ਹੁਸ਼ਿਆਰਪੁਰ : ਬੀਤੇ ਦਿਨੀਂ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹਨਾਂ ਚੋਣਾਂ ਦੇ ਮੱਦੇਨਜ਼ਰ ਸਰਪੰਚੀ ਅਤੇ ਪੰਚਾਇਤ ਮੈਂਬਰਾਂ ਦੀ ਚੋਣ ਲੜਨ ਵਾਲੇ ਲੋਕਾਂ ਵੱਲੋਂ ਅਗਲੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਸਨ। ਉਥੇ ਹੀ ਚੋਣਾਂ ਦੇ ਐਲਾਨ ਤੋਂ ਬਾਅਦ ਕਈ ਪਿੰਡਾਂ ਵਿੱਚ ਹਲਚਲ ਵੇਖਣ ਨੂੰ ਮਿਲੀ, ਕਿਉਂਕਿ ਕਿਹੜੇ ਪਿੰਡ ਨੂੰ ਜਨਰਲ ਅਤੇ ਕਿਹੜੇ ਪਿੰਡ ਨੂੰ ਰਿਜ਼ਰਵ ਰੱਖਿਆ ਗਿਆ ਹੈ, ਇਸ ਦੀਆਂ ਲਿਸਟਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ।
ਉਥੇ ਹੀ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਵਿੱਚ ਰਾਖਵੇਂਕਰਨ ਦਾ ਐਲਾਨ ਤੋਂ ਬਾਅਦ ਗੜ੍ਹਸ਼ੰਕਰ ਦੇ ਪਿੰਡ ਦਦਿਆਲ ਦੀ ਵਿੱਚ ਸਰਪੰਚ ਦੇ ਉਮੀਦਵਾਰ ਦੇ ਲਈ ਪ੍ਰਸ਼ਾਸਨ ਵਲੋਂ ਕੀਤੇ ਰਾਖਵੇਂਕਰਨ ਨੂੰ ਲੈ ਕੇ ਪਿੰਡ ਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਜੋਰਾਵਰ ਸਿੰਘ,ਗੁਰਮਿੰਦਰ ਸਿੰਘ, ਸੁਰਿੰਦਰ ਪਾਲ,ਅਮਰੀਕ ਸਿੰਘ, ਧਿਆਨ ਸਿੰਘ ਅਤੇ ਹੋਰ ਪਿੰਡ ਵਾਸੀਆਂ ਵਲੋਂ ਕੀਤੇ ਇਕੱਠ ਵਿੱਚ ਦੱਸਿਆ ਕਿ ਪਿੰਡ ਦਦਿਆਲ ਵਿੱਚ 2 ਟਰਮਾ ਵਿੱਚ ਸਰਪੰਚ ਦੀ ਚੋਣ ਲਈ ਐਸ ਸੀ ਭਾਈਚਾਰੇ ਲਈ ਰਾਖਵਾਂਕਰਨ ਕੀਤਾ ਜਾ ਚੁੱਕਾ ਹੈ ਅਤੇ ਇਸ ਵਾਰ ਸਰਪੰਚ ਦੀ ਚੋਣ ਲਈ ਜਨਰਲ਼ ਵਰਗ ਦੇ ਲਈ ਰਾਖਵਾਂਕਰਨ ਕੀਤਾ ਜਾਣਾ ਚਾਹੀਦਾ ਸੀ।
ਧੱਕਾ ਬਰਦਾਸ਼ਤ ਨਹੀਂ ਹੋਵੇਗਾ
ਉਥੇ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਹਰ ਵਰਗ ਦੇ ਲੋਕ ਮਿਲਜੁੱਲਕੇ ਰਹਿੰਦੇ ਹਨ ਪ੍ਰੰਤੂ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਗ਼ਲਤ ਰਾਖਵਾਂਕਰਨ ਕਰਕੇ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਵਿੱਚ ਪਾੜ ਪਾਇਆ ਜਾ ਰਿਹਾ ਹੈ, ਜਿਸਨੂੰ ਉਹ ਬਰਦਾਸ਼ਤ ਨਹੀਂ ਕਰਨਗੇ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਪੰਚ ਦੀ ਚੋਣ ਦਾ ਰਾਖਵਾਂਕਰਨ ਐਸ ਸੀ ਤੋਂ ਬਦਲਕੇ ਜਨਰਲ਼ ਨਾਂ ਕੀਤਾ ਤਾਂ ਉਹ ਹਰ ਤਰ੍ਹਾਂ ਦਾ ਸੰਘਰਸ਼ ਕਰਨਗੇ ਅਤੇ ਪਿੰਡ ਵਿਚ ਪੰਚਾਇਤੀ ਚੌਣਾਂ ਦਾ ਬਾਈਕਾਟ ਕਰਨਗੇ।
- ਕੇਂਦਰ ਸਰਕਾਰ ਨੇ ਮਜ਼ਦੂਰਾਂ ਨੂੰ ਕੀਤਾ ਖੁਸ਼, ਦੀਵਾਲੀ ਤੋਂ ਪਹਿਲਾਂ ਦਿੱਤਾ ਤੋਹਫ਼ਾ, ਜਾਣੋ ਹੁਣ ਕਿੰਨੀ ਮਿਲੇਗੀ ਤਨਖ਼ਾਹ - Prime Minister Narendra Modi
- ਮੋਦੀ ਸਰਕਾਰ ਨੇ ਚਰਨਜੀਤ ਚੰਨੀ ਸਣੇ ਕੰਗਨਾ ਤੋਂ ਲੈ ਕੇ ਰਾਹੁਲ ਨੂੰ ਸੌਂਪੀਆਂ ਇਹ ਜ਼ਿੰਮੇਵਾਰੀਆਂ, ਬਣਾਈਆਂ 24 ਸੰਸਦੀ ਕਮੇਟੀਆਂ - Parliamentary Standing
- ਸ਼ਰਾਰਤੀ ਅਨਸਰਾਂ ਦੀ ਘਿਨੌਣੀ ਕਰਤੂਤ, ਗਊਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਗਾਂ ਦੀਆਂ ਕੱਢੀਆਂ ਆਂਤੜੀਆਂ, ਇੱਕ ਦੀ ਹੋਈ ਮੌਤ - Attack on cows with sharp weapons
ਪ੍ਰਦਰਸ਼ਨ ਕਰ ਰਹੇ ਪਿੰਡ ਵਾਸੀਆਂ ਦਾ ਕਹਿਣਾ ਕਿ ਉਨਾਂ ਦੇ ਪਿੰਡ ਦੇ ਦੋ ਪੜੇ-ਲਿਖੇ ਨੌਜਵਾਨਾਂ ਵੱਲੋਂ ਸਰਪੰਚੀ ਦੀ ਚੋਣ ਨੂੰ ਲੈ ਕੇ ਅਗੇਤੀਆਂ ਤਿਆਰੀਆਂ ਕੀਤੀਆਂ ਗਈਆਂ ਸਨ, ਜੋ ਜਨਰਲ ਕੈਟਾਗਰੀ ਨਾਲ ਸੰਬੰਧ ਰੱਖਦੇ ਸਨ। ਅਚਾਨਕ ਹੀ ਉਹਨਾਂ ਦੇ ਪਿੰਡ ਨੂੰ ਜਰਨਲ ਤੋਂ ਰਿਜਰਵ ਕਰ ਦਿੱਤਾ ਗਿਆ ਹੈ, ਜਿਸ ਪਿੱਛੇ ਉਨਾਂ ਨੂੰ ਇੱਕ ਰਾਜਨੀਤਿਕ ਸ਼ੈਅ ਲੱਗਦੀ ਹੈ।