ਅੰਮ੍ਰਿਤਸਰ: ਸ਼ਹਿਰ ਦੇ ਗੁਰਬਖਸ਼ ਨਗਰ ਵਿੱਚ ਇੱਕ ਸ਼ੱਕੀ ਬੰਬਨੁਮਾ ਚੀਜ਼ ਨਾਲ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਲਾਕੇ ਦੇ ਲੋਕਾਂ ਮੁਤਾਬਕ, ਰਾਤ ਕਰੀਬ 3 ਕੁ ਵਜੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ। ਹਾਲਾਂਕਿ, ਫਿਲਹਾਲ ਪੁਲਿਸ ਵਲੋਂ ਧਮਾਕੇ ਦੀ ਗੱਲ ਨੂੰ ਨਕਾਰਿਆ ਜਾ ਰਿਹਾ ਹੈ। ਏਸੀਪੀ ਜਸਵਾਲ ਸਿੰਘ ਨੇ ਕਿਹਾ ਗਿਆ ਕਿ 12 ਵਜੇ ਹਕੀਮਾਂ ਥਾਣੇ ਵਿੱਚ ਇਸ ਸਬੰਧੀ ਹੋਰ ਜਾਣਕਾਰੀ ਬ੍ਰੀਫ ਕੀਤੀ ਜਾਵੇਗੀ।
ਇਲਾਕਾ ਨਿਵਾਸੀਆਂ ਨੇ ਕਿਹਾ- ਜ਼ੋਰਦਾਰ ਧਮਾਕਾ ਹੋਇਆ
ਇਲਾਕਾ ਨਿਵਾਸੀ ਨੇ ਦੱਸਿਆ ਕਿ, "ਰਾਤ ਤਿੰਨ-ਪੌਣੇ ਤਿੰਨ ਵਜੇ ਦੇ ਕਰੀਬ ਬਹੁਤ ਜ਼ੋਰਦਾਰ ਧਮਾਕਾ ਹੋਇਆ ਹੈ। ਧਮਾਕੇ ਦੀ ਆਵਾਜ਼ ਇੰਨੀ ਜ਼ਿਆਦਾ ਜ਼ੋਰਦਾਰ ਸੀ ਕਿ ਕੋਈ ਡਰਦਾ ਬਾਹਰ ਨਹੀਂ ਆਇਆ। ਸਵੇਰੇ ਪੁਲਿਸ ਵਲੋਂ ਮੌਕੇ ਉੱਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।"
ਇੱਕ ਹੋਰ ਇਲਾਕਾ ਵਾਸੀ ਹਰੀਸ਼ ਨੇ ਦੱਸਿਆ ਕਿ, "ਦੇਰ ਰਾਤ ਇਲਾਕੇ ਵਿੱਚ ਬਾਹਰ ਬਹੁਤ ਜ਼ੋਰਦਾਰ ਧਮਾਕਾ ਹੋਇਆ, ਧਮਾਕਾ ਚੌਂਕੀ ਕੋਲ ਹੋਇਆ ਜਾਂ ਪਾਰਕ ਕੋਲ ਹੋਇਆ, ਇਸ ਦੀ ਜਾਂਚ ਪੁਲਿਸ ਕਰ ਰਹੀ ਹੈ। ਅਸੀਂ ਇਸ ਤਰ੍ਹਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਾਂ। ਪੁਲਿਸ ਵਲੋਂ ਸਵੇਰੇ ਤੋਂ ਵਧੀਆਂ ਕੰਮ ਕੀਤਾ ਜਾ ਰਿਹਾ ਹੈ।"
ਪੁਲਿਸ ਵਲੋਂ ਖੰਗਾਲੇ ਜਾ ਰਹੇ ਸੀਸੀਟੀਵੀ
ਏਸੀਪੀ ਜਸਵਾਲ ਸਿੰਘ ਨੇ ਕਿਹਾ ਕਿ ਸਾਨੂੰ ਇੱਥੇ ਧਮਾਕੇ ਵਾਲਾ ਕੁਝ ਨਹੀਂ ਦੱਸਿਆ ਗਿਆ। ਪਰ, ਇਲਾਕੇ ਦੀ ਜਾਂਚ ਕੀਤੀ ਰਹੀ ਹੈ। ਆਲੇ-ਦੁਆਲੇ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਜੋ ਵੀ ਤੱਥ ਸਾਹਮਣੇ ਆਉਣਗੇ ਉਹ ਸ਼ੇਅਰ ਕੀਤੇ ਜਾਣਗੇ।
ਹੋਰ ਅਪਡੇਟ ਜਾਰੀ ਹੈ ...