ਫਰੀਦਕੋਟ : ਪੰਜਾਬ ਕਾਂਗਰਸ 11 ਫਰਵਰੀ ਨੂੰ ਪਿੰਡ ਬੌਂਦਲੀ, ਸਮਰਾਲਾ, NH5 ਵਿਖੇ ਹੋਣ ਵਾਲੀ ਪਹਿਲੀ ਪੰਜਾਬ ਕਾਂਗਰਸ ਕਨਵੈਨਸ਼ਨ ਲਈ ਤਿਆਰੀਆਂ ਕਰ ਰਹੀ ਹੈ। ਕਨਵੈਨਸ਼ਨ ਦੌਰਾਨ ਮਲਿਕਾਰਜੁਨ ਖੜਗੇ ਪੰਜਾਬ ਕਾਂਗਰਸ ਦੇ ਅਹੁਦੇਦਾਰਾਂ ਦਾ ਮਾਰਗਦਰਸ਼ਨ ਕਰਨਗੇ। ਕਨਵੈਨਸ਼ਨ ਵਿੱਚ ਵਿਧਾਇਕ, ਸੰਸਦ ਮੈਂਬਰ, ਉਮੀਦਵਾਰ, ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਮੰਡਲ ਪ੍ਰਧਾਨ ਅਤੇ ਜ਼ਿਲ੍ਹਾ, ਬਲਾਕ ਅਤੇ ਮੰਡਲ ਕਮੇਟੀਆਂ ਸ਼ਾਮਲ ਹੋਣਗੀਆਂ।
ਡਾ. ਰਾਜ ਕੁਮਾਰ ਵੇਰਕਾ ਫਰੀਦਕੋਟ ਪੁਹੁੰਚੇ: ਇਸ ਨੂੰ ਲੈਕੇ ਸਾਰੇ ਹੀ ਕਾਂਗਰਸੀ ਆਗੂਆਂ ਵੱਲੋਂ ਲੋਕਾਂ ਨੂੰ ਮਿਲ ਕੇ ਅਤੇ ਨਾਲ ਹੀ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਕਰਕੇ ਆਉਣ ਵਾਲੇ ਸਮੇ ਦੀ ਰਣਨੀਤੀ ਉਲੀਕੀ ਜਾ ਰਹੀ ਹੈ। ਇਸ ਤਹਿਤ ਭਾਜਪਾ ਛੱਡ ਕਾਂਗਰਸ 'ਚ ਮੁੜ ਸ਼ਾਮਿਲ ਹੋਣ ਵਾਲੇ ਨੇਤਾ, ਡਾ.ਰਾਜ ਕੁਮਾਰ ਵੇਰਕਾ ਫਰੀਦਕੋਟ ਪਹੁੰਚੇ। ਜਿਥੇ ਉਨ੍ਹਾਂ ਇੰਸ ਮੀਟਿੰਗ ਸਬੰਧੀ ਉਲੀਕੇ ਗਏ ਪ੍ਰੋਗਰਾਮਾਂ ਸਬੰਧੀ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ ਅਤੇ ਮੀਡੀਆ ਨੂੰ ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਪਹਿਲੀ ਵਾਰ ਨੈਸ਼ਨਲ ਕਾਂਗਰਸ ਕਮੇਟੀ ਦੇ ਪ੍ਰਧਾਨ ਆਪਣੀ ਪਾਰਟੀ ਦੇ ਪੰਜਾਂਬ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਜਿਨ੍ਹਾਂ ਦੀ ਅੰਦਾਜ਼ਨ ਗਿਣਤੀ 20 ਹਜ਼ਾਰ ਤੋਂ ਜਿਆਦਾ ਹੋਵੇਗੀ। ਨਾਲ ਹੀ ਵਿਚਾਰ ਵਟਾਂਦਰਾ ਕਰਨਗੇ ਅਤੇ ਉਨ੍ਹਾਂ ਦੀ ਹੌਂਸਲਾ ਅਫਜਾਈ ਕਰਨਗੇ ਤਾਂ ਜੋ 2024 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਮਜ਼ਬੂਤ ਪਾਰਟੀ ਦੇ ਤੋਰ 'ਤੇ ਉਭਾਰ ਸਕਣ।
ਪੰਜਾਬ 'ਚ ਆਮ ਆਦਮੀ ਪਾਰਟੀ ਦਾ ਬੁਰਾ ਹਾਲ: ਉਨ੍ਹਾਂ ਸਾਫ ਕੀਤਾ ਕਿ ਆਉਂਦੀਆਂ ਲੋਕ ਸਭਾ ਚੋਣਾਂ 'ਚ ਉਹ ਪੰਜਾਬ 'ਚ ਇੰਡੀਆ ਗਠਬੰਧਨ ਵਾਲੀ ਪਾਰਟੀ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣ ਲੜਨ ਦੀ ਬਜਾਏ 13 ਸੀਟਾਂ ਤੇ ਕਾਂਗਰਸ ਆਪਣੇ ਉਮੀਦਵਾਰ ਖੜੇ ਕਰੇਗੀ। ਕਿਉਕਿ ਜੋ ਹਾਲ ਇਸ ਵਕਤ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਬੁਰਾ ਹਾਲ ਹੈ। ਕਾਂਗਰਸ ਨਹੀਂ ਚਾਹੁੰਦੀ ਕੇ ਇਸ ਦਾ ਅਸਰ ਉਨ੍ਹਾਂ 'ਤੇ ਪਵੇ ਅਤੇ ਨਾਲ ਹੀ ਉਹਨਾਂ ਕਿਹਾ ਕਿ ਇਹ ਫੈਸਲਾ ਸਾਰੇ ਵਰਕਰਾਂ ਦੀ ਸਹਿਮਤੀ ਨਾਲ ਲਿਆ ਗਿਆ ਹੈ। ਕਾਂਗਰਸ ਪਾਰਟੀ ਆਪਣੇ ਵਰਕਰਾਂ ਤੋਂ ਬਾਹਰ ਹੋਕੇ ਕੋਈ ਫੈਸਲਾ ਨਹੀਂ ਲੈਂਦੀ।
- ਚਿਲੀ 'ਚ ਜੰਗਲ ਦੀ ਅੱਗ ਫੈਲਣ ਕਾਰਨ 120 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ
- ਦੋਸਤ ਦੀ ਜਨਮਦਿਨ ਦੀ ਪਾਰਟੀ 'ਤੇ ਗਿਆ ਨੌਜਵਾਨ ਹੋਇਆ ਲਾਪਤਾ, ਪਰਿਵਾਰ ਦਾ ਹੋਇਆ ਬੁਰਾ ਹਾਲ
- ਹਾਕੀ ਖਿਡਾਰੀ ਵਰੁਣ ਕੁਮਾਰ 'ਤੇ ਬਲਾਤਕਾਰ ਦਾ ਮਾਮਲਾ ਦਰਜ, ਕੁਝ ਦਿਨ ਪਹਿਲਾਂ ਸੀਐਮ ਮਾਨ ਨੇ ਨਿਯੁਕਤ ਕੀਤਾ ਹੈ DSP
ਭਾਜਪਾ ਜਾਂ ਆਪ ਦੀ ਕੋਈ ਸੀਟ ਪੰਜਾਬ 'ਚ ਨਹੀਂ ਆਉਣੀ: ਉਨ੍ਹਾਂ ਕਿਹਾ ਕਿ ਇਸ ਵਕਤ ਪੰਜਾਬ 'ਚ ਕਾਂਗਰਸ ਪਾਰਟੀ ਨੂੰ ਲੋਕ ਪਸੰਦ ਕਰਦੇ ਹਨ। ਇਸ ਲਈ ਭਾਜਪਾ ਜਾਂ ਆਪ ਦੀ ਕੋਈ ਸੀਟ ਪੰਜਾਬ 'ਚ ਨਹੀਂ ਆਉਣੀ। ਉਥੇ ਹੀ ਉਹਨਾਂ ਚੰਡੀਗੜ੍ਹ 'ਚ ਮੇਅਰ ਦੀ ਚੋਣ ਨੂੰ ਭਾਜਪਾ ਦੀ ਧੱਕੇਸ਼ਾਹੀ ਦਸਦੇ ਹੋਏ ਕਿਹਾ ਕਿ ਭਾਜਪਾ ਆਪਣੀ ਹਾਰ ਦੇਖ ਕੇ ਬੁਖਲਾ ਰਹੀ ਹੈ। ਇਸ ਲਈ ਧੱਕੇਸ਼ਾਹੀ 'ਤੇ ਉਤਰੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਪਹਿਲਾਂ ਅਕਾਲੀ ਦਲ ਆਪਣੇ ਆਪ ਨੂੰ ਬਚਾ ਲਵੇ ਫਿਰ ਪੰਜਾਬ ਬਾਰੇ ਗੱਲ ਕਰੇ।