ਲੁਧਿਆਣਾ : ਲੁਧਿਆਣਾ ਵਿਖੇ ਵੇਰਕਾ ਮਿਲਕਫੈਡ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ 'ਤੇ ਡੇਅਰੀ ਪ੍ਰੋਡਕਟ ਇਨੋਵੇਸ਼ਨ ਅਤੇ ਇੰਟਰਪ੍ਰੀਨੋਰਲ ਟ੍ਰੇਨਿੰਗ ਸੈਂਟਰ ਦਾ ਸ਼ੁਰੂਆਤ ਕੀਤੀ ਗਈ ਹੈ। 15 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਪਲਾਂਟ ਦਾ ਉਦਘਾਟਨ ਬੀਤੇ ਦਿਨੀਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਇੰਦਰਜੀਤ ਸਿੰਘ ਅਤੇ ਮਿਲਕਫੈਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਵੱਲੋਂ ਕੀਤਾ ਗਿਆ। ਇਸ ਪਲਾਂਟ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਤੌਰ 'ਤੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਯੂਨੀਵਰਸਿਟੀ ਵਿੱਚ ਡਿਗਰੀਆਂ ਲੈਣ ਵਾਲੇ ਵਿਦਿਆਰਥੀਆਂ ਨੂੰ ਨੌਕਰੀ ਮਿਲਣ ਦੇ ਵਿੱਚ ਵੀ ਆਸਾਨੀ ਹੋਵੇਗੀ।
ਵੇਰਕਾ ਵੱਲੋਂ ਨੌਕਰੀਆਂ ਦਿੱਤੀਆਂ ਜਾਣਗੀਆਂ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕਿਹਾ ਕਿ ਸਾਡੇ ਵਿਦਿਆਰਥੀ ਜੋ ਕਿ ਡੈਰੀ ਫਾਰਮਿੰਗ ਦੀ ਪੜ੍ਹਾਈ ਕਰਦੇ ਹਨ। ਉਹਨਾਂ ਨੂੰ ਵੇਰਕਾ ਵੱਲੋਂ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ। ਪਿਛਲੇ ਸਾਲ ਵੀ 22 ਦੇ ਕਰੀਬ ਨੌਜਵਾਨਾਂ ਨੂੰ ਨੌਕਰੀ ਮਿਲੀ ਸੀ ਅਤੇ ਇਸ ਲਈ ਉਹਨਾਂ ਲਈ ਹੁਣ ਇਹ ਇੱਕ ਸੈਂਟਰ ਖੋਲਿਆ ਗਿਆ ਹੈ। ਜਿਸ ਨਾਲ ਉਹ ਪ੍ਰੈਕਟੀਕਲ ਜਾਣਕਾਰੀ ਲੈ ਸਕਣਗੇ। ਇਸ ਤੋਂ ਇਲਾਵਾ ਚੇਅਰਮੈਨ ਨੇ ਦੱਸਿਆ ਕਿ ਵੇਰਕਾ ਨੂੰ ਹੋਰ ਪ੍ਰਫੁੱਲਿਤ ਕਰਨ ਦੇ ਲਈ 2027 ਤੱਕ 15 ਹਜਾਰ ਕਰੋੜ ਰੁਪਏ ਤੱਕ ਵਪਾਰ ਲੈ ਜਾਣ ਦਾ ਟੀਚਾ ਹੈ। ਉਹਨਾਂ ਕਿਹਾ ਕਿ ਪਹਿਲਾਂ 4500 ਕਰੋੜ 'ਤੇ ਸੀ ਜਿਸ ਤੋਂ ਬਾਅਦ ਸਾਰੇ ਅਧਿਕਾਰੀਆਂ ਦੀ ਮਿਹਨਤ ਸਦਕਾ ਇਸ ਨੂੰ 6000 ਕਰੋੜ 'ਤੇ ਲਿਜਾ ਚੁੱਕੇ ਹਨ।
- ਕਿਸ ਰਾਸ਼ੀ ਵਾਲੇ ਲੋਕ ਕਿਤਾਬਾਂ 'ਤੇ ਕਰਨਗੇ ਪੈਸੇ ਖਰਚ, ਕੌਣ ਆਪਣੇ ਪਰਿਵਾਰ ਨਾਲ ਬਤੀਤ ਕਰੇਗਾ ਸਮਾਂ, ਪੜ੍ਹੋ ਅੱਜ ਦਾ ਰਾਸ਼ੀਫਲ
- ਦਿੱਲੀ ਰਾਮ ਲੀਲਾ ਮੈਦਾਨ 'ਚ SKM ਕਰੇਗਾ ਮਹਾਂਪੰਚਾਇਤ, ਕਿਸਾਨ ਜਥੇਬੰਦੀਆਂ ਨੇ ਕਿਹਾ- ਜੇ ਇਕੱਠੇ ਹੁੰਦੇ ਤਾਂ ਅੰਦੋਲਨ ਹੋਣਾ ਸੀ ਕੁਝ ਹੋਰ
- ਕਿਸਾਨ ਅੰਦੋਲਨ ਦਾ 20ਵਾਂ ਦਿਨ: ਦਿੱਲੀ ਕੂਚ ’ਤੇ ਫੈਸਲਾ ਅੱਜ, ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਤੋਂ ਬਾਅਦ ਲਿਆ ਜਾਵੇਗਾ ਫੈਸਲਾ
ਡੇਅਰੀ ਪ੍ਰੋਡਕਟਾਂ ਦੀ ਡਿਮਾਂਡ ਲਗਾਤਾਰ ਵੱਧ ਰਹੀ: ਯੂਨੀਵਰਸਿਟੀ ਦੇ ਵੀ ਸੀ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਦੁੱਧ ਦੇ ਉਤਪਾਦਨ ਦੇ ਵਿੱਚ ਦੇਸ਼ ਸਭ ਤੋਂ ਪਹਿਲਾਂ ਹੀ ਮੋਹਰੀ ਹੈ। ਅਸੀਂ ਇਸ ਖੇਤਰ ਦੇ ਵਿੱਚ ਹੋਰ ਕੰਮ ਕਰ ਰਹੇ ਹਾਂ ਅਤੇ ਸਾਡਾ ਮੁੱਖ ਮਕਸਦ ਡੈਰੀ ਦੇ ਪ੍ਰੋਡਕਟ ਬਣਾਉਣ 'ਤੇ ਹੈ। ਜਿਸ ਦੀ ਡਿਮਾਂਡ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਇਹ ਸੈਂਟਰ ਕਾਫੀ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਡੇਅਰੀ ਦੇ ਪ੍ਰੋਡਕਟ ਬਣਾਉਣ ਦੀ ਮੁੱਖ ਸਿਖਲਾਈ ਦੇ ਰਹੇ ਹਾਂ, ਜਿੱਥੇ ਵੇਰਕਾ ਪ੍ਰੋਡਕਟ ਬਣਾ ਰਿਹਾ ਹੈ, ਮਿਲਕ ਫੈਡ ਪ੍ਰੋਡਕਟ ਬਣਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸਾਡੀ ਯੂਨੀਵਰਸਿਟੀ ਵੱਲੋਂ ਵੀ ਕਈ ਪ੍ਰੋਡਕਟ ਤਿਆਰ ਕੀਤੇ ਜਾ ਰਹੇ ਹਨ ਜਿਨਾਂ ਨੂੰ ਹੋਰ ਵਧਾਉਣ ਦੇ ਲਈ ਇਹ ਉਪਰਾਲਾ ਸਾਂਝਾ ਤੌਰ 'ਤੇ ਕੀਤਾ ਗਿਆ ਹੈ।