ਲੁਧਿਆਣਾ: ਸੰਕਲਪ ਫਾਊਂਡੇਸ਼ਨ ਸੇਵਾ ਸੁਸਾਇਟੀ ਇੱਕ ਅਜਿਹੀ ਸੰਸਥਾ ਹੈ ਜੋ ਕਿ ਸਮਾਜ ਸੇਵਾ ਦੇ ਨਾਲ-ਨਾਲ ਨੌਜਵਾਨ ਪੀੜੀ ਨੂੰ ਸੁਨਹਿਰੀ ਭਵਿੱਖ ਦੇਣ ਦੇ ਲਈ ਵੀ ਵਚਨਬੱਧ ਹੈ। ਇਸੇ ਦੇ ਤਹਿਤ ਪਿਛਲੇ ਕਈ ਸਾਲਾਂ ਤੋਂ ਸੰਕਲਪ ਸੁਸਾਇਟੀ ਵੱਲੋਂ ਨੌਜਵਾਨਾਂ ਨੂੰ ਆਈਏਐੱਸ ਅਤੇ ਆਈਪੀਐੱਸ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਹ ਵੀ ਬਾਜ਼ਾਰ ਨਾਲੋਂ ਕਿਤੇ ਘੱਟ ਫੀਸ ਅਤੇ ਮਹਿਰਾਂ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਤਿਆਰ ਕੀਤਾ ਜਾ ਰਿਹਾ ਸੀ ਪਰ ਹੁਣ ਸੰਕਲਪ ਨੇ ਫੈਸਲਾ ਲਿਆ ਹੈ ਕਿ ਮੁਫਤ ਦੇ ਵਿੱਚ ਹੀ ਇਹਨਾਂ ਵਿਦਿਆਰਥੀਆਂ ਨੂੰ ਆਈਏਐਸ ਅਤੇ ਆਈਪੀਐਸ ਦੀ ਸਿਖਲਾਈ ਦਿੱਤੀ ਜਾਵੇਗੀ। ਇਕੱਲੇ ਲੁਧਿਆਣਾ ਤੋਂ ਹੁਣ ਤੱਕ ਚਾਰ ਅਤੇ ਇਸ ਸਾਲ ਦੋ ਆਈਏਐੱਸ ਅਤੇ ਆਈਪੀਐੱਸ ਅਧਿਕਾਰੀਆਂ ਦੀ ਚੋਣ ਹੋਈ ਹੈ।
ਸਿਖਲਾਈ ਹੁਣ ਮੁਫਤ: ਇਸ ਸਬੰਧੀ ਪਹਿਲਾਂ ਸੰਸਥਾ ਵੱਲੋਂ ਸਾਰਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਸੀ ਪਰ ਹੁਣ ਹੋਣਹਾਰ ਵਿਦਿਆਰਥੀਆਂ ਦੇ ਨਾਮ ਸ਼ੋਰਟ ਲਿਸਟ ਕੀਤੇ ਜਾਣਗੇ ਅਤੇ ਫਿਰ ਚਾਰ ਅਗਸਤ ਨੂੰ ਇੱਕ ਰਿਟਨ ਪ੍ਰੀਖਿਆ ਲਈ ਜਾਵੇਗੀ ਅਤੇ ਇਸ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਅੱਗੇ ਦੀ ਸਿਖਲਾਈ ਦਿੱਤੀ ਜਾਵੇਗੀ। ਇਹਨਾਂ ਵਿੱਚੋਂ 30 ਵਿਦਿਆਰਥੀਆਂ ਦੀ ਹੀ ਚੋਣ ਹੋਵੇਗੀ। ਸੰਕਲਪ ਦਾ ਮੁੱਖ ਦਫਤਰ ਦਿੱਲੀ ਦੇ ਵਿੱਚ ਸਥਿਤ ਹੈ ਜਿੱਥੇ ਉਹਨਾਂ ਵੱਲੋਂ ਵੱਡੇ ਪੱਧਰ ਉੱਤੇ ਆਈਏਐੱਸ ਅਤੇ ਆਈਪੀਐੱਸ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਸਾਲ ਤੋਂ ਇਹ ਸਿਖਲਾਈ ਹੁਣ ਪੂਰੀ ਤਰ੍ਹਾਂ ਮੁਫਤ ਕਰ ਦਿੱਤੀ ਜਾਵੇਗੀ। ਪਿਛਲੇ ਸਾਲ 1 ਹਜ਼ਾਰ ਤੋਂ ਵੱਧ ਆਈਏਐੱਸ ਅਤੇ ਆਈਪੀਐੱਸ ਬਣੇ ਹਨ, ਜਿਨ੍ਹਾਂ ਵਿੱਚੋਂ 600 ਤੋਂ ਵੱਧ ਵਿਦਿਆਰਥੀਆਂ ਦੀ ਇੰਟਰਵਿਊ ਦੀ ਸਿਖਲਾਈ ਦਿੱਲੀ ਦੇ ਵਿੱਚ ਸੰਕਲਪ ਦੇ ਕੇਂਦਰ ਵਿੱਚ ਮਾਹਿਰਾਂ ਵੱਲੋਂ ਕਰਵਾਈ ਗਈ ਸੀ।
- ਮੁਲਾਜ਼ਮ ਖ਼ਿਲਾਫ਼ ਵਿਜੀਲੈਂਸ ਕੇਸ ਦਰਜ ਹੋਣ ਦੇ ਵਿਰੋਧ 'ਚ ਸਿਵਲ ਹਸਪਤਾਲ ਦੇ ਸਮੂਹ ਮੁਲਾਜ਼ਮ ਵੱਲੋਂ ਹੜਤਾਲ , ਮਰੀਜ਼ ਪਰੇਸ਼ਾਨ - strike by civil hospital employees
- ਕਿਸਾਨੀ ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਦਿੱਤੇ ਨਿਯੁਕਤੀ ਪੱਤਰ - Job given to farmer family members
- ਨਿਹੰਗ ਸਿੰਘ ਦੀ ਵਿਦਿਆਰਥਆਂ ਨੂੰ ਧਮਕੀ, ਸਿਗਰੇਟ ਪੀਣਾ ਬੰਦ ਕਰ ਦਿਓ ਨਹੀਂ ਤਾਂ ਵੱਢ ਦਿਆਂਗੇ ਹੱਥ ! - nihang singh threat of students
ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਨਾ: 21 ਜੁਲਾਈ ਨੂੰ ਇੱਕ ਵੱਡਾ ਸਮਾਗਮ ਵੀ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਇਹਨਾਂ ਆਈਏਐੱਸ ਅਤੇ ਆਈਪੀਐੱਸ ਬਣੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਬਾਕੀ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਆਈਲੈਟਸ ਕਰਕੇ ਵਿਦੇਸ਼ਾਂ ਦਾ ਵੱਲ ਜਾ ਰਿਹਾ ਹੈ ਜਦੋਂ ਕਿ ਦੇਸ਼ ਦੀ ਸੇਵਾ ਕਰਨ ਦੀ ਲੋੜ ਹੈ। ਜਿਸ ਕਰਕੇ ਉਹ ਸਕੂਲਾਂ ਕਾਲਜਾਂ ਦੇ ਵਿੱਚ ਵੀ ਇਸ ਸਬੰਧੀ ਪ੍ਰੇਰਿਤ ਕਰ ਰਹੇ ਹਨ ਕਿ ਅਸੀਂ ਮੁਫਤ ਦੇ ਵਿੱਚ ਆਈਏਐਸ ਅਤੇ ਆਈਪੀਐਸ ਦੀ ਸਿਖਲਾਈ ਦੇ ਰਹੇ ਹਾਂ ਤਾਂ ਜੋ ਹੋਰ ਵਿਦਿਆਰਥੀ ਅੱਗੇ ਆਪਣੇ ਦੇਸ਼ ਦੀ ਲਈ ਸੇਵਾ ਕਰਨ।