ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਰਹਿਣ ਵਾਲੀ ਇੱਕ ਗਰੀਬ ਪਰਿਵਾਰ ਦੀ ਕੁੜੀ ਨੇ ਪੱਛਮੀ ਬੰਗਾਲ ਦੇ ਚਿਰੀਗੂੜੀ 'ਚ ਹੋਈ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਲਿਆਈ ਹੈ। ਇਹ ਮੈਡਲ ਜਿੱਤ ਹਾਸਿਲ ਕਰਕੇ ਉਸ ਨੇ ਪੰਜਾਬ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਉਸ ਨੇ ਇਸ ਤੋਂ ਪਹਿਲਾਂ ਵੀ ਕਈ ਸੋਨ ਤਗ਼ਮੇ ਹਾਸਿਲ ਕੀਤੇ ਹਨ। ਜੀ ਹਾਂ ਇਹ ਜੋ ਤਸਵੀਰਾਂ 'ਚ ਜਿਸ ਲੜਕੀ ਨੂੰ ਦੇਖ ਰਹੇ ਹੋ ਇਸ ਦਾ ਨਾਮ ਰੱਜੋ ਹੈ ਜਿਸ ਦੀ ਉਮਰ ਮਹਿਜ਼ 17 ਸਾਲ ਹੈ। ਅਸਲ ਵਿੱਚ ਰੱਜੋ ਦਾ ਪਰਿਵਾਰ ਬਿਹਾਰ ਨਾਲ ਸਬੰਧਤ ਹੈ, ਪਰ ਉਸ ਦਾ ਜਨਮ ਪੰਜਾਬ ਵਿੱਚ ਹੋਇਆ ਹੈ ਤੇ ਹੁਣ ਉਹ ਪੰਜਾਬ 'ਚ ਰਹਿੰਦੇ ਹਨ।
ਪਹਿਲਾਂ ਵੀ ਜਿੱਤ ਚੁੱਕੀ 4 ਗੋਡਲ ਮੈਡਲ : ਛੋਟੀ ਉਮਰ 'ਚ ਹੀ ਵੱਡੇ ਮੁਕਾਮ ਹਾਸਿਲ ਕਰਨ ਵਾਲੀ ਰੱਜੋ ਹੁਣ ਤੱਕ ਕਿੱਕ ਬਾਕਸਿੰਗ ਦੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ 'ਚ 4 ਗੋਡਲ ਮੈਡਲ ਜਿੱਤ ਚੁੱਕੀ ਹੈ। ਹਾਲ ਹੀ ਵਿੱਚ ਪੱਛਮੀ ਬੰਗਾਲ ਦੇ ਚਿਰੀਗੂੜੀ 'ਚ ਹੋਈ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਵੀ ਰੱਜੋ ਗੋਲਡ ਮੈਡਲ ਜਿੱਤ ਕੇ ਲਿਆਈ ਹੈ। ਅੱਜ ਆਪਣੀਆਂ ਉਪਲਬਧੀਆਂ 'ਤੇ ਜਿੱਥੇ ਰੱਜੋ ਮਾਣ ਮਹਿਸੂਸ ਕਰਦੀ ਹੈ ਅਤੇ ਘਰ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ।
ਪਿਤਾ ਕਰਦੇ ਮਿਹਨਤ ਮਜ਼ਦੂਰੀ, ਸਰਕਾਰ ਦਾ ਕੋਈ ਸਾਥ ਨਹੀਂ : ਉੱਥੇ ਹੀ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਅਣਦੇਖੀ ਸਦਕਾ ਰੱਜੋ ਦੇ ਮਨ 'ਚ ਕਾਫੀ ਨਿਰਾਸ਼ਾ ਵੀ ਹੈ, ਕਿਉਂਕਿ ਉਸ ਦਾ ਕਹਿਣਾ ਹੈ ਕਿ ਅੱਜ ਤੱਕ ਉਹ ਜਿੰਨੇ ਵੀ ਗੋਲਡ ਮੈਡਲ ਜਿੱਤ ਕੇ ਲਿਆਈ ਹੈ, ਉਸ ਵਿੱਚ ਉਸਦੇ ਘਰਦਿਆਂ ਤੋਂ ਇਲਾਵਾ ਹੋਰ ਕਿਸੇ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ। ਹੋਰ ਤਾਂ ਹੋਰ ਉਸ ਨੇ ਆਪਣੇ ਘਰ ਦੇ ਬਾਹਰ ਹੀ ਜੋ ਗਰਾਉਂਡ ਹੈ, ਉਸ ਵਿੱਚ ਵੀ ਅਭਿਆਸ ਕਰਕੇ ਇਹ ਮੁਕਾਮ ਹਾਸਲ ਕੀਤੇ ਹਨ। ਰੱਜੋ ਦਾ ਪਰਿਵਾਰ ਕਾਫੀ ਗਰੀਬ ਹੈ ਅਤੇ ਉਸ ਦੇ ਪਿਤਾ ਵੀ ਮਿਹਨਤ ਮਜ਼ਦੂਰੀ ਦਾ ਹੀ ਕੰਮ ਕਰਦੇ ਹਨ, ਪਰੰਤੂ ਘਰਦਿਆਂ ਦੇ ਥਾਪੜੇ ਅਤੇ ਹੌਸਲੇ ਸਦਕਾ, ਅੱਜ ਰੱਜੋ ਇਸ ਮੁਕਾਮ 'ਤੇ ਪਹੁੰਚੀ ਹੈ।
ਭੱਵਿਖ ਵਿੱਚ ਬੀਐਸਐਫ 'ਚ ਭਰਤੀ ਹੋਣ ਦਾ ਸੁਪਨਾ: ਜਦੋਂ ਰੱਜੋ ਨਾਲ ਉਸ ਦੀਆਂ ਉਪਲਬਧੀਆਂ ਬਾਰੇ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਹੈ ਕਿ ਉਹ ਇਸ ਖੇਡ 'ਚ ਹੋਰ ਵੀ ਕਾਫੀ ਅੱਗੇ ਜਾਣਾ ਚਾਹੁੰਦੀ ਹੈ। ਪਰੰਤੂ ਸਰਕਾਰ ਅਤੇ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਰੱਜੋ ਨੂੰ ਆਪਣੇ ਇਸ ਸੁਪਨੇ 'ਚ ਅੱਗੇ ਵੱਧਣ 'ਚ ਕਿਤੇ ਨਾ ਕੀਤੇ ਕੁਝ ਪ੍ਰੇ਼ਸ਼ਾਨੀ ਵੀ ਝੱਲਣੀ ਪੈ ਰਹੀ ਹੈ। ਇਸ ਵਕਤ ਦੀ ਗੱਲ ਕਰੀਏ ਤਾਂ ਇਸ ਵਕਤ ਰੱਜੋ ਜਲੰਧਰ ਦੇ ਇੱਕ ਨਿੱਜੀ ਕਾਲਜ 'ਚ ਬੀ.ਐਸ.ਸੀ. ਦੀ ਸਿੱਖਿਆ ਹਾਸਿਲ ਕਰ ਰਹੀ ਹੈ ਅਤੇ ਭਵਿੱਖ 'ਚ ਉਹ ਬੀ.ਐਸ.ਐਫ. 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ।
- ਨੇਤਰਹੀਣ ਸਰਕਾਰੀ ਅਧਿਆਪਕ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, 'ਆਪ' ਆਗੂਆਂ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਲਗਾਏ ਇਲਜ਼ਾਮ - sangrur blind teacher suicide case
- ਭੇਤਭਰੇ ਹਲਾਤਾਂ ਵਿੱਚ ਹੋਈ 5 ਸਾਲਾਂ ਬੱਚੀ ਦੀ ਮੌਤ, ਪਰਿਵਾਰ ਨੇ ਸਕੂਲ ਪ੍ਰਸ਼ਾਸਨ 'ਤੇ ਲਾਏ ਇਲਜ਼ਾਮ - Baby girl died
- ਮੁੜ ਨਾਜਾਇਜ਼ ਕਬਜ਼ਿਆਂ 'ਤੇ ਚੱਲਿਆ ਨਗਰ ਕੌਂਸਲ ਦਾ ਪੀਲਾ ਪੰਜਾ, ਹਸਪਤਾਲ ਨੇੜੇ ਬਣੀਆਂ ਦੁਕਾਨਾਂ ਨੂੰ ਕਰਵਾਈਆਂ ਖਾਲੀ - Action on illegal possession