ETV Bharat / state

ਬਨੂੜ 'ਚ ਪੰਜਾਬ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ: ਇੱਕ ਜ਼ਖਮੀ - Gangster encounter in Banur - GANGSTER ENCOUNTER IN BANUR

Competition between Punjab police-gangsters : ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਕਰਾਸ ਫਾਇਰਿੰਗ ਦੀ ਖਬਰ ਆ ਰਹੀ ਹੈ। ਜਾਣਕਾਰੀ ਮਿਲ ਰਹੀ ਹੈ ਕਿ ਇਕ ਗੈਂਗਸਟਰ ਨੂੰ ਗੋਲੀ ਲੱਗੀ ਹੈ। ਇਹ ਐਂਨਕਾਉਂਟਰ ਬਨੂੜ ਸਨੇਟਾ ਨੇੜੇ ਹੋਇਆ ਹੈ।

encounter cross firing between punjab police and gangsters near banur
ਬਨੂੜ 'ਚ ਚੱਲੀਆਂ ਗੋਲੀਆਂ, ਗੈਂਗਸਟਰਾਂ ਅਤੇ ਪਲਿਸ ਵਿਚਕਾਰ ਹੋਇਆ ਮੁਕਾਬਲਾ (ETV BHARAT)
author img

By ETV Bharat Punjabi Team

Published : Jul 14, 2024, 5:38 PM IST

Updated : Jul 14, 2024, 8:03 PM IST

ਬਨੂੜ/ਰਾਜਪੁਰਾ: ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ 'ਤੇ ਨਕੇਲ ਕੱਸਣ ਲਈ ਹਰ ਤਰ੍ਹਾਂ ਦੀ ਤਿਆਰ ਕੀਤੀ ਜਾ ਰਹੀ ਹੈ। ਇਸੇ ਕਾਰਨ ਆਏ ਦਿਨ ਕਿਸੇ ਨਾ ਕਿਸੇ ਗੈਂਗਸਟਰ ਦਾ ਐਨਕਾਊਂਟਰ ਕੀਤਾ ਜਾ ਰਿਹਾ ਹੈ। ਅੱਜ ਮੁੜ ਤੋਂ ਪੰਜਾਬ ਪੁਲਿਸ ਵੱਲੋਂ ਗੈਂਗਸਟਰ ਦਾ ਐਂਨਕਾਊਂਟਰ ਕੀਤਾ ਗਿਆ। ਇਸ ਮੁਕਾਬਲੇ 'ਚ ਪਟਿਆਲਾ ਪੁਲਿਸ ਵੱਲੋਂ ਬਨੂੜ, ਰਾਜਪੁਰਾ ਤੋਂ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ। ਉਹ ਰਾਜਪੁਰਾ-ਪਟਿਆਲਾ ਟੋਲ ਪਲਾਜ਼ਾ ਅਤੇ ਰਾਜਪੁਰਾ ਵਿਚ ਇੱਕ ਸ਼ਰਾਬ ਦੇ ਠੇਕੇ ‘ਤੇ ਕੱਲ੍ਹ ਦੇਰ ਰਾਤ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਿਚ ਸ਼ਾਮਲ ਸਨ।

ਵਿਦੇਸ਼ ਨਾਲ ਸਬੰਧ: ਜਾਣਕਾਰੀ ਮੁਤਾਬਿਕ ਇਹ ਮੁਲਜ਼ਮ ਵਿਦੇਸ਼ ‘ਚ ਬੈਠੇ ਇਕ ਨਾਮੀ ਗੈਂਗਸਟਰ ਦਾ ਸਾਥੀ ਹੈ, ਜਿਸ ਨੇ ਬੀਤੀ ਦੇਰ ਰਾਤ ਟੋਲ ਪਲਾਜ਼ਾ ‘ਤੇ ਇੱਕ ਕਰਮਚਾਰੀ ਨੂੰ ਗੋਲੀ ਮਾਰ ਦਿੱਤੀ ਸੀ ਅਤੇ ਇਕ ਦੁਕਾਨਦਾਰ ਨੂੰ ਵੀ ਲੁੱਟਿਆ ਸੀ। ਇਸ ਸਬੰਧੀ ਡੀਜੀਪੀ ਪੰਜਾਬ ਨੇ ਟਵੀਟ ਕਰਦਿਆਂ ਦੱਸਿਆ ਹੈ ਕਿ ਪੰਜਾਬ ਪੁਲਿਸ ਨੇ ਇੱਕ ਮੁਕਾਬਲੇ ਤੋਂ ਬਾਅਦ ਦੀਪਕ ਅਤੇ ਰਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ 12 ਘੰਟਿਆਂ ਵਿੱਚ ਦੋ ਵਾਰਦਾਤਾਂ ਨੂੰ ਸੁਲਝਾਇਆ ਹੈ।

ਇੱਕ ਗੈਂਗਸਟਰ ਜ਼ਖਮੀ: ਜਦੋਂ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਰੋਕਿਆ ਇਹ ਮੋਹਾਲੀ ਤੋਂ ਆ ਰਹੇ ਸਨ, ਉਹਨਾਂ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ। ਕਰਾਸ ਫਾਇਰਿੰਗ ਵਿੱਚ ਪੁਲਿਸ ਨੇ ਗੈਂਗਸਟਰ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਜ਼ਖਮੀ ਹੋ ਕੇ ਖੇਤਾਂ 'ਚ ਡਿੱਗ ਗਿਆ। ਜਿਸ ਤੋਂ ਬਾਅਦ ਪੁਲਿਸ ਟੀਮ ਨੇ ਉਸਨੂੰ ਘੇਰ ਲਿਆ। ਇਹ ਮੁਕਾਬਲਾ ਏਜੀਟੀਐਫ ਦੇ ਡੀਐਸਪੀ ਵਿਕਰਮ ਸਿੰਘ ਬਰਾੜ ਦੀ ਨਿਗਰਾਨੀ ਹੇਠ ਕੀਤਾ ਗਿਆ। ਪੁਲਿਸ ਨੇ ਕਾਫੀ ਦੂਰ ਤੱਕ ਗੈਂਗਸਟਰ ਦਾ ਪਿੱਛਾ ਕੀਤਾ। ਅੱਗੇ ਪੁਲ ਸੀ ਇਸ ਲਈ ਪੁਲਿਸ ਨੇ ਪੁਲ ਨੂੰ ਦੋਵੇਂ ਪਾਸਿਆਂ ਤੋਂ ਘੇਰ ਲਿਆ ਸੀ। ਜਿਸ ਤੋਂ ਬਾਅਦ ਗੈਂਗਸਟਰ ਆਪਣੀ ਕਾਰ ਛੱਡ ਕੇ ਕੱਚੀ ਸੜਕ 'ਤੇ ਭੱਜਣ ਲੱਗੇ ਅਤੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗ ਗਈ। ਐਂਬੂਲੈਂਸ ਮੌਕੇ 'ਤੇ ਪਹੁੰਚ ਗਈ ਹੈ। ਜਿਸ ਤੋਂ ਬਾਅਦ ਜ਼ਖਮੀ ਗੈਂਗਸਟਰ ਨੂੰ ਇਲਾਜ ਲਈ ਹਸਪਤਾਲ ਭੇਜਿਆ ਜਾ ਰਿਹਾ ਹੈ।

ਐਸਪੀ ਦਾ ਬਿਆਨ : ਐਸਪੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਦੇਰ ਰਾਤ ਦੋਵੇਂ ਮੁਲਜ਼ਮਾਂ ਨੇ ਪਟਿਆਲਾ ਵਿੱਚ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਡੀਐਸਪੀ ਰਾਜਪੁਰਾ ਦੀ ਨਿਗਰਾਨੀ ਹੇਠ ਟੀਮਾਂ ਵੱਲੋਂ ਮੁਲਜ਼ਮਾਂ ਦੀ ਭਾਲ ਜਾਰੀ ਸੀ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਗੈਂਗਸਟਰ ਕਿਸ ਗੈਂਗ ਨਾਲ ਸਬੰਧਿਤ ਹਨ। ਗੋਲੀ ਦੀਪਕ ਨੂੰ ਲੱਗੀ ਹੈ, ਜਿਸ ਦਾ ਥਾਣੇ 'ਚ ਇਲਾਜ ਚੱਲ ਰਿਹਾ ਹੈ।

ਡੀਜੀਪੀ ਨੇ ਕਿਹਾ ਜਾਂਚ ਜਾਰੀ ਹੈ

encounter cross firing between punjab police and gangsters near banur
ਬਨੂੜ 'ਚ ਚੱਲੀਆਂ ਗੋਲੀਆਂ, ਗੈਂਗਸਟਰਾਂ ਅਤੇ ਪਲਿਸ ਵਿਚਕਾਰ ਹੋਇਆ ਮੁਕਾਬਲਾ (police and gangsters)

Last Updated : Jul 14, 2024, 8:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.