ਫਰੀਦਕੋਟ: ਹਲਕਾ ਫਰੀਦਕੋਟ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਿਲ ਕਰਵਾਏ ਗਏ।ਨਾਮਜ਼ਦਗੀ ਪੱਤਰ ਦਾਖਿਲ ਕਰਨ ਤੋਂ ਪਹਿਲਾਂ ਜ਼ਿਲ੍ਹੇ ਦੀ ਕਾਂਗਰਸ ਕਮੇਟੀ ਵੱਲੋਂ ਵਰਕਰਾਂ ਦਾ ਇੱਕ ਵੱਡਾ ਇਕੱਠ ਇੱਕ ਨਿਜੀ ਪੈਲਸ ਵਿੱਚ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸ਼ਮੂਲੀਅਤ ਕੀਤੀ ਜਾਣੀ ਸੀ ਪਰ ਮੌਕੇ ਉੱਤੇ ਉਨ੍ਹਾਂ ਦਾ ਪ੍ਰੋਗਰਾਮ ਕੈਂਸਲ ਹੋ ਗਿਆ।
ਮੰਗ ਮੁਤਾਬਿਕ ਪੜ੍ਹੇ ਲਿਖੇ ਉਮੀਦਵਾਰ: ਨਾਮਜ਼ਦਗੀ ਕਾਗਜ਼ ਦਾਖਲ ਕਰਨ ਸਮੇਂ ਫਰੀਦਕੋਟ ਲੋਕ ਸਭਾ ਸੀਟ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਵੀ ਹਾਜ਼ਰ ਰਹੇ। ਇਸ ਮੌਕੇ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋ ਅਤੇ ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਪਾਰਟੀ ਵੱਲੋਂ ਮਹਿਲਾਵਾਂ ਨੂੰ ਅੱਗੇ ਲਿਆਉਣ ਲਈ ਅਤੇ ਇਲਾਕੇ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਮਹਿਲਾ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਆਖਿਆ ਕਿ ਇਲਾਕੇ ਦੀ ਮੰਗ ਮੁਤਾਬਿਕ ਪੜ੍ਹੇ ਲਿਖੇ ਉਮੀਦਵਾਰ ਜੋ ਅਧਿਆਪਕ ਰਹਿ ਚੁੱਕੇ ਹਨ ਉਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਬੀਬੀ ਅਮਰਜੀਤ ਕੌਰ ਅਧਿਆਪਕ ਰਹਿ ਚੁੱਕੇ ਹਨ, ਫਰੀਦਕੋਟ ਦੇ ਜੰਮਪਲ ਹਨ ਅਤੇ ਮੋਗਾ ਜ਼ਿਲ੍ਹੇ ਦੀ ਨੂੰਹ ਵੀ ਹਨ। ਇਸ ਲਈ ਉਨ੍ਹਾਂ ਨੂੰ ਚੋਣ ਲੜਨ ਦਾ ਮੌਕਾ ਦਿੱਤਾ ਗਿਆ ਹੈ।
- ਪੰਜਾਬ 'ਚ 5ਵੇਂ ਦਿਨ ਦਾਖਲ ਹੋਏ 209 ਨਾਮਜ਼ਦਗੀ ਪੱਤਰ, ਅੱਜ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ - Lok Sabha Election 2024
- ਸਰਹਿੰਦ-ਪਟਿਆਲਾ ਰੋਡ ਉੱਤੇ ਇਨੋਵਾ ਕਾਰ ਨੂੰ ਕੈਂਟਰ ਨੇ ਮਾਰੀ ਟੱਕਰ, ਇਨੋਵਾ ਸਵਾਰ ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ, 7 ਲੋਕ ਜ਼ਖ਼ਮੀ - road accident in Fatehgarh Sahib
- ਪੰਜਾਬ ਮੌਸਮ ਅਪਡੇਟ, ਜਾਣੋ ਪੰਜਾਬ ਸਣੇ ਉੱਤਰ ਭਾਰਤ ਦੇ ਮੌਸਮ ਦਾ ਹਾਲ - Weather Update
ਬਾਹਰੀ ਉਮੀਦਵਾਰਾਂ ਤੋਂ ਨਹੀਂ ਉਮੀਦ: ਉਨ੍ਹਾਂ ਅੱਗੇ ਆਖਿਆ ਕਿ ਬਾਹਰੀ ਉਮੀਦਵਾਰਾਂ ਤੋਂ ਬਾਹਲੀ ਉਮੀਦ ਨਹੀਂ ਕੀਤੀ ਜਾ ਸਕਦੀ। ਬਾਹਰੀ ਉਮਦੀਵਾਰ ਚੋਣ ਜਿੱਤਣ ਤੋਂ ਬਾਅਦ ਹਲਕੇ ਦੇ ਲੋਕਾਂ ਵਿੱਚ ਵਿਚਰਦੇ ਨਹੀਂ ਪਰ ਲੋਕਲ ਉਮੀਦਵਾਰ ਕੋਲ ਕਿਸੇ ਵੀ ਕੰਮ ਲਈ ਪੁਹੰਚ ਕੀਤੀ ਜਾ ਸਕਦੀ ਹੈ। ਉੱਧਰ ਬੀਬੀ ਅਮਰਜੀਤ ਕੌਰ ਨੇ ਕਿਹਾ ਕਿ ਲੋਕਾਂ ਦਾ ਬਹੁਤ ਸਮਰਥਨ ਅਤੇ ਪਿਆਰ ਉਨ੍ਹਾਂ ਨੂੰ ਮਿਲ ਰਿਹਾ ਹੈ ਅਤੇ ਫਰੀਦਕੋਟ ਦੀ ਇਹ ਸੀਟ ਜਿੱਤ ਕੇ ਉਹ ਪਾਰਟੀ ਦੀ ਝੋਲੀ ਵਿੱਚ ਪਾਉਣਗੇ, ਜਿਸ ਤੋਂ ਬਾਅਦ ਫਰੀਦਕੋਟ ਦੇ ਲੋਕਾਂ ਦੀ ਸੇਵਾ ਅਤੇ ਇਲਾਕੇ ਦੇ ਵਿਕਾਸ ਲਈ ਹਮੇਸ਼ਾ ਵਚਨਬੱਧ ਰਹਿਣਗੇ।