ਹੈਦਰਾਬਾਦ: ਸਿਆਸਤ 'ਚ ਕਦੋਂ ਕੀ ਹੋ ਜਾਵੇ ਇਸ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ। ਅਜਿਹਾ ਹੀ ਅੱਜ ਹੋਇਆ ਜਦੋਂ ਭਾਜਪਾ ਨੂੰ ਅਲਵਿਦਾ ਆਖ ਕੇ ਮੁੜ ਤੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਆਪਣੇ ਘਰ ਵਾਪਸ ਯਾਨੀ ਕਾਂਗਰਸ 'ਚ ਮੁੜ ਵਾਪਿਸ ਆ ਗਏ ਹਨ।
ਕਦੋਂ ਰਹੇ ਮੰਤਰੀ: ਕਾਬਲੇਜ਼ਿਕਰ ਏ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਤੋਂ ਬਾਅਦ ਸ਼ਾਮ ਸੁੰਦਰ ਅਰੋੜਾ ਭਾਜਪਾ ਵਿੱਚ ਚਲੇ ਗਏ ਸਨ। ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਿੱਚ ਅਰੋੜਾ ਮੰਤਰੀ ਵੀ ਰਹਿ ਚੁੱਕੇ ਹਨ।
ਕਿਸ ਦੇ ਘਰ ਕੀਤੀ ਵਾਪਸੀ: ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਘਰ ਵਾਪਸੀ ਕਰ ਲਈ ਹੈ। ਅਰੋੜਾ ਨੇ ਦਿੱਲੀ ਵਿੱਚ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਦੀ ਅਗੁਵਾਈ ਵਿੱਚ ਮੁੜ ਕਾਂਗਰਸ ਦਾ ਪੱਲਾ ਫੜ ਲਿਆ ਹੈ। ਅਤੇ ਬੀਜੇਪੀ ਨੂੰ ਅਲਵਿਦਾ ਆਖ ਦਿੱਤਾ ਹੈ। ਦੱਸ ਦਈਏ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਤੋਂ ਬਾਅਦ ਸੁੰਦਰ ਸ਼ਾਮ ਅਰੋੜ ਭਾਜਪਾ ਵਿੱਚ ਚਲੇ ਗਏ ਸਨ। ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਿੱਚ ਅਰੋੜਾ ਮੰਤਰੀ ਵੀ ਰਹਿ ਚੁੱਕੇ ਹਨ। ਸੁੰਦਰ ਸ਼ਾਮ ਅਰੋੜ ਹੁਸ਼ਿਆਰਪੁਰ ਤੋਂ ਸਾਬਕਾ ਵਿਧਾਇਕ ਹਨ ਪਰ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ 'ਚ ਉਹ ਹਾਰ ਗਏ ਸਨ।
ਜ਼ਮਾਨਤ 'ਤੇ ਬਾਹਰ ਨੇ ਸੁੰਦਰ ਸ਼ਾਮ: ਸੁੰਦਰ ਸ਼ਾਮ ਅਰੋੜਾ ਖਿਲਾਫ਼ ਵਿਜੀਲੈਂਸ ਨੇ ਪਰਚਾ ਵੀ ਦਰਜ ਕੀਤਾ ਹੋਇਆ ਹੈ। ਅਰੋੜਾ ਨੇ ਆਪਣੇ ਖਿਲਾਫ਼ ਜਾਂਚ ਰੋਕਣ ਲਈ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇਣੀ ਚਾਹੀ ਸੀ। ਜਿਸ ਤਹਿਤ ਅਰੋੜਾ ਤੋਂ 50 ਲੱਖ ਰੁਪਏ ਨਕਦੀ ਵੀ ਫੜੀ ਗਈ ਸੀ। ਜਿਸ ਕਰਕੇ ਉਹਨਾਂ ਨੂੰ ਜੇਲ ਵੀ ਜਾਣਾ ਪਿਆ ਸੀ। ਫਿਲਹਾਲ ਸੁੰਦਰ ਸ਼ਾਮ ਅਰੋੜਾ ਜ਼ਮਾਨਤ 'ਤੇ ਬਾਹਰ ਹਨ।
- "ਡਿੰਪੀ ਅੱਧੇ ਮਨ ਨਾਲ ਪਾਰਟੀ 'ਚ ਨਾ ਆਈਂ, ਆ ਮੈਨੂੰ ਮਨਜ਼ੂਰ ਨਹੀਂ", ਮੁੱਖ ਮੰਤਰੀ ਨੇ ਸਭ ਦੇ ਸਾਹਮਣੇ ਡਿੰਪੀ ਢਿੱਲੋਂ ਨੂੰ ਕਿਉਂ ਆਖੀ ਆ ਗੱਲ? - dimpy dhillon will join app
- ਭਗਵੰਤ ਮਾਨ ਨੇ ਸਾਫ਼ ਕੀਤੇ ਇਰਾਦੇ, ਪੰਜਾਬ ਦੀ ਆਉਣ ਵਾਲੀ ਪੀੜੀ ਦੇ ਸਿਰੋਂ ਹਟੇਗਾ ਵੱਡਾ ਖ਼ਤਰਾ, ਹੋਣ ਵਾਲੀ ਹੈ ਵੱਡੀ ਕਾਰਵਾਈ - anti narcotics force
- ਮਲੇਰਕੋਟਲਾ 'ਚ ਜੰਮੂ ਕਟੜਾ ਐੱਕਸਪ੍ਰੈੱਸ ਵੇਅ ਬਣਿਆ ਜੰਗ ਦਾ ਮੈਦਾਨ, ਕਿਸਾਨਾਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ, ਪਲਟਾ ਦਿੱਤੇ ਬੇਰੀਕੇਡ, ਜਾਣੋਂ ਮਾਮਲਾ - farmers clash with the police