ਨਵੀਂ ਦਿੱਲੀ: ਦਿੱਲੀ ਸਰਕਾਰ ਦੇ ਵਿਧਾਇਕ ਗੁਲਾਬ ਸਿੰਘ ਯਾਦਵ ਦੇ ਕਈ ਟਿਕਾਣਿਆਂ 'ਤੇ ਈਡੀ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਸ਼ੁੱਕਰਵਾਰ ਨੂੰ ਹੀ ਰਾਉਸ ਐਵੇਨਿਊ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 6 ਦਿਨ ਦੇ ਈਡੀ ਰਿਮਾਂਡ 'ਤੇ ਭੇਜ ਦਿੱਤਾ ਹੈ।ਈਡੀ ਨੇ ਅੱਜ ਸਵੇਰੇ ਇਹ ਵੱਡੀ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਕਈ ਘੰਟੇ ਚੱਲੇਗੀ। ਗੁਲਾਬ ਸਿੰਘ ਯਾਦਵ ਦਿੱਲੀ ਦੇ ਮਟਿਆਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ।
ਦੱਸ ਦੇਈਏ ਕਿ ਗੁਲਾਬ ਸਿੰਘ ਯਾਦਵ 'ਤੇ ਨਵੰਬਰ-ਦਸੰਬਰ 2022 ਦੀਆਂ ਨਗਰ ਨਿਗਮ ਚੋਣਾਂ 'ਚ ਆਪਣੇ ਵਿਧਾਨ ਸਭਾ ਹਲਕੇ ਨਾਲ ਸਬੰਧਤ ਵਾਰਡਾਂ ਤੋਂ ਨਗਰ ਕੌਂਸਲਰ ਦੀ ਟਿਕਟ ਦੇਣ ਦੇ ਬਦਲੇ ਪੈਸੇ ਲੈਣ ਦਾ ਦੋਸ਼ ਹੈ। ਆਮ ਆਦਮੀ ਪਾਰਟੀ ਤੋਂ ਨਗਰ ਕੌਂਸਲਰ ਦੀ ਟਿਕਟ ਮੰਗਣ ਵਾਲੇ ਉਮੀਦਵਾਰ ਨੇ ਟਿਕਟ ਨਾ ਮਿਲਣ ’ਤੇ ਚੋਣ ਪ੍ਰਚਾਰ ਦੌਰਾਨ ਇਕ ਕਾਰਨਰ ਮੀਟਿੰਗ ਦੌਰਾਨ ਗੁਲਾਬ ਸਿੰਘ ਯਾਦਵ ’ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਪਿੱਛਾ ਕਰ ਕੇ ਕੁੱਟਮਾਰ ਕੀਤੀ।
ਇਸ ਲੜਾਈ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਉਸ ਸਮੇਂ ਗੁਲਾਬ ਸਿੰਘ ਯਾਦਵ ਵਿਵਾਦਾਂ ਵਿੱਚ ਘਿਰੇ ਸਨ। ਤੁਹਾਨੂੰ ਦੱਸ ਦੇਈਏ ਕਿ ਗੁਲਾਬ ਸਿੰਘ ਯਾਦਵ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਮਟਿਆਲਾ ਵਿਧਾਨ ਸਭਾ ਤੋਂ ਦੂਜੀ ਵਾਰ ਵਿਧਾਇਕ ਬਣੇ ਹਨ। ਸਾਲ 2015 ਵਿੱਚ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ ਸਨ। ਜਦੋਂ ਕਿ ਸਾਲ 2020 ਵਿੱਚ ਦੂਜੀ ਵਾਰ ਚੋਣ ਜਿੱਤੇ ਸਨ।
ਭਾਜਪਾ ਉਮੀਦਵਾਰ ਰਾਜੇਸ਼ ਗਹਿਲੋਤ ਦੋਵੇਂ ਵਾਰ ਹਾਰ ਗਏ ਸਨ। ਦੱਸ ਦੇਈਏ ਕਿ ਗੁਲਾਬ ਸਿੰਘ ਯਾਦਵ ਤੋਂ ਪਹਿਲਾਂ ਈਡੀ ਨੇ ਆਮ ਆਦਮੀ ਪਾਰਟੀ ਦੇ ਓਖਲਾ ਤੋਂ ਵਿਧਾਇਕ ਅਮਾਨਤੁੱਲਾ ਖਾਨ ਦੇ ਘਰ ਵੀ ਛਾਪਾ ਮਾਰਿਆ ਸੀ। ਉਸ ਖਿਲਾਫ ਈਡੀ ਦਾ ਕੇਸ ਵੀ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਰੌਜ਼ ਐਵੇਨਿਊ ਕੋਰਟ 'ਚ ਪੇਸ਼ ਕੀਤਾ ਸੀ ਅਤੇ ਉਨ੍ਹਾਂ ਦਾ 10 ਦਿਨ ਦਾ ਰਿਮਾਂਡ ਮੰਗਿਆ ਸੀ। 3 ਘੰਟੇ ਦੀ ਬਹਿਸ ਤੋਂ ਬਾਅਦ ਅਦਾਲਤ ਨੇ ਕੇਜਰੀਵਾਲ ਦੇ ਰਿਮਾਂਡ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਤੋਂ ਬਾਅਦ ਰਾਤ 8 ਵਜੇ ਅਦਾਲਤ ਨੇ ਕੇਜਰੀਵਾਲ ਨੂੰ 6 ਦਿਨਾਂ ਲਈ ਈਡੀ ਦੀ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ ਹੈ। ਹੁਣ ਕੇਜਰੀਵਾਲ ਨੂੰ 28 ਮਾਰਚ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਬੀਤੇ ਦਿਨ ਹੀ ਗੁਲਾਬ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ: ਤੁਹਾਨੂੰ ਦੱਸ ਦੇਈਏ ਕਿ ਗੁਲਾਬ ਸਿੰਘ ਯਾਦਵ ਨੇ ਇਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕੀਤਾ ਸੀ। ਉਨ੍ਹਾਂ ਨੇ ਮੋਦੀ ਦਾ ‘ਏਕ ਹੀ ਕਾਲ ਕੇਜਰੀਵਾਲ ਕੇਜਰੀਵਾਲ’ ਲਿਖਿਆ ਸੀ। ਜਿਸ ਤੋਂ ਬਾਅਦ ਅੱਜ ਸਵੇਰੇ ਈਡੀ ਨੇ ਗੁਲਾਬ ਸਿੰਘ ਦੇ ਕਈ ਟਿਕਾਣਿਆਂ 'ਤੇ ਕਾਰਵਾਈ ਕੀਤੀ ਹੈ।
- ਸੰਗਰੂਰ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਵਧੀ ਮੌਤਾਂ ਦੀ ਗਿਣਤੀ, ਤਾਜ਼ਾ ਅੰਕੜੇ ਮੁਤਾਬਿਕ ਕੁੱਲ 21 ਲੋਕਾਂ ਦੀ ਹੋਈ ਮੌਤ - Sangrur poisoned liquor case
- ਸ਼ੰਭੂ ਬਾਰਡਰ 'ਤੇ ਕਿਸਾਨੀ ਅੰਦੋਲਨ 'ਚ ਪਹੁੰਚਣਗੇ ਬਜਰੰਗ ਪੁਨੀਆ, ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਨੂੰ ਦੇਣਗੇ ਸ਼ਰਧਾਂਜਲੀ - Martyrdom Day Haryana Punjab border
- ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ, ਸੀਐੱਮ ਮਾਨ ਅਤੇ ਪੀਐੱਮ ਮੋਦੀ ਸਮੇਤ ਸਿਆਸੀ ਲੋਕਾਂ ਨੇ ਸ਼ਹਾਦਤ ਨੂੰ ਕੀਤਾ ਸਿਜਦਾ - 23 march Martyrdom Day
ਸ਼ੁੱਕਰਵਾਰ ਨੂੰ ਰੌਸ ਐਵੇਨਿਊ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਨੀਤੀ ਘਪਲੇ ਦੇ ਮਾਮਲੇ ਵਿੱਚ 6 ਦਿਨਾਂ ਲਈ ਈਡੀ ਰਿਮਾਂਡ 'ਤੇ ਭੇਜ ਦਿੱਤਾ ਹੈ। ਸ਼ਨੀਵਾਰ ਸਵੇਰ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਈਡੀ ਦਫ਼ਤਰ ਤੋਂ ਲੈ ਕੇ ਦਿੱਲੀ 'ਚ ਮੁੱਖ ਮੰਤਰੀ ਨਿਵਾਸ ਦੇ ਬਾਹਰ ਤੱਕ ਦੀਆਂ ਹਨ, ਜਿੱਥੇ ਸਖ਼ਤ ਸੁਰੱਖਿਆ ਨਜ਼ਰ ਆ ਰਹੀ ਹੈ। ਮੈਡੀਕਲ ਟੀਮਾਂ ਨੂੰ ਈਡੀ ਦਫ਼ਤਰ ਦੇ ਬਾਹਰ ਆਉਂਦੇ ਦੇਖਿਆ ਗਿਆ। ਦਿੱਲੀ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।