ਅੰਮ੍ਰਿਤਸਰ: ਡੇਰਾ ਸਿਰਸਾ ਮੁਖੀ ਨੂਮ ਅੱਜ ਇੱਕ ਵਾਰ ਫਿਰ ਤੋਂ ਪੈਰੋਲ ਮਿਲਣ ਕਾਰਨ ਐਸਜੀਪੀਸੀ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਤਹਿਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇ ਕੇ ਸਰਕਾਰਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚਾ ਰਹੀਆਂ ਹਨ। ਉਹਨਾਂ ਕਿਹਾ ਕਿ ਗੁਰਮੀਤ ਰਾਮ ਰਹੀਮ ਅਕਸਰ ਹੀ ਸਿੱਖਾਂ ਦੀਆਂ ਭਾਵਨਾਵਾਂ ਨੁੰ ਠੇਸ ਪਹੁਮਚਾਈ ਜਾ ਰਹੀ ਹੈ। ਉਸ ਦੀਆਂ ਜਿਹੜੀਆਂ ਪਿਛਲੇ ਸਮੇਂ ਦੀਆਂ ਸਰਗਰਮੀਆਂ ਸਿੱਖਾਂ ਨੂੰ ਧਾਰਮਿਕ ਤੌਰ 'ਤੇ ਵੱਡੀਆਂ ਚੁਣੌਤੀਆਂ ਦਿੰਦੀਆਂ ਰਹੀਆਂ ਤੇ ਉਹਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਦਾਲਤ ਦੇ ਅੰਦਰ ਲੜਾਈ ਲੜੀ ਗਈ। ਉਸ ਨੂੰ ਬਾਰ-ਬਾਰ ਪੈਰੋਲ ਮਿਲਦੀ ਹੈ
ਬਲਾਤਕਾਰੀ ਅਤੇ ਕਾਤਲ ਨੂੰ ਸਹੁਲਤਾਂ ਦੇਣਾ ਅਫਸੋਸ
ਦੂਸਰੇ ਪਾਸੇ ਜੋ ਸਿੱਖ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲਾਂ 'ਚ ਬੰਦ ਹਨ ੳਹਨਾਂ ਨਾਲ ਧੱਕਾ ਹੈ। ਬੰਦੀ ਸਿੱਖਾਂ ਨੂੰ ਪੈਰੋਲ ਨਹੀਂ ਮਿਲਦੀ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਛੁੱਟੀ ਦੀ ਸਹੂਲਤ ਨਹੀਂ ਹੈ। ਬਹੁਤ ਵੱਡੀ ਤੁਲਨਾ ਹੈ ਸੰਗਤ ਦੇ ਅੰਦਰ। ਇਸ ਗੱਲ ਲਈ ਵੱਡਾ ਰੋਸ ਹੈ। ਉਹਨਾਂ ਕਿਹਾ ਕਿ ਹਮੇਸ਼ਾ ਇਲੈਕਸ਼ਨ ਕਮਿਸ਼ਨ ਨੇ ਵੀ ਪੈਰੋਲ ਨੂੰ ਹਰੀ ਝੰਡੀ ਦਿੱਤੀ ਹੈ। ਇਸ ਗੱਲ ਦਾ ਬੜਾ ਵੱਡਾ ਅਫਸੋਸ ਹੈ ਕਿ ਇਲੈਕਸ਼ਨ ਕਮਿਸ਼ਨ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੀ ਥਾਂ 'ਤੇ ਡੇਰਾ ਮੁਖੀ ਨੂੰ ਜ਼ਮਾਨਤ ਦੇਕੇ ਕਰਵਾਉਂਦਾ ਹੈ। ਇਸ ਵਿੱਚ ਭਾਜਪਾ ਵੀ ਸ਼ਾਮਿਲ ਹੈ, ਕਿਉਂਕਿ ਜਿੰਨੀ ਵਾਰ ਵੀ ਉਹ ਰਿਹਾ ਹੋਇਆ ਇਸ ਪਿੱਛੇ ਚੋਣਾਂ ਹੀ ਹੁੰਦੀਆਂ ਹਨ। ਦੇਖਦੇ ਹਾਂ ਇਸ ਵਾਰ ਭਾਜਪਾ ਡੇਰਾ ਮੁਖੀ ਦੇ ਸਿਰ 'ਤੇ ਕਿੰਨੀਆਂ ਵੋਟਾਂ ਹਾਸਲ ਕਰਦੀ ਹੈ।
- ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਡੇਰਾ ਮੁਖੀ ਰਾਮ ਰਹੀਮ ਨੂੰ ਮਿਲੀ ਐਮਰਜੈਂਸੀ ਪੈਰੋਲ, ਲਾਗੂ ਰਹਿਣਗੀਆਂ ਇਹ 3 ਸ਼ਰਤਾਂ - PAROLE TO RAM RAHIM
- ਡੇਰਾ ਮੁਖੀ ਰਾਮ ਰਹੀਮ ਨੇ ਮੁੜ ਲਗਾਈ ਪੈਰੋਲ ਦੀ ਅਰਜ਼ੀ, ਇੰਨੇ ਦਿਨਾਂ ਲਈ ਆ ਸਕਦਾ ਹੈ ਜੇਲ੍ਹ 'ਚੋਂ ਬਾਹਰ - ram rahim parole
- ਡੇਰਾ ਮੁਖੀ ਰਾਮ ਰਹੀਮ ਦੀਆਂ ਮੁਸ਼ਕਿਲਾਂ ਵਧੀਆਂ: ਰਣਜੀਤ ਸਿੰਘ ਕਤਲ ਕੇਸ 'ਚ ਹਾਈਕੋਰਟ ਦੇ ਬਰੀ ਕੀਤੇ ਜਾਣ ਦੇ ਹੁਕਮ ਦੀ ਜਾਂਚ ਕਰੇਗੀ SC, ਨੋਟਿਸ ਜਾਰੀ - Supreme Court Issues Notice On Plea
ਸਿੱਖ ਭਾਵਨਾਵਾਂ ਦਾ ਮਜ਼ਾਕ
ਭਾਜਪਾ ਚੋਣਾਂ ਦੀ ਲੜਾਈ ਰਾਮ ਰਹੀਮ ਦੇ ਸਿਰ 'ਤੇ ਹੀ ਲੜਦੀ ਹੈ ਇਸ ਵਾਰ ਵੀ ਅਜਿਹਾ ਹੀ ਹੋਵੇਗਾ। ਗੁਰਚਰਨ ਸਿੰਘ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਡੱਟ ਕੇ ਨਿਖੇਧੀ ਕਰਦੇ ਹਾਂ।ਇਹ ਜਿਹੜਾ ਕਿ ਇੱਕ ਵਿਅਕਤੀ ਕਤਲ ਦੇ ਮਾਮਲੇ 'ਤੇ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਹੋਵੇ, ਕਾਨੂੰਨ ਨੇ ਉਹਨੂੰ ਸਜ਼ਾ ਦਿੱਤੀ ਹੋਵੇ, ਤੇ ਉਹਨਾਂ ਨੂੰ ਚੋਣਾਂ ਦੇ ਅਹਿਮ ਮੌਕੇ ਦੇ ਉੱਤੇ ਉਹਨਾਂ ਨੂੰ ਸਹੂਲਤ ਦੇਣੀ ਤੇ ਉਸ ਨੂੰ ਜੇਲ ਤੋਂ ਬਾਹਰ ਲੈ ਕੇ ਆਉਣਾ। ਇਹ ਇੱਕ ਹੋਰ ਮਜ਼ਾਕ ਕੀਤਾ ਗਿਆ ਕਿ ਜਿਹੜਾ ਚੋਣ ਕਮਿਸ਼ਨ ਵੱਲੋਂ ਉਹਨਾਂ ਤੇ ਸ਼ਰਤਾਂ ਲਾਈਆਂ ਗਈਆਂ ਹਨ । ਅਜਿਹਾ ਕਰਕੇ ਸਿੱਖ ਭਾਵਨਾਵਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ।