ETV Bharat / state

ਲੋਕ ਸਭਾ ਚੋਣਾਂ 2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਿਮ ਸੂਚੀ ਜਾਰੀ: ਸਿਬਿਨ ਸੀ - Lok Sabha Elections - LOK SABHA ELECTIONS

ਇੱਕ ਪਾਸੇ ਜਿਥੇ ਲੀਡਰ ਲੋਕ ਸਭਾ ਚੋਣਾਂ ਲਈ ਸਿਆਸੀ ਪ੍ਰਚਾਰ 'ਚ ਜੁਟੇ ਹੋਏ ਹਨ ਤਾਂ ਉਥੇ ਹੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵਲੋਂ ਵੋਟ ਪਾਉਣ ਵਾਲੇ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਿਮ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ।

ਲੋਕ ਸਭਾ ਚੋਣਾਂ 2024
ਲੋਕ ਸਭਾ ਚੋਣਾਂ 2024 (ETV BHARAT)
author img

By ETV Bharat Punjabi Team

Published : May 14, 2024, 5:22 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ ਚੋਣਾਂ 2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। 1 ਜੂਨ, 2024 ਨੂੰ ਪੰਜਾਬ ਵਿਚ ਪੈਣ ਵਾਲੀਆਂ ਵੋਟਾਂ ਲਈ ਕੁੱਲ 2 ਕਰੋੜ 14 ਲੱਖ 61 ਹਜ਼ਾਰ 739 (2,14,61,739) ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।

ਦੋ ਕਰੋੜ ਤੋਂ ਵੱਧ ਪੰਜਾਬ ਦੇ ਵੋਟਰਾਂ ਦੀ ਗਿਣਤੀ: ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 4 ਮਈ ਪੰਜਾਬ ਵਿਚ ਨਵੀਆਂ ਵੋਟਾਂ ਬਣਾਉਣ ਦੀ ਅੰਤਿਮ ਤਾਰੀਖ ਸੀ ਅਤੇ 4 ਮਈ ਤੱਕ ਜਮ੍ਹਾਂ ਕਰਵਾਏ ਗਏ ਫਾਰਮਾਂ ਦਾ ਨਿਪਟਾਰਾ 14 ਮਈ ਤੱਕ ਕੀਤਾ ਜਾਣਾ ਸੀ। ਅੱਜ ਜਾਰੀ ਕੀਤੀ ਵੋਟਰ ਸੂਚੀ ਅਨੁਸਾਰ ਪੰਜਾਬ ਵਿਚ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 14 ਲੱਖ 61 ਹਜ਼ਾਰ 739 (2,14,61,739) ਹੈ। ਇਸ ਵਿਚ 1 ਕਰੋੜ 12 ਲੱਖ 86 ਹਜ਼ਾਰ 726 (1,12,86,726) ਮਰਦ ਵੋਟਰ, 1 ਕਰੋੜ 1 ਲੱਖ 74 ਹਜ਼ਾਰ 240 (1,01,74,240) ਮਹਿਲਾ ਵੋਟਰ ਅਤੇ 773 ਹੋਰ ਵੋਟਰ ਹਨ।

ਉਨ੍ਹਾਂ ਦੱਸਿਆ ਕਿ 5 ਲੱਖ 38 ਹਜ਼ਾਰ 715 ਵੋਟਰ 18-19 ਸਾਲ ਗਰੁੱਪ ਨਾਲ ਸਬੰਧ ਰੱਖਦੇ ਹਨ ਜੋ ਕਿ ਪਹਿਲੀ ਵਾਰ ਵੋਟ ਪਾਉਣਗੇ। ਇਸੇ ਤਰ੍ਹਾਂ 1 ਲੱਖ 89 ਹਜ਼ਾਰ 855 ਵੋਟਰ 85 ਸਾਲ ਤੋਂ ਜ਼ਿਆਦਾ ਉਮਰ ਦੇ ਹਨ। ਦਿਵਿਆਂਗ ਵੋਟਰਾਂ ਦੀ ਗਿਣਤੀ 1 ਲੱਖ 58 ਹਜ਼ਾਰ 718 ਹੈ। ਸਿਬਿਨ ਸੀ ਨੇ ਦੱਸਿਆ ਕਿ 13 ਲੋਕ ਸਭਾ ਸੀਟਾਂ ਲਈ ਕੁੱਲ 24,451 ਪੋਲਿੰਗ ਸਟੇਸ਼ਨ ਹੋਣਗੇ, ਜਿਨ੍ਹਾਂ ਵਿਚੋਂ 16,517 ਪਿੰਡਾਂ ਵਿਚ ਅਤੇ 7,934 ਸ਼ਹਿਰਾਂ ਵਿਚ ਬਣਾਏ ਗਏ ਹਨ। ਪੰਜਾਬ ਵਿਚ 100 ਫੀਸਦੀ ਫੋਟੋ ਪਹਿਚਾਣ ਪੱਤਰ ਬਣਾਏ ਗਏ ਹਨ।

ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਉੱਤੇ ਵੋਟਰਾਂ ਦੀ ਸਹੂਲਤ ਲਈ ਸਾਰੇ ਬੰਦੋਬਸਤ ਕਰਨ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਦੀ ਟੀਮ ਪੂਰੀ ਤਨਦੇਹੀ ਨਾਲ ਲੱਗੀ ਹੋਈ ਹੈ। ਉਨ੍ਹਾਂ ਅਪੀਲ ਕੀਤੀ ਕਿ ‘ਇਸ ਵਾਰ 70 ਪਾਰ’ ਦੇ ਟੀਚੇ ਦੀ ਪੂਰਤੀ ਲਈ ਵੋਟਰ ਵੱਧ-ਚੜ੍ਹ ਕੇ ਵੋਟਾਂ ਪਾਉਣ।

ਕਿਸ ਲੋਕ ਸਭਾ ਹਲਕੇ ਵਿਚ ਕਿੰਨੇ ਵੋਟਰ: ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਕੁੱਲ 16 ਲੱਖ 5 ਹਜ਼ਾਰ 204 ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 48 ਹਜ਼ਾਰ 855 ਮਰਦ ਵੋਟਰ, 7 ਲੱਖ 56 ਹਜ਼ਾਰ 283 ਮਹਿਲਾ ਵੋਟਰ ਅਤੇ 36 ਟਰਾਂਸਜੈਂਡਰ ਵੋਟਰ ਹਨ। ਅੰਮ੍ਰਿਤਸਰ ਵਿੱਚ 16 ਲੱਖ 11 ਹਜ਼ਾਰ 263 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 45 ਹਜ਼ਾਰ 434 ਮਰਦ ਵੋਟਰ, 7 ਲੱਖ 65 ਹਜ਼ਾਰ 766 ਮਹਿਲਾ ਵੋਟਰ ਅਤੇ 63 ਟਰਾਂਸਜੈਂਡਰ ਵੋਟਰ ਹਨ।

ਖਡੂਰ ਸਾਹਿਬ ਵਿੱਚ 16 ਲੱਖ 67 ਹਜ਼ਾਰ 797 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 76 ਹਜ਼ਾਰ 281 ਮਰਦ ਵੋਟਰ, 7 ਲੱਖ 91 ਹਜ਼ਾਰ 449 ਮਹਿਲਾ ਵੋਟਰ ਅਤੇ 67 ਟਰਾਂਸਜੈਂਡਰ ਵੋਟਰ ਹਨ। ਜਲੰਧਰ ਵਿੱਚ 16 ਲੱਖ 54 ਹਜ਼ਾਰ 3 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 59 ਹਜ਼ਾਰ 687 ਮਰਦ ਵੋਟਰ, 7 ਲੱਖ 94 ਹਜ਼ਾਰ 272 ਮਹਿਲਾ ਵੋਟਰ ਅਤੇ 44 ਟਰਾਂਸਜੈਂਡਰ ਵੋਟਰ ਹਨ।

ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ 16 ਲੱਖ 1,826 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 30 ਹਜ਼ਾਰ 840 ਮਰਦ ਵੋਟਰ, 7 ਲੱਖ 70 ਹਜ਼ਾਰ 942 ਮਹਿਲਾ ਵੋਟਰ ਹਨ ਅਤੇ 44 ਟਰਾਂਸਜੈਂਡਰ ਵੋਟਰ ਹਨ। ਅਨੰਦਪੁਰ ਸਾਹਿਬ ਵਿਖੇ 17 ਲੱਖ 32 ਹਜ਼ਾਰ 211 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 9 ਲੱਖ 4 ਹਜ਼ਾਰ 50 ਮਰਦ ਵੋਟਰ, 8 ਲੱਖ 28 ਹਜ਼ਾਰ 97 ਮਹਿਲਾ ਵੋਟਰ ਅਤੇ 64 ਟਰਾਂਸਜੈਂਡਰ ਵੋਟਰ ਹਨ।

ਲੁਧਿਆਣਾ ਵਿਖੇ 17 ਲੱਖ 58 ਹਜ਼ਾਰ 614 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 9 ਲੱਖ 37 ਹਜ਼ਾਰ 94 ਮਰਦ ਵੋਟਰ, 8 ਲੱਖ 21 ਹਜ਼ਾਰ 386 ਮਹਿਲਾ ਵੋਟਰ ਹਨ ਅਤੇ 134 ਟਰਾਂਸਜੈਂਡਰ ਵੋਟਰ ਹਨ। ਫਤਿਹਗੜ੍ਹ ਸਾਹਿਬ ਵਿੱਚ 15 ਲੱਖ 52 ਹਜ਼ਾਰ 567 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 23 ਹਜ਼ਾਰ 339 ਮਰਦ ਵੋਟਰ, 7 ਲੱਖ 29 ਹਜ਼ਾਰ 196 ਮਹਿਲਾ ਵੋਟਰ ਅਤੇ 32 ਟਰਾਂਸਜੈਂਡਰ ਵੋਟਰ ਹਨ।

ਉੱਧਰ ਫਰੀਦਕੋਟ ਵਿੱਚ 15 ਲੱਖ 94 ਹਜ਼ਾਰ 33 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 42 ਹਜ਼ਾਰ 184 ਮਰਦ ਵੋਟਰ, 7 ਲੱਖ 51 ਹਜ਼ਾਰ 768 ਮਹਿਲਾ ਵੋਟਰ ਅਤੇ 81 ਟਰਾਂਸਜੈਂਡਰ ਵੋਟਰ ਹਨ। ਫਿਰੋਜ਼ਪੁਰ ਵਿੱਚ 16 ਲੱਖ 70 ਹਜ਼ਾਰ 8 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 80 ਹਜ਼ਾਰ 617 ਮਰਦ ਵੋਟਰ, 7 ਲੱਖ 89 ਹਜ਼ਾਰ 343 ਮਹਿਲਾ ਵੋਟਰ ਅਤੇ 48 ਟਰਾਂਸਜੈਂਡਰ ਵੋਟਰ ਹਨ।

ਬਠਿੰਡਾ ਵਿੱਚ 16 ਲੱਖ 51 ਹਜ਼ਾਰ 188 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 70 ਹਜ਼ਾਰ 14 ਮਰਦ ਵੋਟਰ, 7 ਲੱਖ 81 ਹਜ਼ਾਰ 140 ਮਹਿਲਾ ਵੋਟਰ ਅਤੇ 34 ਟਰਾਂਸਜੈਂਡਰ ਵੋਟਰ ਹਨ। ਸੰਗਰੂਰ ਵਿੱਚ 15 ਲੱਖ 56 ਹਜ਼ਾਰ 601 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 24 ਹਜ਼ਾਰ 1 ਮਰਦ ਵੋਟਰ, 7 ਲੱਖ 32 ਹਜ਼ਾਰ 554 ਮਹਿਲਾ ਵੋਟਰ ਅਤੇ 46 ਟਰਾਂਸਜੈਂਡਰ ਵੋਟਰ ਹਨ। ਪਟਿਆਲਾ ਵਿੱਚ ਕੁੱਲ 18 ਲੱਖ 6 ਹਜ਼ਾਰ 424 ਵੋਟਰ ਹਨ ਜਿਨ੍ਹਾਂ ਵਿੱਚ 9 ਲੱਖ 44 ਹਜ਼ਾਰ 300 ਮਰਦ ਵੋਟਰ, 8 ਲੱਖ 62 ਹਜ਼ਾਰ 44 ਮਹਿਲਾ ਵੋਟਰ ਅਤੇ 80 ਟਰਾਂਸਜੈਂਡਰ ਵੋਟਰ ਹਨ।

ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ: ਸਿਬਿਨ ਸੀ ਨੇ ਦੱਸਿਆ ਕਿ 13 ਲੋਕ ਸਭਾ ਸੀਟਾਂ ਲਈ ਕੁੱਲ 24,451 ਪੋਲਿੰਗ ਸਟੇਸ਼ਨ ਹੋਣਗੇ। ਗੁਰਦਾਸਪੁਰ ਵਿਚ 1895, ਅੰਮ੍ਰਿਤਸਰ 1684, ਖਡੂਰ ਸਾਹਿਬ 1974, ਜਲੰਧਰ 1951, ਹੁਸ਼ਿਆਰਪੁਰ 1963, ਆਨੰਦਪੁਰ ਸਾਹਿਬ 2068, ਲੁਧਿਆਣਾ 1843, ਫਤਹਿਗੜ੍ਹ ਸਾਹਿਬ 1821, ਫਰੀਦਕੋਟ 1688, ਫਿਰੋਜ਼ਪੁਰ 1903, ਬਠਿੰਡਾ 1814, ਸੰਗਰੂਰ 1765 ਅਤੇ ਪਟਿਆਲਾ ਵਿਚ 2082 ਪੋਲਿੰਗ ਸਟੇਸ਼ਨ ਬਣਾਏ ਜਾਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.