ETV Bharat / state

ਡੀਸੀ ਦਾ ਪੀਏ ਤੇ ਸਾਥੀ 20 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ - TARAN TARN DC BRIBE VIGILANCE

ਜ਼ਿਲ੍ਹਾ ਤਰਨ ਤਾਰਨ 'ਚ ਵਿਜੀਲੈਂਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਜਿੱਥੇ ਡਿਪਟੀ ਕਮਿਸ਼ਨਰ ਦੇ ਪੀਏ ਨੂੰ 20000 ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ।

DC's PA and accomplice caught red-handed with a bribe of 20,000 in Taran Tarn
ਡੀਸੀ ਦਾ ਪੀਏ ਤੇ ਸਾਥੀ 20 ਹਜ਼ਾਰ ਦੀ ਰਿਸ਼ਵਤ ਸਣੇ ਰੰਗੇ ਹੱਥੀਂ ਕਾਬੂ ((ਈਟੀਵੀ ਭਾਰਤ))
author img

By ETV Bharat Punjabi Team

Published : Nov 7, 2024, 7:57 AM IST

ਤਰਨ ਤਾਰਨ : ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਪ੍ਰਤੀ ਸਖਤੀ ਕੀਤੀ ਗਈ ਹੈ, ਤਾਂ ਉਥੇ ਹੀ ਕੁਝ ਲੋਕ ਅਜਿਹੇ ਵੀ ਹਨ ਜਿੰਨਾ ਵੱਲੋਂ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗਦੇ ਹੋਏ ਧੜੱਲੇ ਨਾਲ ਰਿਸ਼ਵਤ ਲਈ ਜਾ ਰਹੀ ਹੈ। ਅਜਿਹਾ ਹੀ ਮਾਮਲਾ ਜ਼ਿਲ੍ਹਾ ਤਰਨ ਤਾਰਨ ਤੋਂ ਸਾਹਮਣੇ ਆਇਆ ਹੈ ਤੋਂ, ਜਿਥੇ ਡਿਪਟੀ ਕਮਿਸ਼ਨਰ ਦਾ ਪੀਏ ਅਤੇ ਉਸਦਾ ਸਾਥੀ ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਹੋਇਆ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਵਿਜਲੈਂਸ ਵੱਲੋਂ ਡਿਪਟੀ ਕਮਿਸ਼ਨਰ ਦੇ ਪੀਏ ਹਰਮਨਜੀਤ ਸਿੰਘ ਅਤੇ ਇੱਕ ਹੋਰ ਕਰਮਚਾਰੀ ਜਗਰੂਪ ਸਿੰਘ ਨੂੰ ਟ੍ਰੈਪ ਲਗਾਉਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ।

20000 ਦੀ ਰਿਸ਼ਵਤ ਲੈਂਦਿਆਂ ਕਾਬੂ ਪੀਏ (ਤਰਨ ਤਾਰਨ-ਪੱਤਰਕਾਰ (ਈਟੀਵੀ ਭਾਰਤ))

ਡੀਸੀ ਤੋਂ ਬਿੱਲ ਪਾਸ ਕਰਵਾਉਣ ਲਈ ਮੰਗੀ ਰਿਸ਼ਵਤ

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਕਾਇਤਕਰਤਾ ਸੰਦੀਪ ਸਿੰਘ, ਨਿਵਾਸੀ ਤਰਨਤਾਰਨ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਬੂਥਾਂ ਅਤੇ ਗਿਣਤੀ ਕੇਂਦਰਾਂ ਉੱਪਰ ਸੁਰੱਖਿਆ ਸਬੰਧੀ ਵੱਡੀ ਗਿਣਤੀ ਵਿੱਚ ਕੈਮਰਿਆਂ ਦਾ ਠੇਕਾ ਲਿਆ ਗਿਆ ਸੀ,ਇਸ ਸਬੰਧੀ ਉਸ ਦੀ ਬਣਦੀ ਸਰਕਾਰੀ ਰਕਮ ਦੇ ਬਿੱਲ ਡਿਪਟੀ ਕਮਿਸ਼ਨਰ ਪਾਸੋਂ ਪਾਸ ਕਰਵਾਉਣ ਸਬੰਧੀ ਪੀਏ ਤੋਂ ਕੀਨੀ ਵਾਰ ਮੰਗ ਕੀਤੀ ਗਈ ਪਰ ਹਰ ਵਾਰ ਉਹ ਟਾਲ ਮਟੋਲ ਕਰ ਦਿੰਦਾ ਸੀ। ਫਿਰ ਇੱਕ ਦਿਨ ਉਸ ਨੇ 40 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਦਿੱਤੀ। ਸੰਦੀਪ ਸਿੰਘ ਮੁਤਾਬਿਕ ਡੀਸੀ ਦੇ ਪੀਏ ਅਤੇ ਉਸ ਦੇ ਸਾਥੀ ਨੂੰ 20 ਹਜ਼ਾਰ ਦੀ ਰਾਸ਼ੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ।

ਵਿਜੀਲੈਂਸ ਨੇ ਲਾਇਆ ਟਰੈਪ

ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ ਤਾਂ ਉਹਨਾਂ ਦੀ ਮਦਦ ਨਾਲ ਟਰੈਪ ਲਗਾਉਂਦੇ ਹੋਏ ਪੀਏ ਅਤੇ ਸਾਥੀ ਨੂੰ ਬੁੱਧਵਾਰ ਦੁਪਹਿਰੇ 20 ਹਜ਼ਾਰ ਰੁਪਏ ਦੀ ਨਕਦੀ ਦੇਣ ਸਮੇਂ ਵਿਜੀਲੈਂਸ ਦੀ ਟੀਮ ਵੱਲੋਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਵਿਜੀਲੈਂਸ ਟੀਮ ਵੱਲੋਂ ਦੋਵਾਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.