ETV Bharat / state

ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਸਪਾ ਸੈਂਟਰ ਦੇ ਪਰਦੇ ਪਿੱਛੇ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼, ਪੁਲਿਸ ਨੇ ਮੁਲਜ਼ਮ ਕੀਤੇ ਗ੍ਰਿਫ਼ਤਾਰ - sex racket running in spa center - SEX RACKET RUNNING IN SPA CENTER

ਅੰਮ੍ਰਿਤਸਰ ਦੇ ਮਜੀਠਾ ਰੋਡ ਉੱਤੇ ਸਪਾ ਸੈਂਟਰ ਦੇ ਬਹਾਨੇ ਸੈਕਸ ਰੈਕੇਟ ਚਲਾਇਆ ਜਾ ਰਿਹਾ ਸੀ। ਸਥਾਨਕ ਪੁਲਿਸ ਨੇ ਛਾਪੇਮਾਰੀ ਕਰਦਿਆਂ ਸਪਾ ਸੈਂਟਰ ਦੇ ਮਾਲਕਾਂ ਅਤੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

MAJITHA ROAD IN AMRITSAR
ਸਪਾ ਸੈਂਟਰ ਦੇ ਪਰਦੇ ਪਿੱਛੇ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ (ETV BHARAT PUNJAB (ਰਿਪੋਟਰ,ਅੰਮ੍ਰਿਤਸਰ))
author img

By ETV Bharat Punjabi Team

Published : Aug 22, 2024, 10:47 AM IST

ਪੁਲਿਸ ਨੇ ਮੁਲਜ਼ਮ ਕੀਤੇ ਗ੍ਰਿਫ਼ਤਾਰ (ETV BHARAT (ਰਿਪੋਟਰ,ਅੰਮ੍ਰਿਤਸਰ))

ਅੰਮ੍ਰਿਤਸਰ: ਥਾਣਾ ਮਜੀਠਾ ਰੋਡ ਉੱਤੇ ਪੁਲਿਸ ਵੱਲੋਂ ਮਜੀਠਾ ਰੋਡ ਗੁਰੂ ਹਰਿਰਾਏ ਸਾਹਿਬ ਗੁਰਘਰ ਦੇ ਕੋਲ ਪਿਛਲੇ ਦੋ ਸਾਲ ਤੋਂ ਚੱਲ ਰਹੇ ਸਪਾ ਸੈਂਟਰ ਉੱਤੇ ਪੁਲਿਸ ਵੱਲੋਂ ਰੇਡ ਕੀਤੀ ਗਈ। ਇਸ ਰੇਡ ਦੌਰਾਨ ਪੁਲਿਸ ਨੇ ਸਪਾ ਸੈਂਟਰ ਵਿੱਚ ਮੌਜੂਦ ਕੁਝ ਕੁੜੀਆਂ ਅਤੇ ਮੁੰਡਿਆਂ ਨੂੰ ਹਿਰਾਸਤ ਵਿੱਚ ਵੀ ਲਿਆ ਅਤੇ ਥਾਣਾ ਮਜੀਠਾ ਦੇ ਵਿੱਚ ਲਿਆ ਕੇ ਕਾਰਵਾਈ ਵੀ ਕੀਤੀ ਗਈ।

ਸਪਾ ਸੈਂਟਰ ਦੇ ਪਰਛਾਵੇਂ ਹੇਠ ਸੈਕਸ ਰੈਕੇਟ: ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੁਰਦੁਆਰਾ ਸ੍ਰੀ ਹਰਿਰਾਇ ਸਾਹਿਬ ਦੇ ਨਜ਼ਦੀਕ ਇੱਕ ਸਪਾ ਸੈਂਟਰ ਚੱਲ ਰਿਹਾ ਹੈ ਜਿਸ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਵੀ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਪਿਛਲੇ ਦੋ ਸਾਲ ਤੋਂ ਇਹ ਸਪਾ ਸੈਂਟਰ ਚਲਾਇਆ ਜਾ ਰਿਹਾ ਸੀ, ਜਿਸ ਦੇ ਅੰਦਰ ਮਾਲਕਾਂ ਵੱਲੋਂ ਸਪਾ ਸੈਂਟਰ ਦੇ ਪਰਛਾਵੇਂ ਹੇਠ ਸੈਕਸ ਰੈਕੇਟ ਚਲਾਇਆ ਜਾ ਰਿਹਾ ਸੀ।

ਮੁੱਖ ਮੁਲਜ਼ਮ ਕਾਬੂ: ਸੂਚਨਾ ਮਿਲਣ ਮਗਰੋਂ ਰੇਡ ਕੀਤੀ ਗਈ ਅਤੇ ਮੌਕੇ ਤੋਂ ਹੀ ਕੁਝ ਲੋਕਾਂ ਨੂੰ ਕਾਬੂ ਕੀਤਾ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਸਪਾ ਸੈਂਟਰ ਦੀ ਮਾਲਕ ਅਤੇ ਉਸਦੇ ਸਾਥੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਾਕੀ ਕੁੜੀਆਂ-ਮੁੰਡੇ ਵੀ ਗ੍ਰਿਫਤਾਰ ਕੀਤੇ ਹਨ ਅਤੇ ਉਹਨਾਂ ਤੋਂ ਮਾਮਲੇ ਸਬੰਧੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ। ਜਾਣਕਾਰੀ ਹਾਸਲ ਕਰਨ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।

ਦੱਸ ਦਈਏ ਇਸ ਮਹੀਨੇ ਲੁਧਿਆਣਾ ਵਿੱਚ ਵੀ ਸਪਾ ਸੈਂਟਰ ਦੇ ਪਰਛਾਵੇਂ ਹੇਠ ਚੱਲ ਰਹੇ ਸੈਕਸ ਰੈਕੇਟ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਸੀ। ਲੁਧਿਆਣਾ ਦੇ ਦੁਗਰੀ ਰੋਡ ਮਾਡਲ ਟਾਊਨ ਅਤੇ ਚੰਡੀਗੜ੍ਹ ਰੋਡ ਸਮੇਤ ਹੋਰਨਾਂ ਕਈ ਇਲਾਕਿਆਂ ਵਿੱਚ ਲੁਧਿਆਣਾ ਪੁਲਿਸ ਨੇ ਸਪਾ ਸੈਂਟਰ ਉੱਤੇ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ਦੌਰਾਨ ਪੁਲਿਸ ਨੇ ਕਈ ਕੁੜੀਆਂ ਅਤੇ ਮੁੰਡਿਆਂ ਨੂੰ ਹਿਰਾਸਤ ਵਿੱਚ ਲਿਆ ਸੀ। ਸਪਾ ਦੇ ਪਰਦੇ ਪਿੱਛੇ ਜਿਸਮ ਫਰੋਸ਼ੀ ਦਾ ਧੰਦਾ ਚਲਾਏ ਜਾਣ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਅਧਾਰ ਉਤੇ ਹੀ ਇਹ ਛਾਪੇਮਾਰੀ ਕੀਤੀ ਗਈ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.