ਅੰਮ੍ਰਿਤਸਰ : ਤਰਨਤਾਰਨ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਰਿਤਿਕ ਅਰੋੜਾ ਅੰਮ੍ਰਿਤਸਰ ਪਹੁੰਚੇ, ਜਿੱਥੇ ਉਹਨਾਂ ਈਟੀਵੀ ਭਾਰਤ ਦੇ ਪੱਤਰਕਾਰ ਨਾਲ ਗੱਲ ਬਾਤ ਕੀਤੀ। ਇਸ ਮੌਕੇ ਉਹਨਾਂ ਕਾਂਗਰਸ ਪਾਰਟੀ ਵਿੱਚ ਚੱਲ ਰਹੀ ਹਲਚਲ ਦੇ ਨਾਲ-ਨਾਲ ਆਪ ਨਾਲ ਗੱਠਜੋੜ ਨੂੰ ਲੈ ਕੇ ਵੀ ਜਵਾਬ ਦਿੱਤਾ। ਉਹਨਾਂ ਕਿਹਾ ਕਿ ਹਰਿਆਣਾ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਉਸ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਹੁਣ ਗਠਬੰਧਨ ਨਹੀਂ ਰਿਹਾ, ਉਹਨਾਂ ਕਿਹਾ ਕਿ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਦੋਵੇਂ ਪਾਰਟੀਆਂ ਇੱਕ ਦੂਜੇ ਨਾਲ ਗਠਬੰਧਨ ਕਰਨਗੀਆਂ ਪਰ ਹੁਣ ਦੋਵੇਂ ਪਾਰਟੀਆਂ ਵੱਖਰੇ ਵੱਖਰੇ ਤੌਰ 'ਤੇ ਹਰਿਆਣਾ ਵਿੱਚ ਚੋਣਾਂ ਲੜਨਗੀਆਂ। ਉਹਨਾਂ ਕਿਹਾ ਕਿ ਇਹ ਗਠਬੰਧਨ ਦਾ ਫੈਸਲਾ ਹਾਈ ਕਮਾਨ ਨੇ ਕਰਨਾ ਹੈ ਨਾ ਕਿ ਕਿਸੇ ਪਾਰਟੀ ਦੇ ਆਮ ਲੀਡਰ ਨੇ।
ਭਾਰਤ ਜੋੜੋ ਯਾਤਰਾ ਦਾ ਪਾਰਟੀ ਨੂੰ ਮਿਲਿਆ ਲਾਭ
ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਲੈ ਕੇ ਕਿਹਾ ਕਿ ਬੀਤੇ ਸਾਲ ਰਾਹੁਲ ਗਾਂਧੀ ਦੀ ਭਾਰਤ ਬਚਾਓ ਯਾਤਰਾ ਦਾ ਕਾਫੀ ਅਸਰ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਵੇਖਣ ਨੂੰ ਮਿਲਿਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਇਸ ਯਾਤਰਾ ਦਾ ਕਾਂਗਰਸ ਪਾਰਟੀ ਨੂੰ ਕਾਫੀ ਫਾਇਦਾ ਹੋਇਆ ਹੈ। ਉਹਨਾਂ ਕਿਹਾ ਕਿ ਇਸ ਵਾਰ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ 7 ਸੀਟਾਂ ਲੈ ਕੇ ਵੱਡੀ ਪਾਰਟੀ ਦੇ ਤੌਰ 'ਤੇ ਉਭਰੀ ਹੈ। ਉਹਨਾਂ ਕਿਹਾ ਕਿ ਇਸ ਵਾਰ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਕਾਂਗਰਸ ਪਾਰਟੀ ਵੱਡੀ ਲੀਡ ਦੇ ਨਾਲ ਜਿੱਤ ਹਾਸਿਲ ਕਰੇਗੀ। ਉੱਥੇ ਹੀ ਜੰਮੂ ਕਸ਼ਮੀਰ ਵਿੱਚ ਹੋਣ ਜਾ ਰਹੀ ਚੋਣਾਂ ਦੇ ਵਿੱਚ ਵੀ ਉਹਨਾਂ ਕਿਹਾ ਕਿ ਉੱਥੇ ਪਾਰਟੀ ਨੇ ਪਾਰਟੀ ਦੇ ਨਾਲ ਗਠਬੰਧਨ ਕੀਤਾ ਹੈ। ਜਿਸ ਦਾ ਕਾਫੀ ਫਾਇਦਾ ਕਾਂਗਰਸ ਪਾਰਟੀ ਨੂੰ ਵੀ ਮਿਲੇਗਾ। ਉਹਨਾਂ ਕਿਹਾ ਕਿ ਹੁਣ ਲੋਕਾਂ ਦਾ ਭਾਜਪਾ ਤੋਂ ਮਨ ਉੱਠ ਚੁੱਕਾ ਹੈ, ਉਹਨਾਂ ਕਿਹਾ ਕਿ ਇਸ ਵਾਰ ਅਸੀਂ ਲੋਕ ਸਭਾ ਵਿੱਚ ਵੀ ਵਿਰੋਧੀ ਧਿਰ ਦੀ ਸੀਟ 'ਤੇ ਵੱਡੀ ਲੀਡ ਨਾਲ ਉਭਰ ਕੇ ਸਾਹਮਣੇ ਆਏ ਹਾਂ।
ਨਵਜੋਤ ਸਿੱਧੂ ਦੀ ਸਰਗਰਮੀ
ਉੱਥੇ ਹੀ ਉਹਨਾਂ ਨਵਜੋਤ ਸਿੰਘ ਸਿੱਧੂ 'ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਸਾਡੇ ਸੀਨੀਅਰ ਲੀਡਰ ਹਨ। ਉਹਨਾਂ ਦੇ ਪਤਨੀ ਦੀ ਬਿਮਾਰੀ ਦੇ ਚਲਦੇ ਉਹ ਥੋੜਾ ਪਾਰਟੀ ਦੀ ਗਤੀਵਿਧੀਆਂ ਤੋਂ ਦੂਰ ਰਹੇ ਹਨ। ਜਲਦ ਹੀ ਉਹ ਫਿਰ ਵਾਪਸ ਪਾਰਟੀ ਦੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣਗੇ। ਉੱਥੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦੇ ਗੱਠ ਬੰਧਨ ਵਿੱਚ ਕਾਂਗਰਸ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉੱਥੇ ਉਹਨਾਂ ਕਿਹਾ ਕਿ ਇਸ ਉੱਤੇ ਅਸੀਂ ਕੋਈ ਗੱਲਬਾਤ ਨਹੀਂ ਕਰ ਸਕਦੇ, ਇਹ ਹਾਈ ਕਮਾਨ ਦਾ ਫੈਸਲਾ ਸੀ ਆਮ ਆਦਮੀ ਪਾਰਟੀ ਦੇ ਨਾਲ ਗੱਠਬੰਧਨ ਕੀਤਾ ਜਾਵੇ ਤੇ ਜਿਸ ਦੇ ਚਲਦੇ ਸਾਨੂੰ ਕਾਫੀ ਨਿਰਾਸ਼ਾ ਹੱਥ ਲੱਗੀ ਉਹਨਾਂ ਕਿਹਾ ਕਿ ਸਾਡੇ ਕਾਂਗਰਸ ਪਾਰਟੀ ਦੇ ਮੁੱਖ ਆਗੂ ਖੜਗੇ ਸਾਹਿਬ ਅਤੇ ਰਾਹੁਲ ਗਾਂਧੀ ਨੇ ਜੋ ਫੈਸਲਾ ਕੀਤਾ ਸੀ।