ ਟੀਵੀ ਵਿੱਚ ਵੇਖ ਵੇਖ ਕੇ ਉਸ ਨੇ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ।

Ishveer Singh World Records In Playing Tabla
ਇਸ਼ਵੀਰ ਛੋਟੀ ਉਮਰੇ ਬਣਾ ਚੁੱਕਾ ਵਰਲਡ ਰਿਕਾਰਡ (ਈਟੀਵੀ ਭਾਰਤ (ਲੁਧਿਆਣਾ))

ਪੂਰਾ ਪਰਿਵਾਰ ਗੁਰਬਾਣੀ ਨਾਲ ਜੁੜਿਆ: ਇਸ਼ਵੀਰ ਦਾ ਪੂਰਾ ਪਰਿਵਾਰ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਹੈ। ਉਸ ਦੀ ਦਾਦੀ ਜੀ ਅੰਮ੍ਰਿਤਧਾਰੀ ਹਨ, ਉਸ ਦੇ ਮਾਤਾ ਪਿਤਾ ਅਤੇ ਭੈਣ ਵੀ ਗੁਰਬਾਣੀ ਨਾਲ ਜੁੜੀਆਂ ਹੋਈਆਂ ਹਨ। ਉਸ ਦੀ ਵੱਡੀ ਭੈਣ ਹਾਰਮੋਨੀਅਮ ਵਜਾਉਂਦੀ ਹੈ ਅਤੇ ਸ਼ਬਦ ਗਾਇਨ ਕਰਦੀ ਹੈ ਅਤੇ ਨਾਲ ਹੀ ਉਸ ਦਾ ਛੋਟਾ ਭਰਾ ਇਸ਼ਵੀਰ ਤਬਲਾ ਵਜਾਉਂਦਾ ਹੈ। ਇੰਨਾ ਹੀ ਨਹੀਂ, ਉਹ ਹੁਣ ਧਾਰਮਿਕ ਪ੍ਰੋਗਰਾਮਾਂ ਉੱਤੇ ਵੀ ਤਬਲਾ ਵਜਾਉਂਦਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ਸ਼ੁਰੂ ਤੋਂ ਹੀ ਸਿੱਖੀ ਨਾਲ ਅਤੇ ਗੁਰਬਾਣੀ ਦੇ ਨਾਲ ਜੁੜਿਆ ਰਿਹਾ ਹੈ। ਜਿਸ ਕਰਕੇ ਬੱਚੇ ਦਾ ਵੀ ਰੁਝਾਨ ਗੁਰਬਾਣੀ ਵੱਲ ਹੈ ਅਤੇ ਸਿੱਖੀ ਵੱਲ ਹੈ।

ਇਸ਼ਵੀਰ ਦੇ ਪਿਤਾ ਨੇ ਦੱਸਿਆ ਕਿ ਇਹ ਰੱਬ ਦੀ ਮਿਹਰ ਹੈ ਕਿ ਉਨ੍ਹਾਂ ਦਾ ਬੇਟਾ ਗੁਰਬਾਣੀ ਵੱਲ ਜੁੜਿਆ ਹੋਇਆ ਹੈ ਅਤੇ ਤਬਲਾ ਵਜਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਉਮਰ ਵਿੱਚ ਬੱਚੇ ਟੀਵੀ ਦੇਖਦੇ, ਗੇਮਾਂ ਖੇਡਦੇ ਅਤੇ ਮੋਬਾਇਲ ਦੇਖਦੇ ਹਨ, ਉਸ ਉਮਰ ਵਿੱਚ ਉਹ ਤਬਲਾ ਵਜਾਉਂਦਾ ਹੈ ਅਤੇ ਜਿਸ ਕਰਕੇ ਸਾਰੇ ਹੀ ਉਸ ਦੇ ਇਸ ਟੈਲੈਂਟ ਨੂੰ ਵੇਖ ਕੇ ਹੈਰਾਨ ਹਨ। ਉਸ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਦ ਨੂੰ ਤਬਲਾ ਵਜਾਉਣ ਦਾ ਬਹੁਤ ਸ਼ੌਂਕ ਸੀ, ਪਰ ਕੰਮ ਦੇ ਰੁਝੇਵਿਆਂ ਕਰਕੇ ਉਹ ਨਹੀਂ ਸਿੱਖ ਸਕੇ, ਪਰ ਇਸ਼ਵੀਰ ਨੇ ਉਨ੍ਹਾਂ ਦੇ ਇਸ ਸ਼ੌਕ ਨੂੰ ਪੂਰਾ ਕਰਕੇ ਵਿਖਾਇਆ ਹੈ।

ਡੇਢ ਘੰਟਾ ਵਜਾਇਆ ਤਬਲਾ: ਇਸ਼ਵੀਰ ਦੀ ਮਾਤਾ ਗੁਰਮਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰੀ ਵਿੱਚ ਇੱਕ ਘਰ ਦਾ ਉਦਘਾਟਨ ਸੀ, ਜਦੋਂ ਕੀਰਤਨ ਸਮਾਗਮ ਸ਼ੁਰੂ ਹੋਇਆ, ਤਾਂ ਤਬਲਾ ਵਜਾਉਣ ਵਾਲੇ ਤਬਲਾ ਵਾਦਕ ਨਹੀਂ ਆਏ। ਇੰਨਾ ਵੱਡਾ ਸਮਾਗਮ ਹੋਣ ਕਰਕੇ ਉਹ ਕੀਰਤਨ ਰੱਦ ਨਹੀਂ ਕਰਨਾ ਚਾਹੁੰਦੇ ਸਨ ਜਿਸ ਕਰਕੇ ਉਨ੍ਹਾਂ ਨੇ ਕਿਹਾ ਕਿ ਈਸ਼ਵੀਰ ਹੀ ਤਬਲਾ ਵਜਾ ਲਵੇਗਾ। ਉਸ ਦੀ ਮਾਤਾ ਨੇ ਕਿਹਾ ਕਿ ਇਸ ਦੌਰਾਨ ਉਸ ਬੱਚੇ ਨੇ ਡੇਢ ਘੰਟਾ ਲਗਾਤਾਰ ਜਦੋਂ ਤੱਕ ਕੀਰਤਨ ਚੱਲਦਾ ਰਿਹਾ ਤਾਂ ਪੂਰੀ ਤਾਲ ਮਿਲਾਉਂਦੇ ਹੋਏ ਤਬਲਾ ਵਜਾਇਆ ਅਤੇ ਸਾਰੇ ਹੀ ਰਿਸ਼ਤੇਦਾਰ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ ਕਿ ਇੰਨੀ ਘੱਟ ਉਮਰ ਵਿੱਚ ਉਹ ਇੰਨੀ ਦੇਰ ਤੱਕ ਕਿਸ ਤਰ੍ਹਾਂ ਬਿਨਾਂ ਥੱਕੇ ਤਬਲਾ ਵਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬੱਚੇ ਉੱਤੇ ਰੱਬ ਦੀ ਹੀ ਮਿਹਰ ਹੈ ਅਤੇ ਰੱਬ ਦੀ ਉਸ ਨੂੰ ਸਿੱਖੀ ਦੇ ਵੱਲ ਗੁਰਬਾਣੀ ਦੇ ਵੱਲ ਲਗਾਇਆ ਹੈ ਅਤੇ ਉਹ ਪੜ੍ਹਾਈ ਵਿੱਚ ਵੀ ਕਾਫੀ ਚੰਗਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.