ETV Bharat / state

ਕਾਸ਼ ਕੋਈ ਹੰਝੂਆਂ ਦੀ ਬੋਲੀ ਵੀ ਸਮਝ ਪਾਉਂਦਾ, ਤਾਂ ਅੱਜ ਇੰਨ੍ਹਾਂ ਮਾਂ-ਪੁੱਤ ਦਾ ਦਰਦ ਵੀ ਘੱਟ ਹੋ ਜਾਣਾ ਸੀ... - DISABLED MOTHER AND SON

ਮਾਂ-ਪੁੱਤ ਦੀ ਮਿਹਤਨ ਅਤੇ ਦਰਦ ਦੀ ਕਹਾਣੀ ਸੁਣ ਤੁਹਾਡੇ ਵੀ ਹੰਝੂ ਨਹੀਂ ਰੋਕਣੇ।

DISABLED MOTHER AND SON
ਕਾਸ਼ ਕੋਈ ਹੰਝੂਆਂ ਦੀ ਬੋਲੀ ਵੀ ਸਮਝ ਪਾਉਂਦਾ (ETV Bharat (ਗ੍ਰਾਫ਼ਿਕਸ ਟੀਮ))
author img

By ETV Bharat Punjabi Team

Published : Dec 10, 2024, 2:23 PM IST

Updated : Dec 10, 2024, 5:24 PM IST

ਕੀ ਕਹਿੰਦੇ ਨੇ ਹੰਝੂ?, ਜ਼ਰਾ ਸੁਣ ਤਾਂ ਸਹੀ

ਕੁੱਝ ਬੋਲਦੇ ਨੇ ਹੰਝੂ, ਜ਼ਰਾ ਸੁਣ ਤਾਂ ਸਹੀ

ਸ਼ੋਰ ਮਚਾਉਂਦੇ ਨੇ ਹੰਝੂ ਤੋਂ ਗੌਲ ਤਾਂ ਸਹੀ

ਦਰਦ ਫੋਲਦੇ ਨੇ ਹੰਝੂ ਤੂੰ ਕੁੱਝ ਬੋਲ ਤਾਂ ਸਹੀ

ਕੀ ਕਹਿੰਦੇ ਨੇ ਤੂੰ ਜ਼ਰਾ ਸੁਣ ਤਾਂ ਸਹੀ....

ਮਾਂ ਪੁੱਤ ਦੀ ਦਰਦਭਰੀ ਕਹਾਣੀ (ETV Bharat (ਮੋਗਾ,ਪੱਤਰਕਾਰ))

ਮੋਗਾ : ਅੱਖਾਂ ਤੇ ਅੱਖਾਂ ਚੋਂ ਨਿਕਲਣ ਵਾਲੇ ਹੰਝੂ ਬਹੁਤ ਕੁੱਝ ਬਿਆਨ ਕਰਦੇ ਨੇ, ਖੁਸ਼ੀ ਵੀ ਅਤੇ ਦੁੱਖ ਵੀ। ਅਜਿਹੇ ਹੀ ਦਰਦ ਦੀ ਕਹਾਣੀ ਮੋਗਾ ਦੀ ਰਹਿਣ ਵਾਲੀ ਕਿਰਨ ਅਤੇ ਉਸ ਦੇ ਪੁੱਤ ਦੇ ਹੰਝੂ ਬਿਆਨ ਕਰ ਰਹੇ ਹਨ, ਜੋ ਆਪਣੇ ਪਤੀ ਅਤੇ ਪ੍ਰਿੰਸ ਪਿਤਾ ਦੀ ਮੌਤ ਹੋਣ ਮਗਰੋਂ ਆਪਣਾ ਪੇਟ ਭਰਨ ਅਤੇ ਪੜਨ ਲਈ ਅਪਾਹਿਜ ਹੋਣ ਦੇ ਬਾਵਜੂਦ ਵੀ ਸੜਕ ਕਿਨਾਰੇ ਬੈਠ ਕੇ ਮਿੱਟੀ ਦੇ ਭਾਂਡੇ ਵੇਚਣ ਨੂੰ ਮਜ਼ਬੂਰ ਨੇ ਭਾਵੇਂ ਕਿ ਇਸ ਨਾਲ ਉਨ੍ਹਾਂ ਨੂੰ ਕਦੇ ਕਦੇ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ।

DISABLED MOTHER AND SON
ਵੱਧ ਤੋਂ ਵੱਧ ਮਿੱਟੀ ਦੇ ਭਾਂਡੇ ਖਰੀਦੋ (ETV Bharat (ਮੋਗਾ,ਪੱਤਰਕਾਰ))

ਉਧਰ ਪ੍ਰਿੰਸ ਦਾ ਕਹਿਣਾ ਹੈ ਕਿ ਬੇਸ਼ੱਕ ਅਸੀਂ ਅਪਾਹਿਜ ਹਾਂ ਪਰ ਸਾਡੀ ਸੋਚ ਅਪਾਹਿਜ ਨਹੀਂ, ਕਿੳੇੁਂਕਿ ਭੀਖ ਮੰਗਣ ਤੋਂ ਲੋਕ ਅਪਸ਼ਬਦ ਹੀ ਬੋਲਦੇ ਨੇ ਪਰ ਅਸੀਂ ਮਿਹਨਤ ਕਰਕੇ ਖਾਣ 'ਚ ਯਕੀਨ ਰੱਖਦੇ ਹਾਂ, ਭਾਵੇਂ ਕਿ ਮਿੱਟੀ ਦੇ ਭਾਂਡੇ ਅੱਜ ਕੱਲ ਲੋਕ ਘੱਟ ਖਰੀਦਦੇ ਨੇ ਪਰ ਅਸੀਂ ਲੋਕਾਂ ਨੂੰ ਅਪੀਲ਼ ਕਰਦੇ ਹਾਂ ਕਿ ਵੱਧ ਤੋਂ ਵੱਧ ਮਿੱਟੀ ਦੇ ਭਾਂਡੇ ਖਰੀਦੋ ਤਾਂ ਜੋ ਸਾਡੇ ਘਰ ਦਾ ਗੁਜ਼ਾਰਾ ਚੱਲ ਸਕੇ ਅਤੇ ਮੈਂ ਪੜ੍ਹ ਕੇ ਸਰਕਾਰੀ ਨੌਕਰੀ ਕਰਨ ਦਾ ਆਪਣਾ ਸੁਪਨਾ ਪੂਰਾ ਕਰ ਸਕਾਂ।

"ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਸਾਨੂੰ ਵੀ ਕੋਈ ਸਹਾਇਤਾ ਦਿੱਤੀ ਜਾਵੇ, ਜਿਸ ਨਾਲ ਸਾਡੇ ਘਰ ਦਾ ਗੁਜ਼ਾਰਾ ਹੋ ਸਕੇ"। ਪ੍ਰਿੰਸ

DISABLED MOTHER AND SON
ਮਾਂ-ਪੁੱਤ ਦੀ ਮਿਹਤਨ ਅਤੇ ਦਰਦ (ETV Bharat (ਮੋਗਾ,ਪੱਤਰਕਾਰ))

ਇਸ ਮਾਂ ਪੁੱਤ ਨੇ ਸਾਬਿਤ ਕਰ ਦਿੱਤਾ ਕਿ ਅਪਾਹਿਜ ਹੋਣ ਨਾਲ ਕੁੱਝ ਨਹੀਂ ਹੁੰਦਾ ਆਪਣੇ ਪੇਟ ਭਰਨ ਲਈ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ। ਇਨ੍ਹਾਂ ਵੱਲੋਂ ਸਰਕਾਰਾਂ ਨੂੰ ਵੀ ਅਪੀਲ਼ ਕੀਤੀ ਗਈ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ, ਹੁਣ ਵੇਖਣਾ ਹੋਵੇਗਾ ਕਿ ਕੌਣ ਇੰਨ੍ਹਾਂ ਦੀ ਮਦਦ ਲਈ ਅੱਗੇ ਆਉਂਦਾ ਹੈ।

Last Updated : Dec 10, 2024, 5:24 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.