ETV Bharat / state

ਮੈਡੀਕਲ ਸਟੋਰ ਤੋਂ ਡਰੱਗ ਮਨੀ ਸਣੇ ਵੱਡੀ ਮਾਤਰਾ 'ਚ ਨਸ਼ੀਲੀਆਂ ਤੇ ਹੋਰ ਪ੍ਰਤੀਬੰਧ ਗੋਲੀਆਂ ਬਰਾਮਦ - Drug Money Recovered - DRUG MONEY RECOVERED

Contraceptive Pills Recovered : ਫ਼ਰੀਦਕੋਟ ਵਿਖੇ ਇੱਕ ਮੈਡੀਕਲ ਸਟੋਰ ਤੋਂ ਡਰੱਗ ਮਨੀ ਸਣੇ ਵੱਡੀ ਗਿਣਤੀ ਵਿੱਚ ਨਸ਼ੀਲੀਆਂ ਗੋਲੀਆਂ ਫੜ੍ਹੀਆਂ ਗਈਆਂ। ਪੁਲਿਸ ਅਤੇ ਸਿਹਤ ਵਿਭਾਗ ਨੇ ਛਾਪੇਮਾਰੀ ਕਰਦੇ ਹੋਏ ਸਾਮਾਨ ਵੀ ਬਰਾਮਦ ਕੀਤਾ ਅਤੇ ਮੈਡੀਕਲ ਸਟੋਰ ਦੇ ਮਾਲਿਕ ਨੂੰ ਗ੍ਰਿਫਤਾਰ ਕਰ ਲਿਆ ਹੈ।

contraceptive pills recovered, medical store Faridkot
ਮੈਡੀਕਲ ਸਟੋਰ 'ਤੇ ਛਾਪੇਮਾਰੀ (Etv Bharat (ਫ਼ਰੀਦਕੋਟ, ਪੱਤਰਕਾਰ))
author img

By ETV Bharat Punjabi Team

Published : Aug 6, 2024, 10:21 AM IST

ਮੈਡੀਕਲ ਸਟੋਰ 'ਤੇ ਛਾਪੇਮਾਰੀ (Etv Bharat (ਫ਼ਰੀਦਕੋਟ, ਪੱਤਰਕਾਰ))

ਫ਼ਰੀਦਕੋਟ: ਖ਼ੁਫ਼ੀਆ ਵਿਭਾਗ ਦੀ ਸ਼ਿਕਾਇਤ 'ਤੇ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਸਾਂਝੀ ਰੇਡ ਕੀਤੀ ਗਈ । ਇਸ ਛਾਪੇਮਾਰੀ ਦੌਰਾਨ ਇੱਕ ਮੈਡੀਕਲ ਸਟੋਰ ਤੋਂ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਦੱਸ ਲੱਖ ਰੁਪਏ ਡਰੱਗ ਮਨੀ ਬਰਾਮਦ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇਮਾਰੀ ਗੁਪਤ ਸੂਚਨਾ ਦੇ ਆਧਾਰ ਉੱਤੇ ਕੀਤੀ ਗਈ ਸੀ।

ਇਹ ਬਰਾਮਦਗੀ ਹੋਈ: ਖ਼ੁਫ਼ੀਆ ਵਿਭਾਗ ਵੱਲੋਂ ਮਿਲੀ ਜਾਣਕਾਰੀ ਤੋਂ ਬਾਅਦ ਨਰਕੋਟਿਕ ਵਿਭਾਗ ਫਰੀਦਕੋਟ ਅਤੇ ਸਿਹਤ ਵਿਭਾਗ ਵੱਲੋ ਕੀਤੀ ਗਈ ਸਾਂਝੀ ਰੇਡ ਦੌਰਾਨ ਫ਼ਰੀਦਕੋਟ ਦੇ ਇੱਕ ਮੈਡੀਕਲ ਸਟੋਰ ਤੋਂ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, ਅਬਾਰਸ਼ਨ ਕਿੱਟਾਂ ਬਰਾਮਦ ਕੀਤੀਆਂ ਗਈਆਂ। ਨਾਲ ਹੀ ਕਰੀਬ 10 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਇਸ ਤੋਂ ਬਾਅਦ ਮੈਡੀਕਲ ਸਟੋਰ ਦੇ ਮਾਲਕ ਰਜਤ ਗਾਬਾ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸੂਚਨਾ ਦੇ ਆਧਾਰ ਉੱਤੇ ਕਾਰਵਾਈ: ਇਸ ਸਬੰਧ ਵਿੱਚ ਡੀਐਸਪੀ ਸੰਜੀਵ ਕੁਮਾਰ ਅਤੇ ਡਰੱਗ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਖ਼ੁਫ਼ੀਆ ਵਿਭਾਗ ਵੱਲੋਂ ਮਿਲੀ ਇੱਕ ਸੂਚਨਾ ਤੋਂ ਬਾਅਦ ਪੁਲਿਸ ਵੱਲੋਂ ਡਰੱਗ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਨਾਲ ਲੈਕੇ ਗਾਬਾ ਮੈਡੀਕਲ ਹਾਲ ਉੱਤੇ ਰੇਡ ਕੀਤੀ ਗਈ, ਜਿੱਥੇ ਉਨ੍ਹਾਂ ਨੂੰ 5270 ਦੇ ਕਰੀਬ ਨਸ਼ੀਲੀਆਂ ਪ੍ਰਤੀਬੰਧਿਤ ਗੋਲੀਆਂ, 260 ਕੈਪਸੂਲ ਅਤੇ ਕੁੱਝ ਅਬਾਰਸ਼ਨ ਕਿਟਾਂ ਬਰਾਮਦ ਹੋਈਆਂ, ਜਿਨ੍ਹਾਂ ਸਬੰਧੀ ਦੁਕਾਨਦਾਰ ਕੋਈ ਰਿਕਾਰਡ ਪੇਸ਼ ਨਹੀਂ ਕਰ ਸਕਿਆ। ਇਸ ਤੋਂ ਇਲਾਵਾ, 10 ਲੱਖ ਰੁਪਏ ਦੇ ਕਰੀਬ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ ਜਿਸ ਨੂੰ ਲੈ ਕੇ ਦੁਕਾਨ ਦੇ ਮਾਲਕ ਰਜਤ ਗਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.