ETV Bharat / state

ਮੁਲਾਜ਼ਮਾਂ ਨੂੰ ਰਾਸ ਨਹੀਂ ਸਰਕਾਰ ਦਾ ਬਜਟ, 7 ਮਾਰਚ ਨੂੰ ਪੇਸ਼ ਕੀਤੇ ਬਜਟ ਦੀਆਂ ਸਾੜ੍ਹੀਆਂ ਜਾਣਗੀਆਂ ਕਾਪੀਆਂ - government budget

ਪੰਜਾਬ ਸਰਕਾਰ ਵਲੋ ਭਾਵੇਂ ਕਿ ਆਪਣਾ ਸਾਲਾਨਾ ਬਜਟ ਪੇਸ਼ ਕੀਤਾ ਗਿਆ ਹੈ ਪਰ ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਮੁਲਾਜ਼ਮ ਯੂਨੀਅਨਾਂ ਨੂੰ ਸਰਕਾਰ ਦਾ ਇਹ ਬਜਟ ਰਾਸ ਨਹੀਂ ਆਇਆ ਹੈ। ਜਿਸ ਦੇ ਚੱਲਦੇ 7 ਮਾਰਚ ਨੂੰ ਮੁੱਖ ਦਫ਼ਤਰ ਧਨੌਲਾ ਰੋਡ ਬਰਨਾਲਾ ਵਿਖੇ ਉਨ੍ਹਾਂ ਵਲੋਂ ਪੇਸ਼ ਕੀਤੇ ਬਜਟ ਦੀਆਂ ਕਾਪੀਆਂ ਸਾੜ੍ਹੀਆਂ ਜਾਣਗੀਆਂ।

ਪੇਸ਼ ਬੱਜਟ ਦੀਆਂ ਕਾਪੀਆਂ ਸਾੜ੍ਹੀਆਂ ਜਾਣਗੀਆਂ
ਪੇਸ਼ ਬੱਜਟ ਦੀਆਂ ਕਾਪੀਆਂ ਸਾੜ੍ਹੀਆਂ ਜਾਣਗੀਆਂ
author img

By ETV Bharat Punjabi Team

Published : Mar 5, 2024, 7:59 PM IST

ਬਰਨਾਲਾ: ਪਾਵਰਕੌਮ ਅਤੇ ਟਰਾਂਸਕੋ ਦੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਪਾਵਰਕੌਮ ਦੇ ਮੁੱਖ ਦਫ਼ਤਰ ਧਨੌਲਾ ਰੋਡ ਵਿਖੇ ਜੱਗਾ ਸਿੰਘ ਦੀ ਪ੍ਰਧਾਨਗੀ ਹੇਠ ਦਿਹਾਤੀ ਅਤੇ ਸ਼ਹਿਰੀ ਮੰਡਲ ਦੀ ਸਾਂਝੀ ਮੀਟਿੰਗ ਹੋਈ। ਇਸ ਸਮੇਂ ਆਗੂਆਂ ਰੂਪ ਚੰਦ, ਹਰਨੇਕ ਸਿੰਘ ਸੰਘੇੜਾ, ਗੁਰਚਰਨ ਸਿੰਘ, ਨਰਾਇਣ ਦੱਤ ਨੇ ਕਿਹਾ ਕਿ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲੋਕ/ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕਰਨ ਨਾਲ ਜਨਤਕ ਖੇਤਰ ਦੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਅਡਾਨੀ-ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। 44 ਕਿਰਤ ਕਾਨੂੰਨਾਂ ਦਾ ਭੋਗ ਪਾਕੇ 4 ਕੋਡਾਂ ਵਿੱਚ ਤਬਦੀਲੀ ਕਰਕੇ ਹਾਇਰ ਐਂਡ ਫਾਇਰ ਦੀ ਨੀਤੀ ਲਾਗੂ ਕਰਕੇ ਕਿਰਤੀਆਂ ਦੀ ਤਿੱਖੀ ਲੁੱਟ ਕਰਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪਾਵਰਕੌਮ ਅੰਦਰ ਇਹ ਸਾਮਰਾਜੀ ਨੀਤੀਆਂ ਤਹਿਤ ਆਊਟਸੋਰਸ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ। ਬਿਜਲੀ ਬਿਲ-2003 ਤੋਂ ਬਾਅਦ ਹੁਣ ਬਿਜਲੀ ਬਿੱਲ -2020 ਲਾਗੂ ਕਰਨ ਲਈ ਕੇਂਦਰੀ ਹਕੂਮਤ ਤਰਲੋ ਮੱਛੀ ਹੋ ਰਹੀ ਹੈ।

ਪੇਸ਼ ਬੱਜਟ ਦੀਆਂ ਕਾਪੀਆਂ ਸਾੜ੍ਹੀਆਂ ਜਾਣਗੀਆਂ
ਪੇਸ਼ ਬੱਜਟ ਦੀਆਂ ਕਾਪੀਆਂ ਸਾੜ੍ਹੀਆਂ ਜਾਣਗੀਆਂ

ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ: ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਸੂਬਾ ਆਗੂ ਸਿੰਦਰ ਧੌਲਾ ਨੇ ਪੰਜਾਬ ਮੁਲਾਜ਼ਮ ਅਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ ਫਰੰਟ ਦੇ ਸੱਦੇ ਤੇ ਚੰਡੀਗੜ੍ਹ 4 ਮਾਰਚ ਨੂੰ ਦਿੱਤੇ ਗਏ ਵਿਸ਼ਾਲ ਧਰਨੇ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ, ਹੱਠੀ ਰੱਵਈਏ ਸਬੰਧੀ ਜਾਣਕਾਰੀ ਦਿੰਦਿਆਂ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਧਾਰਨ ਕੀਤੇ ਨਾਂਹਪੱਖੀ ਰੱਵਈਏ ਖਿਲਾਫ਼ ਵੱਲੋਂ 7 ਮਾਰਚ ਨੂੰ 11 ਵਜੇ ਬਜਟ ਦੀਆਂ ਕਾਪੀਆਂ ਸਾੜ੍ਹਕੇ ਰੋਸ ਮਾਰਚ ਕਰਨ ਦਾ ਫ਼ੈਸਲੇ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ।

ਪੈਨਸ਼ਨਰਜ਼ ਸਾਥੀਆਂ ਨੂੰ ਖਾਸ ਅਪੀਲ: ਇਸ ਸਮੇਂ ਗੌਰੀ ਸ਼ੰਕਰ, ਜਗਦੀਸ਼ ਸਿੰਘ, ਬਹਾਦਰ ਸਿੰਘ, ਜੋਗਿੰਦਰ ਪਾਲ, ਤੀਰਥ ਦਾਸ, ਜਗਰਾਜ ਸਿੰਘ, ਬਲਵੰਤ ਸਿੰਘ,ਦੇਸ ਰਾਜ, ਸੁਖਪਾਲ ਸਿੰਘ, ਸ਼ਿੰਗਾਰਾ ਸਿੰਘ, ਰਜਿੰਦਰ ਸਿੰਘ, ਰੁਲਦੂ ਸਿੰਘ, ਅਬਜਿੰਦਰ ਸਿੰਘ, ਪਿਆਰਾ ਸਿੰਘ, ਮਲਕੀਤ ਸਿੰਘ, ਪਿੰਜੌਰ ਸਿੰਘ, ਬਲਦੇਵ ਸਿੰਘ, ਜੀਤ ਸਿੰਘ ਆਦਿ ਆਗੂਆਂ ਨੇ ਸੰਘਰਸ਼ਮਈ ਜ਼ਿੰਦਗੀ ਜਿਉਣ ਦਾ ਹੋਕਾ ਦਿੰਦਿਆਂ ਹਰ ਸੰਘਰਸ਼ ਸੱਦੇ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਆਗੂਆਂ ਸਮੂਹ ਪੈਨਸ਼ਨਰਜ਼ ਸਾਥੀਆਂ ਨੂੰ 7 ਮਾਰਚ ਨੂੰ ਸਮੇਂ ਸਿਰ ਵੱਡੀ ਗਿਣਤੀ ਵਿੱਚ ਮੁੱਖ ਦਫ਼ਤਰ ਧਨੌਲਾ ਰੋਡ ਬਰਨਾਲਾ ਵਿਖੇ ਪਹੁੰਚਣ ਦੀ ਅਪੀਲ ਕੀਤੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.