ਮੋਗਾ: ਸਾਡੇ ਸਮਾਜ ਅੰਦਰ ਗਾਂਵਾਂ ਦੀ ਸਾਂਭ ਸੰਭਾਲ ਲਈ ਸਮਾਜ ਸੇਵੀਆਂ ਵੱਲੋਂ ਵੱਡੇ ਪੱਧਰ ਉੱਤੇ ਦਾਨ ਇਕੱਠਾ ਕੀਤਾ ਜਾਂਦਾ ਹੈ, ਪਰ ਇਹਨਾਂ ਗਾਂਵਾਂ ਦੀ ਕੀ ਦੂਰਦਸ਼ਾ ਹੈ, ਇਹ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਮੋਗਾ ਜ਼ਿਲ੍ਹੇ ਦੇ ਰੌਲੀ ਤੋਂ ਕਪੂਰੇ ਰੋਡ ਉੱਤੇ ਬਣੀ ਗਊਸ਼ਾਲਾ ਨੂੰ ਪਿਛਲੇ ਲੰਬੇ ਸਮੇਂ ਤੋਂ ਸੰਤ ਜਰਨੈਲ ਦਾਸ ਗਊਸ਼ਾਲਾ ਕਪੂਰਿਆਂ ਵਾਲੇ ਚਲਾ ਰਹੇ ਸਨ, ਪਰ ਸੰਤ ਬਾਬਾ ਜਰਨੈਲ ਦਾਸ ਜੀ ਦੇ ਚੋਲਾ ਛੱਡਣ ਤੋਂ ਬਾਅਦ ਇਸ ਗਊਸ਼ਾਲਾ ਦੀ ਸੇਵਾ ਬਾਬਾ ਸੋਹਨ ਦਾਸ ਜੀ ਨੇ ਦਸਤਾਰ ਲੈਣ ਉਪਰੰਤ ਸੰਭਾਲੀ ਸੀ। ਦੱਸ ਦਈਏ ਕਿ ਇਸ ਗਊਸ਼ਾਲਾ ਦੇ ਕੋਲ 16 ਏਕੜ ਤੋਂ ਉੱਪਰ ਜ਼ਮੀਨ ਹੈ, ਪਰ ਇਸ ਗਊਸਾਲਾ ਵਿੱਚ ਗਊਆਂ ਦੀ ਜੋ ਦੂਰਦਸ਼ਾ ਹੋ ਰਹੀ ਹੈ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ। ਆਏ ਦਿਨ ਇਸ ਗਊਸ਼ਾਲਾ ਵਿੱਚ ਗਾਂਵਾਂ ਦੀ ਮੌਤ ਹੋ ਰਹੀ ਹੈ।
ਗਾਵਾਂ ਦੀ ਮੌਤ ਭੁੱਖ ਕਾਰਨ ਹੋ ਰਹੀ: ਇਸ ਮੌਕੇ ਸਰਪੰਚ ਜਗਰਾਜ ਸਿੰਘ ਰੌਲੀ ਤੇ ਸਰਪੰਚ ਇਕਬਾਲ ਸਿੰਘ ਕਪੂਰੇ ਨੇ ਦੱਸਿਆ ਕੇ ਪਿਛਲੇ 10 ਦਿਨਾਂ ਵਿੱਚ 20 ਤੋਂ ਉੱਪਰ ਗਾਂਵਾਂ ਦੀ ਮੌਤ ਹੋ ਗਈ ਹੈ। ਜਦੋਂ ਗਾਂਵਾਂ ਦੇ ਮਰਨ ਦੀ ਜਾਣਕਾਰੀ ਪਿੰਡ ਰੌਲੀ ਦੇ ਲੋਕਾਂ ਨੂੰ ਮਿਲੀ ਤਾਂ ਵੱਡੀ ਗਿਣਤੀ ਵਿੱਚ ਲੋਕ ਗਊਸ਼ਾਲਾ ਪਹੁੰਚੇ। ਉਸ ਮੌਕੇ ਉਨ੍ਹਾਂ ਨੇ ਮੀਡੀਆ ਨੂੰ ਬੁਲਾ ਕੇ ਇਸ ਗਊਸ਼ਾਲਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਲੋਕਾਂ ਨੇ ਦੱਸਿਆ ਕਿ ਇਸ ਗਊਸ਼ਾਲਾ ਵਿੱਚ ਗਾਂਵਾਂ ਦੀ ਮੌਤ ਭੁੱਖ ਕਾਰਨ ਹੋ ਰਹੀ ਹੈ, ਜਿਨ੍ਹਾਂ ਦੀ ਕੋਈ ਦੇਖਭਾਲ ਨਹੀਂ ਕਰ ਰਿਹਾ ਹੈ। ਉੱਥੇ ਹੀ, ਲੋਕਾਂ ਨੇ ਕਿਹਾ ਕਿ ਗਾਂਵਾਂ ਦੀਆਂ ਖੁਰਲੀਆਂ ਵਿੱਚ ਜੋ ਪਾਣੀ ਹੈ, ਉਹ ਗੰਦਾ ਹੈ, ਜਿਸ ਕਾਰਨ ਉਹ ਬਿਮਾਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਊਸ਼ਾਲਾ ਦੀ ਇੰਨੀ ਜ਼ਮੀਨ ਹੋਣ ਦੇ ਬਾਵਜੂਦ ਵੀ ਗਾਂਵਾਂ ਭੁੱਖ ਨਾਲ ਮਰ ਰਹੀਆਂ ਹਨ, ਸੇਵਾਦਾਰ ਇਨ੍ਹਾਂ ਦੀ ਸੇਵਾ ਨਹੀਂ ਕਰ ਰਹੇ ਹਨ।
ਗਾਂਵਾਂ ਦੀ ਸੇਵਾ ਨਹੀਂ ਹੋ ਰਹੀ : ਸੋਸ਼ਲ ਮੀਡੀਆ ਉੱਤੇ ਗਾਂਵਾਂ ਦੀ ਵਾਇਰਲ ਵੀਡੀਓ ਦੇਖ ਸ਼ਿਵ ਸੈਨਾ ਹਿੰਦੂਸਤਾਨ ਦੇ ਪੰਜਾਬ ਪ੍ਰਧਾਨ ਰਾਮ ਬਚਨ ਰਾਏ ਮੌਕੇ ਉਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਗਾਂਵਾਂ ਦੀ ਸੇਵਾ ਨਹੀਂ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਬਾਬਾ ਸੋਹਣ ਦਾਸ ਨਾਲ ਇਸ ਸਬੰਧੀ ਫੋਨ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਾਬਾ ਸੋਹਣ ਦਾਸ ਫੋਨ ਆਪਣੇ ਸੇਵਕ ਨੂੰ ਫੜਾ ਦਿੱਤਾ ਤੇ ਸਾਡੇ ਨਾਲ ਗੱਲ ਨਹੀਂ ਕੀਤੀ। ਪ੍ਰਸ਼ਾਸਨ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ, ਜੇਕਰ ਪ੍ਰਸ਼ਾਸਨ ਨੇ ਕੋਈ ਐਕਸ਼ਨ ਨਾ ਲਿਆ, ਤਾਂ ਅਸੀਂ ਆਪਣੇ ਪੱਧਰ ਉੱਤੇ ਕੋਈ ਕਾਰਵਾਈ ਕਰਾਂਗੇ।
ਬਾਬੇ ਖਿਲਾਫ ਸਖ਼ਤ ਕਾਰਵਾਈ: ਪੰਜਾਬ ਪ੍ਰਧਾਨ ਰਾਮ ਬਚਨ ਰਾਏ ਕਿਹਾ ਕਿ ਅਸੀਂ ਜਿਲ੍ਹਾ ਡਿਪਟੀ ਕਮਿਸ਼ਨਰ ਮੋਗਾ ਨੂੰ ਹੱਥ ਬੰਨ੍ਹ ਕੇ ਅਪੀਲ ਕਰਦੇ ਹਾਂ ਕਿ ਇਸ ਗਊਸ਼ਾਲਾ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਜੇਕਰ ਇਹ ਬਾਬਾ ਗਊਸ਼ਾਲਾ ਦੀ ਸਾਂਭ ਸੰਭਾਲ ਨਹੀਂ ਕਰ ਸਕਦਾ, ਤਾਂ ਇਸ ਗਊਸ਼ਾਲਾ ਦੇ ਪ੍ਰਬੰਧ ਪ੍ਰਸ਼ਾਸਨ ਨੂੰ ਆਪਣੇ ਕੋਲ ਲੈਣੇ ਚਾਹੀਦੇ ਹਨ ਅਤੇ ਜੋ ਗਊਆਂ ਗਰਮੀ ਅਤੇ ਭੁੱਖ-ਦੁੱਖ ਨਾਲ ਬਾਬੇ ਦੀ ਅਣਗਹਿਲੀ ਕਾਰਨ ਮਰੀਆਂ ਹਨ। ਉਸ ਦੀ ਬਾਬੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਵੱਲ ਗੌਰ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਸ਼ਿਵ ਸੈਨਾ ਵਿੱਚ ਆ ਕੇ ਪ੍ਰਬੰਧ ਸੰਭਾਲੇਗੀ ਜੇਕਰ ਕੋਈ ਵੀ ਘਟਨਾ ਵਾਪਰਦੀ ਹੈ, ਉਸ ਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ।
- ਦੇਸ਼ ਦੇ 151 ਮੈਂਬਰ ਪਾਰਲੀਮੈਂਟ ਅਤੇ ਵਿਧਾਇਕਾਂ 'ਤੇ ਮਹਿਲਾਵਾਂ ਨਾਲ ਅਪਰਾਧ ਕਰਨ ਦੇ ਮਾਮਲੇ ਦਰਜ, ਪੰਜਾਬ ਦੇ ਵੀ 3 ਆਗੂਆਂ ਦੇ ਨਾਂ ਸ਼ਾਮਿਲ, ਵੇਖੋ ਕਿਹੜੇ - crimes against women
- ਅੱਜ ਭਾਰਤ ਬੰਦ: ਕਿਨ੍ਹਾ ਵਲੋਂ ਹੈ ਭਾਰਤ ਬੰਦ ਦਾ ਸੱਦਾ ਤੇ ਕਿਉਂ ? ਬੰਦ ਦਾ ਕਿੱਥੇ-ਕਿੰਨਾ ਅਸਰ, ਜਾਣੋ ਹਰ ਅੱਪਡੇਟ - Bharat Bandh Live Updates
- ਕੰਗਨਾ ’ਤੇ ਧਾਰਾ 295 ਤਹਿਤ ਦਰਜ ਹੋਵੇ ਪਰਚਾ, ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ - ਸੁਖਬੀਰ ਬਾਦਲ - moive emergency