ਫਰੀਦਕੋਟ : ਸਰਕਾਰੀ ਬੱਸਾਂ ਰੈਲੀਆਂ 'ਚ ਜਾਣ ਨਾਲ਼ ਵਿਭਾਗ ਨੁੰ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ ਇਸ ਦੀ ਜਾਣਕਾਰੀ ਕੱਚੇ ਕਾਮਿਆਂ ਨੇ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਇਕੱਲੇ ਫਰੀਦਕੋਟ ਡੀਪੂ ਨੂੰ ਹੀ ਇੱਕ ਦਿਨ 'ਚ ਅੱਠ ਲੱਖ ਦੇ ਕਰੀਬ ਘਾਟਾ ਪੈ ਸਕਦਾ ਹੈ। ਦਰਅਸਲ ਪੀ ਆਰ ਟੀਸੀ ਦੇ ਕੱਚੇ ਕਾਮੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ। ਪਿਛਲੇ ਦਿਨੀਂ ਉਨ੍ਹਾਂ ਵੱਲੋਂ ਸਰਕਾਰੀ ਬੱਸਾਂ 'ਚ 52 ਸੀਟਾਂ 'ਤੇ 52 ਸਵਾਰੀਆਂ ਹੀ ਸਰਕਾਰੀ ਬੱਸਾਂ 'ਚ ਝੜਾਉਣ ਦਾ ਐਲਾਨ ਕੀਤਾ ਸੀ ਅਤੇ ਹੁਣ ਉਨ੍ਹਾਂ ਵਲੋਂ ਸਰਕਾਰੀ ਬੱਸਾਂ ਨੂੰ ਰੈਲੀਆਂ ਵਿੱਚ ਨਾਂ ਭੇਜਣ ਦਾ ਫੈਸਲਾ ਲਿਆ ਹੈ।
ਟਰਾਂਸਪੋਰਟ ਵਿਭਾਗ ਨੂੰ ਪੈ ਰਹੇ ਘਾਟੇ : ਇਸੇ ਅਧਾਰ 'ਤੇ ਫਰੀਦਕੋਟ ਦੇ ਬੱਸ ਸਟੈਂਡ 'ਚ ਅੱਜ ਕੱਚੇ ਕਾਮਿਆਂ ਨੇ ਸਰਕਾਰੀ ਬੱਸਾਂ ਨੂੰ ਰੈਲੀਆਂ 'ਚ ਲਿਜਾਣ ਦੋਰਾਨ ਟਰਾਂਸਪੋਰਟ ਵਿਭਾਗ ਨੂੰ ਪੈ ਰਹੇ ਘਾਟੇ ਅਤੇ ਮੁਲਾਜਮਾਂ ਨੂੰ ਹੋ ਰਹੇ ਨੁਕਸਾਨ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ ਕੱਚੇ ਕਾਮੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਨੇ ਦੱਸਿਆ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਖੁਦ ਐਲਾਨ ਕੀਤਾ ਸੀ ਕਿ ਉਹ ਸਰਕਾਰ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਣ ਦੇਣਗੇ। ਸਰਕਾਰੀ ਮਸ਼ੀਨਰੀ ਦਾ ਕਿਸੇ ਵੀ ਰੈਲੀ ਵਿੱਚ ਇਸਤਮਾਲ ਨਹੀਂ ਕੀਤਾ ਜਾਵੇਗਾ। ਪਰ ਸਰਕਾਰ ਲਗਾਤਾਰ ਆਪਣੀਆਂ ਰੈਲੀਆਂ 'ਚ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਕਰ ਰਹੀ ਹੈ।
ਵਿਭਾਗ ਨੂੰ ਕਰੋੜਾਂ ਦਾ ਨੁਕਸਾਨ ਹੋਵੇਗਾ: ਮੁਲਾਜ਼ਮਾਂ ਨੇ ਕਿਹਾ ਕਿ ਜੇ ਫਰੀਦਕੋਟ ਡੀਪੂ ਦੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਡੀਪੂ ਦੀਆਂ ਬੱਸਾਂ ਸਰਕਾਰੀ ਰੈਲੀ 'ਚ ਜਾਣ ਨਾਲ ਇੱਕ ਦਿਨ 'ਚ ਅੱਠ ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਵੇਗਾ। ਜੇ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ 27 ਡਿਪੂਆਂ ਦੀਆਂ ਬੱਸਾਂ ਜਾਣ ਨਾਲ ਵਿਭਾਗ ਨੂੰ ਕਰੋੜਾਂ ਦਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਉਹ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਨਾਂ ਕਰ ਕੇ ਪ੍ਰਾਈਵੇਟ ਮਸ਼ੀਨਰੀ ਦੀ ਵਰਤੋਂ ਕਰਨਾ ਜਰੂਰੀ ਬਣਾਉਣ ਤਾਂ ਜੋ ਵਿਭਾਗ ਨੂੰ ਘਟਾ ਨਾਂ ਪਵੇ। ਕਿਓਂਕਿ ਪਹਿਲਾਂ ਹੀ ਮੁਫ਼ਤ ਸਵਾਰੀ ਦੀ ਸਕੀਮ ਕਾਰਨ ਪਨਬਸ ਦਾ ਕਾਫੀ ਨੁਕਸਾਨ ਹੋ ਚੁੱਕਿਆ ਹੈ।
- ਮਾਲ ਪਟਵਾਰੀ ਸੁਨੀਲ ਦੱਤ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ, 42,000 ਰੁਪਏ ਰਿਸ਼ਵਤ ਲੈਣ ਦਾ ਪਟਵਾਰੀ ਉੱਤੇ ਹੈ ਇਲਜ਼ਾਮ
- ਮਧੂਮ ਕੁਮਾਰ ਨੂੰ ਥਾਪਿਆ ਗਿਆ ਚੰਡੀਗੜ੍ਹ ਦਾ ਨਵਾਂ ਡੀਜੀਪੀ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਹੁਕਮ
- ਗਤਕਾ ਮੁਕਾਬਲੇ 'ਚ ਵਿਦਿਆਰਥਣ ਮਨਦੀਪ ਕੌਰ ਨੇ ਜਿੱਤਿਆ ਗੋਲਡ ਮੈਡਲ, ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਦਿੱਤੀ ਵਧਾਈ
ਸਵਾਰੀਆਂ ਨੂੰ ਖੱਜਲ ਖੁਆਰ ਹੋਣਾ ਪਿਆ : ਜ਼ਿਕਰਯੋਗ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ ਸਾਲ ਵੀ ਰੈਲੀ ਦੌਰਾਨ ਸਰਕਾਰੀ ਬੱਸਾਂ ਦਾ ਇਸਤਮਾਲ ਕੀਤਾ ਗਿਆ ਸੀ। ਜਿਸ ਕਾਰਨ ਸਵਾਰੀਆਂ ਨੂੰ ਬਹੁਤ ਜ਼ਿਆਦਾ ਖੱਜਲ ਖੁਆਰ ਹੋਣਾ ਪਿਆ ਸੀ। ਇੰਨਾ ਹੀ ਨਹੀਂ ਹੁਣ ਫਿਰ ਦੋ ਦਿਨਾਂ ਰੈਲੀ ਵਿੱਚ ਬੱਸਾਂ ਦੀ ਵਰਤੋਂ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ ਜਿਸ ਕਾਰਨ ਹੁਣ ਬੱਸ ਅਪਰੇਟਰਾਂ ਨੇ ਇਹ ਫੈਸਲਾ ਲਿਆ ਹੈ। ਦੱਸਣਯੋਗ ਹੈ ਕਿ ਭਲਕੇ ਲੁਧਿਆਣਾ ਦੇ ਸਮਰਾਲਾ ਵਿਖੇ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੀ ਆਮਦ ਦੌਰਾਨ ਮਹਾਂਰੈਲੀ ਕੀਤੀ ਜਾ ਰਹੀ ਹੈ। ਇਸ ਦੌਰਾਨ ਬੱਸ ਅਪਰੇਟਰਾਂ ਦਾ ਇਹ ਐਲਾਨ ਕੱਲ ਦੀ ਰੈਲੀ ਉੱਤੇ ਕਿੰਨਾ ਅਸਰ ਪਾਉਂਦਾ ਹੈ।