ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰੀ ਦੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਵਲੋਂ ਅਪਣੇ ਕਾਂਗਰਸੀ ਆਗੂਆਂ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦੇ ਹੋਇਆ ਕਿ ਆਲ ਇੰਡੀਆ ਕਾਂਗਰਸ ਨਵਨਿਯੁਕਤ ਪ੍ਰਧਾਨ ਉਦੇ ਭਾਨੂ ਚੀਬ ਦੀ ਰਹਿਨੁਮਾਈ ਦੇ ਵਿੱਚ ਕੀਤੀ ਹੈ। ਉਨ੍ਹਾਂ ਦਾ 16 ਤਰੀਕ ਨੂੰ ਤਾਜਪੋਸ਼ੀ ਦਿੱਲੀ ਦੇ ਵਿੱਚ ਸੋ ਚੁੱਕ ਸਮਾਗਮ ਹੋ ਰਿਹਾ ਹੈ। ਜਿਸ ਵਿੱਚ ਸਾਰੇ ਅਹੁਦੇਦਾਰ ਆਲ ਇੰਡੀਆ ਦੇ ਆ ਰਹੇ ਹਨ ਤੇ ਸਾਡੇ ਪੰਜਾਬ ਦੇ ਪ੍ਰਧਾਨ ਮੋਹਿਤ ਮਹਿੰਦਰਾ ਜੀ ਤੇ ਇੰਚਾਰਜ ਅਰਸ਼ਿੰਦਰ ਮਾਹਰ ਅਗਵਾਈ ਦੇ ਵਿੱਚ ਪੰਜਾਬ ਤੋਂ ਸਾਰੇ ਜਿਲ੍ਹਿਆਂ ਦੇ ਵਿੱਚੋਂ ਅਹੁਦੇਦਾਰ ਜਾ ਰਹੇ ਹਨ। ਉੱਥੇ ਵੱਧ ਤੋਂ ਵੱਧ ਇਕੱਠ ਹੋਵੇਗਾ ਤੇ ਕੇਂਦਰ ਸਰਕਾਰ ਦੇ ਖਿਲਾਫ ਤਾਜ ਪੋਸ਼ੀ ਤੋਂ ਬਾਅਦ ਕੇਂਦਰ ਸਰਕਾਰ ਦੇ ਖਿਲਾਫ ਇੱਕ ਮੁਹਿੰਮ ''ਨੌਕਰੀ ਦਿਓ, ਨਸ਼ਾ ਨਹੀਂ'', ਇਸ ਦੇ ਸੰਬੰਧ ਵਿੱਚ ਰੋਸ਼ ਪ੍ਰਦਰਸਨ ਕੀਤਾ ਜਾਵੇਗਾ। ਜਿਸ ਦੇ ਨਾਲ ਕੇਂਦਰ ਸਰਕਾਰ ਦੇ ਨਾਸਾਂ ਦੇ ਵਿੱਚ ਦਮ ਕਰ ਦਿੱਤਾ ਜਾਵੇਗਾ।
ਬੇਰੋਜ਼ਗਾਰ ਨੌਜਵਾਨਾਂ ਨੂੰ ਦਿੱਤੀ ਨੌਕਰੀ
ਯੂਥ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਜਿਹੜੇ ਵਾਅਦੇ ਕਰਕੇ ਆਈ ਸੀ ਪਰ ਕੋਈ ਵੀ ਵਾਧਾ ਤੁਸੀਂ ਨਹੀਂ ਪੂਰਾ ਕੀਤਾ। ਇਸ ਵਾਰੀ ਤੀਸਰੀ ਟਰਮ ਦੇ ਵਿੱਚ ਤੇ ਇਹ ਸਰਕਾਰ ਤੁਹਾਡੀ ਪੰਜ ਸਾਲ ਪੂਰੀ ਨਹੀਂ ਕੱਢਦੀ। ਜਲਦ ਤੋਂ ਜਲਦ ਇਹ ਸਰਕਾਰ ਸੁੱਟ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਦੋਂ ਸੱਤਾ ਵਿੱਚ ਆਉਣਾ ਸੀ ਤੇ ਕਿਹਾ ਸੀ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਸਰਕਾਰ ਤੀਸਰੀ ਟਰਮ ਵਿੱਚ ਦਾਖਲ ਹੋ ਚੁੱਕੀ ਹੈ ਅੱਜ ਤੱਕ ਕਿਸੇ ਵੀ ਬੇਰੁਜ਼ਗਾਰ ਨੂੰ ਨੌਕਰੀ ਨਹੀਂ ਦਿੱਤੀ ਗਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਪੰਜਾਬ ਸਰਕਾਰ ਦੇ ਵਿੱਚ ਬਹੁਤ ਧਰਨੇ ਲੱਗ ਚੁੱਕੇ ਹਨ। ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਨਾਲੋਂ ਮਾੜਾ ਹਾਲ ਹੋ ਚੁੱਕਿਆ ਹੈ।
ਸਿਕਿਓਰਟੀ ਵਧਾਈ ਜਾਵੇ
ਰਾਹੁਲ ਯੂਥ ਕਾਂਗਰਸ ਦੇ ਪ੍ਰਧਾਨ ਨੇ ਇਸ ਕਾਨਫਰੰਸ ਦੇ ਵਿੱਚ ਵੀ ਦੱਸਿਆ ਕਿ ਪੰਜਾਬ ਤੋਂ ਨਸ਼ਾ ਨਿਕਲ ਕੇ ਅੱਜ ਦੇਸ਼ ਦੀ ਹਰ ਇੱਕ ਨੁੱਕੜ ਹਰ ਇੱਕ ਸਟੇਟ ਦੇ ਵਿੱਚ ਵੜ ਚੁੱਕਾ ਹੈ। ਜਿਵੇਂ ਕਿ ਪੰਜਾਬ ਦਾ ਤੇ ਬੁਰਾ ਹਾਲ ਹੈ, ਉਹ ਦੇ ਨਾਲ ਦਿੱਲੀ ਹਰਿਆਣਾ ਲਾਗੇ-ਲਾਗੇ ਸਟੇਟਾਂ ਜੋ ਹਿਮਾਚਲ ਇਸ ਦਾ ਵੀ ਬਹੁਤ ਅਸਰ ਪੈ ਰਿਹਾ ਹੈ। ਨਸ਼ੇ ਦਾ ਇੱਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੇ ਉੱਤੇ ਜਲਦ ਤੋਂ ਜਲਦ ਨੱਥ ਪਾਈ ਜਾਵੇ ਤੇ ਜਿਹੜੇ ਸਟੇਟਾਂ ਦੇ ਬਾਰਡਰਾਂ ਹਨ, ਉਨ੍ਹਾਂ 'ਤੇ ਸਿਕਿਓਰਟੀ ਵਧਾਈ ਜਾਵੇ ਤਾਂ ਜੋ ਪਤਾ ਕੀਤਾ ਜਾਵੇ ਵੀ ਨਸ਼ਾ ਕਿੱਥੋਂ ਆ ਰਿਹਾ ਹੈ। ਗੁਜਰਾਤ ਦੀ 3300 ਕਰੋੜ ਦੀ ਖੇਪ ਫੜੀ ਜਾਵੇ ਨਸ਼ੇ ਦੀ ਪਰ ਉਹਦਾ ਦੇਸ਼ ਦੇ ਵਿੱਚ ਕੋਈ ਵੀ ਪਤਾ ਨਾ ਲੱਗ ਸਕਿਆ ਹੋਵੇ, ਕਿਥੋਂ ਆਈ, ਕਾਹਦੀ ਹੈ, ਇਸ ਦਾ ਕੋਈ ਰੌਲਾ ਨਹੀਂ ਉੱਡਣ ਦਿੱਤਾ ਕਿਉਂਕਿ ਉਹ ਮੋਦੀ ਸਰਕਾਰ ਦੀ ਆਪਣੀ ਸਟੇਟ ਦੇ ਵਿੱਚੋਂ ਫੜਿਆ ਗਿਆ ਸੀ ਤੇ ਜੇਕਰ ਇਹੀ ਕਿਸੇ ਹੋਰ ਸਰਕਾਰ ਦੇ ਵਿੱਚ ਫੜਿਆ ਹੁੰਦਾ ਤੇ ਇਸ ਦਾ ਪੁਰੇ ਜੋਰ 'ਤੇ ਪ੍ਰਦਰਸ਼ਨ ਹੋਣੇ ਸੀ।
ਜੁਬਾਨ 'ਤੇ ਲਗਾਮ
ਰਾਹੁਲ ਯੂਥ ਕਾਂਗਰਸ ਦੇ ਪ੍ਰਧਾਨ ਨੇ ਕੰਗਨਾ ਰਣੌਤ ਬਾਰੇ ਕਿਹਾ ਕਿ ਉਹ ਇੱਕ ਬਦ ਦਿਮਾਗ ਔਰਤ ਹੈ। ਉਸਨੂੰ ਕੋਈ ਸੀਰੀਅਸ ਨਹੀਂ ਲੈਂਦਾ, ਇਹ ਸਾਰਾ ਹੋਣ 'ਤੇ ਬੀਜੇਪੀ ਸਰਕਾਰ ਨੇ ਕਹਿਣਾ ਨਾ ਸ਼ੁਰੂ ਕਰ ਦਿੱਤਾ ਹੈ ਕਿ ਆਪਣੀ ਜੁਬਾਨ 'ਤੇ ਲਗਾਮ ਲਗਾਵੇ। ਜੇਕਰ ਉਹ ਜੁਬਾਨ 'ਤੇ ਲਗਾਮ ਨਹੀਂ ਲਾਉਂਦੀ ਤੇ ਉਹਦਾ ਪੰਜਾਬ ਦੇ ਵਿੱਚ ਆਉਣਾ ਤੇ ਹੁਣ ਮੁਸ਼ਕਿਲ ਹੈ। ਪਿੱਛੇ ਹੀ ਇੱਕ ਵੀਡੀਓ ਵਾਇਰਲ ਹੋਈ ਉਹ ਚਾਹ ਪੀਣ ਲਈ ਇੱਕ ਬੰਦ ਗੱਡੀ ਦੇ ਵਿੱਚ ਹੀ ਚਾਹ ਪੀ ਕੇ ਚੁੱਪ ਕਰਕੇ ਚਲੀ ਗਈ ਕਿ ਕਿਤੇ ਉਹਦਾ ਕੋਈ ਰੌਲਾ ਨਹੀਂ ਆਇਆ। ਸਾਡੀ ਪੰਜਾਬ ਦੀ ਸ਼ੇਰਨੀ ਧੀ ਨੇ ਏਅਰਪੋਰਟ ਤੇ ਉਹਦੇ ਹੱਥ ਦਾ ਪੂਰਾ ਪੰਜਾਂ ਉਗਲਾਂ ਦਾ ਛਪਿਆ ਸੀ, ਉਹਦੇ ਇਸੇ ਕਰਕੇ ਛਪਿਆ ਸੀ ਵੀ ਉਹ ਜਿਹੜੀ ਆਪਣੀ ਜੁਬਾਨ ਨੂੰ ਲਗਾਮ ਦੇਵੇ। ਜੇ ਅਜਿਹਾ ਨਹੀਂ ਕਰੇਗੀ ਤਾਂ ਪੰਜਾਬ ਵਿੱਚ ਕਦੇ ਵੀ ਉਸਨੂੰ ਵੜਨ ਨਹੀਂ ਦਿੱਤਾ ਜਾਵੇਗਾ।