ਅੰਮ੍ਰਿਤਸਰ: ਭਾਰਤ ਸਰਕਾਰ ਨੇ ਇੱਕ ਵਾਰ ਫਿਰ ਦਰਿਆ ਦਿਲੀ ਵਿਖਾਉਂਦਿਆਂ 14 ਪਾਕਿਸਤਾਨੀ ਕੈਦੀ ਰਿਹਾਅ ਕੀਤੇ ਹਨ। ਇਹਨਾਂ ਦੇ ਵਿੱਚੋਂ ਗੁਜਰਾਤ ਦੀ ਪੁਲਿਸ ਅੱਠ ਕੈਦੀਆਂ ਨੂੰ ਲੈ ਕੇ ਅਟਾਰੀ ਵਾਘਾ ਸਰਹੱਦ ਉੱਤੇ ਪੁੱਜੀ ਸੀ। ਗੁਜਰਾਤ ਪੁਲਿਸ ਵੱਲੋਂ ਪਾਕਿਸਤਾਨੀ ਕੈਦੀ ਅਟਾਰੀ ਵਾਹਘਾ ਬਾਰਡਰ ਉੱਤੇ ਲਿਆਂਦੇ ਗਏ ਜਿਨ੍ਹਾਂ ਦੇ ਵਿੱਚੋਂ ਦੋ ਨਬਾਲਿਗ ਹਨ। ਇਸ ਮੌਕੇ ਰਿਹਾਅ ਹੋਏ ਪਾਕਿਸਤਾਨੀ ਕੈਦੀ ਗੁਲਾਮ ਮੁਸਤਫ਼ਾ ਨੇ ਦੱਸਿਆ ਕਿ ਮੱਛੀ ਫੜਨ ਲਈ ਉਹ ਭਾਰਤ ਵਾਲੇ ਪਾਸੇ ਗਲਤੀ ਨਾਲ ਆਏ ਸਨ ਅਤੇ ਉਹ ਕੁੱਲ੍ਹ 10 ਮਛਵਾਰੇ ਸਨ ਅਤੇ ਜਿਨ੍ਹਾਂ ਵਿੱਚੋਂ ਇਕੱਲਾ ਉਹੀ ਰਿਹਾਅ ਹੋਇਆ ਹੈ ਕਿਉਂਕਿ ਉਸ ਦੀ ਉਮਰ ਘੱਟ ਸੀ।
ਕੈਦੀਆਂ ਨੇ ਦੱਸੀ ਕਹਾਣੀ: ਇਸ ਮੌਕੇ ਇੱਕ ਹੋਰ ਪਾਕਿਸਤਾਨੀ ਕੈਦੀ ਅਬਦੁਲਾ ਸ਼ਰਮਿਲੀ ਨੇ ਦੱਸਿਆ ਕਿ ਉਹ 2018 ਵਿੱਚ ਗੁਜਰਾਤ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਸੀ। ਅਬਦੁਲ ਸ਼ਰਮੀਲੀ ਨੇ ਕਿਹਾ ਕਿ ਉਹ 9 ਦੇ ਕਰੀਬ ਲੋਕ ਸਨ ਪਰ ਹੁਣ ਉਹ ਇਕੱਲਾ ਹੀ ਜਾ ਰਿਹਾ ਹੈ। ਉਸ ਨੂੰ ਤਿੰਨ ਸਾਲ ਦੀ ਸਜਾ ਹੋਈ ਪਰ ਸਾਢੇ ਛੇ ਸਾਲ ਬਾਅਦ ਹੁਣ ਉਹ ਪਾਕਿਸਤਾਨ ਵਾਪਿਸ ਜਾ ਰਿਹਾ ਹੈ। ਉਸ ਨੇ ਕਿਹਾ ਕਿ ਅਸੀਂ ਦੋਵਾਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਮਸ਼ਵਾਰੇ ਭਾਰਤ ਜਾਂ ਪਾਕਿਸਤਾਨਾਂ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਹਨ ਉਹਨਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਫਿਰ ਵੀ ਉਹ ਜੇਲ੍ਹਾਂ ਦੇ ਵਿੱਚ ਬੰਦ ਹਨ।
ਅੰਮ੍ਰਿਤਸਰ ਕੇਂਦਰੀ ਜੇਲ੍ਹ ਦੀ ਪੁਲਿਸ ਛੇ ਪਾਕਿਸਤਾਨੀ ਕੈਦੀਆਂ ਨੂੰ ਲੈ ਕੇ ਅਟਾਰੀ ਵਾਘਾ ਸਰਹੱਦ ਉੱਤੇ ਪੁੱਜੀ। ਇਨ੍ਹਾਂ ਵਿਚੋਂ ਚਾਰ ਕੈਦੀ ਫਿਰੋਜ਼ਪੁਰ ਦੇ ਪਿੰਡ ਮੱਲਾਂ ਵਾਲੇ ਬਾਰਡਰ ਵਿਖੇ ਫੜੇ ਗਏ ਸਨ। ਉਹਨਾਂ ਕੋਲੋਂ ਦੋ ਕਿਲੋ ਹੈਰੋਇਨ ਅਤੇ ਦੋ ਪਿਸਤੋਲ ਬਰਾਮਦ ਕੀਤੇ ਗਏ ਸਨ ਅਤੇ ਇਹਨਾਂ ਨੂੰ 15 ਸਾਲ ਦੀ ਸਜ਼ਾ ਹੋਈ ਸੀ। ਇਹਨਾਂ ਕੈਦੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ 2009 ਦੇ ਵਿੱਚ ਤਾਰਾਂ ਪਾਰ ਬੀਐਸਐਫ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਸੀ। ਇਹਨਾਂ ਨੂੰ ਅਦਾਲਤ ਵੱਲੋਂ 15 ਸਾਲ ਦੀ ਸਜ਼ਾ ਹੋਈ ਸੀ, ਅੱਜ ਸਜ਼ਾ ਪੂਰੀ ਕਰਕੇ ਆਪਣੇ ਵਤਨ ਪਾਕਿਸਤਾਨ ਜਾ ਰਹੇ ਹਨ।
- ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਨੇ ਸੂਬੇ ਭਰ 'ਚ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ - Protest Against Petrol diesel price
- ਕੀ ਹੈ ਮਾਸਕ ਆਧਾਰ ਕਾਰਡ, ਜੋ ਰੱਖਦਾ ਹੈ ਤੁਹਾਡਾ ਡੇਟਾ ਸੁਰੱਖਿਅਤ, ਜਾਣੋ ਇਸਨੂੰ ਕਿਵੇਂ ਡਾਊਨਲੋਡ ਕਰਨਾ ਹੈ? - WHAT IS MASKED AADHAAR CARD
- ਲੁਧਿਆਣਾ ਦੇ ਇਸ ਅਧਿਆਪਕ ਨੇ ਸਿਰਫ਼ 19 ਸਾਲ ਦੀ ਨੌਕਰੀ ਵਿੱਚ ਕੀਤੇ ਅਣਗਿਣਤ ਸੇਵਾ ਦੇ ਕੰਮ, 500 ਵਿਦਿਆਰਥੀਆਂ ਦੀ ਕਰਵਾਈ ਫੀਸ ਮੁਆਫ਼ - Sunet Government SSSS
ਪ੍ਰੋਟੋਕੋਲ ਅਧਿਕਾਰੀ ਨੇ ਜਾਣਕਾਰੀ ਸਾਂਝੀ ਕੀਤੀ: ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ 14 ਪਾਕਿਸਤਾਨੀ ਕੈਦੀਆਂ ਨੂੰ ਭਾਰਤ ਵੱਲੋਂ ਰਿਹਾ ਕੀਤਾ ਜਾ ਰਿਹਾ ਹੈ। ਜਿਨਾਂ ਵਿੱਚੋਂ ਪੰਜ ਮਸ਼ਵਰੇ ਹਨ ਅਤੇ 2 ਸਿਵਲ ਕੈਦੀ ਹਨ। ਛੇ ਕੈਦੀ ਹਨ ਉਹ ਪੰਜਾਬ ਦੀ ਜੇਲ੍ਹ ਵਿੱਚ ਬੰਦ ਸਨ, ਜਿਹਨਾਂ ਵਿੱਚੋਂ ਚਾਰ ਕੈਦੀ ਮੱਲਾਂ ਵਾਲਾ ਫਿਰੋਜ਼ਪੁਰ ਵਿਖੇ ਦੋ ਕਿੱਲੋ ਹੀਰੋਇਨ ਅਤੇ ਦੋ ਪਿਸਤੋਲਾਂ ਦੇ ਨਾਲ ਫੜੇ ਗਏ ਸਨ। ਇਹਨਾਂ ਸਾਰਿਆਂ ਨੂੰ ਅਟਾਰੀ ਵਾਘਾ ਸਰਹੱਦ ਰਾਹੀ ਪਾਕਿਸਤਾਨ ਭੇਜਿਆ ਜਾ ਰਿਹਾ ਹੈ।