ਹੈਦਰਾਬਾਦ ਡੈਸਕ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣਾ ਅੜੀਅਲ ਰਵੱਈਆ ਛੱਡੇ, ਮਾਮਲੇ ਸਹਿਮਤੀ ਨਾਲ ਨਿਪਟਾਏ ਜਾਣ। ਦੁਨੀਆਂ ਵਿੱਚ ਜੰਗਾਂ ਚੱਲ ਰਹੀਆਂ ਹਨ ਪਰ ਮਾਮਲੇ ਦਾ ਨਿਪਟਾਰਾ ਮੇਜ਼ 'ਤੇ ਗੱਲਬਾਤ ਨਾਲ ਕੀਤਾ ਜਾਂਦਾ ਹੈ। ਕਿਸਾਨ ਦੇਸ਼ ਦੇ ਨਾਗਰਿਕ ਹਨ। ਅਜਿਹੇ 'ਚ ਉਨ੍ਹਾਂ ਦੇ ਗਰੁੱਪਾਂ ਨੂੰ ਮੀਟਿੰਗ ਲਈ ਬੁਲਾ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕਰੋ।
ਦੇਸ਼ ਦੇ ਅੰਨਦਾਤਾ ਦੀ ਸਾਰ ਕਿਉਂ ਨਹੀਂ ਲੈ ਰਹੀ ਕੇਂਦਰ ਸਰਕਾਰ? ਅਹਿਮ ਪ੍ਰੈੱਸ ਕਾਨਫਰੰਸ ਚੰਡੀਗੜ੍ਹ ਤੋਂ Live ...... देश के अन्नदाता की सार क्यों नहीं ले रही केंद्र सरकार? महत्वपूर्ण प्रेस वार्ता चंडीगढ़ से Live https://t.co/jsjMmzsUGm
— Bhagwant Mann (@BhagwantMann) January 2, 2025
ਮੰਡੀ ਨੀਤੀ ਦੇ ਖਰੜੇ ਨੂੰ ਸਵੀਕਾਰ ਨਹੀਂ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਂਦਰ ਹੁਣ ਕਿਸੇ ਹੋਰ ਤਰੀਕੇ ਨਾਲ ਮੁੜ ਹੋਈ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਖੇਤੀ ਮੰਡੀ ਨੀਤੀ ਦੇ ਖਰੜੇ ਨੂੰ ਸਵੀਕਾਰ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਅਸੀਂ ਤਾਂ ਮੰਡੀਆਂ ਨੂੰ ਮਾਡਰਨ ਬਣਾਉਣਾ ਚਾਹੁੰਦੇ ਹਾਂ ਅਤੇ ਕੇਂਦਰ ਮੰਡੀਆਂ ਹੀ ਖ਼ਤਮ ਕਰਨਾ ਚਾਹੁੰਦੀ ਹੈ ਪਰ ਅਸੀਂ ਅਜਿਹਾ ਕੁੱਝ ਨਹੀਂ ਹੋਣ ਦੇਣਾ। ਪੰਜਾਬ ਸਰਕਾਰ ਇਸ ਬਾਰੇ ਲਿਖ ਕੇ ਕੇਂਦਰ ਸਰਕਾਰ ਨੂੰ ਭੇਜ ਰਹੀ ਹੈ। ਅਸੀਂ ਕਹਿ ਰਹੇ ਹਾਂ ਕਿ ਤੁਸੀਂ ਇਸ ਨੂੰ ਕਿਸੇ ਹੋਰ ਰਾਜ ਵਿੱਚ ਅਜ਼ਮਾਓ, ਜੇਕਰ ਤੁਸੀਂ ਸਫਲ ਹੋ ਤਾਂ ਸਾਨੂੰ ਦੱਸੋ। ਅਸੀਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ।
ਅਸੀਂ ਕਿਸਾਨਾਂ ਨਾਲ ਹਮੇਸ਼ਾ
ਮੀਡੀਆ ਨਾਲ ਗੱਲਬਾਤ ਕਰਦੇ ਮਾਨ ਨੇ ਆਖਿਆ ਕਿ ਅਸੀਂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਗੰਭੀਰ ਹਾਂ। 50 ਡਾਕਟਰਾਂ ਦੀ ਟੀਮ ਮੌਕੇ 'ਤੇ ਤਾਇਨਾਤ ਹੈ। ਇਸ ਤੋਂ ਇਲਾਵਾ ਪ੍ਰਦਰਸ਼ਨ ਵਾਲੀ ਥਾਂ ਦੇ 500 ਮੀਟਰ ਦੇ ਅੰਦਰ ਇੱਕ ਅਸਥਾਈ ਹਸਪਤਾਲ ਵੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੇਂਦਰ ਦੀ ਭਾਜਪਾ ਸਰਕਾਰ ਦੀ ਹੋਵੇਗੀ।ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਹਾਂ ਪਰ ਕਿਸਾਨਾਂ ਦੀ ਲੜਾਈ ਕੇਂਦਰ ਨਾਲ ਹੈ ਪੰਜਾਬ ਸਰਕਾਰ ਨਹੀਂ। ਮਾਨ ਨੇ ਆਖਿਆ ਕਿ ਡੱਲੇਵਾਲ ਦੀ ਸਿਹਤ ਬਾਰੇ ਅਸੀਂ ਚਿੰਤਤ ਹਾਂ। ਕੇਂਦਰ ਹੀ ਗੱਲ ਕਰਨ ਨੂੰ ਤਿਆਰ ਨਹੀਂ ਜਾਣ ਕੇ ਲੰਬੀਆਂ-ਲੰਬੀਆਂ ਤਰੀਕਾ ਦਿੱਤੀਆਂ ਜਾ ਰਹੀਆਂ ਹਨ।
ਅਸੀਂ ਤਾਂ ਇੱਕ ਹਾਂ
ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਤਾਂ ਸਾਰੇ ਹੀ ਐਮਪੀ ਕਿਸਾਨਾਂ ਦੀ ਗੱਲ ਕਰ ਰਹੇ ਹਨ। ਇਸ ਲਈ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਕੇਂਦਰ ਤਾਂ ਸਾਨੂੰ ਆਪਸ 'ਚ ਲੜਾਉਣਾ ਚਾਹੁੰਦੀ ਹੈ ਪਰ ਅਸੀਂ ਅਜਿਹਾ ਨਹੀਂ ਹੋਣ ਦੇਣਾ। ਉਨ੍ਹਾਂ ਮੀਡੀਆ ਸਾਹਮਣੇ ਆਖਿਆ ਕਿ ਕਿਸਾਨਾਂ ਦੇ ਮੁੱਦੇ 'ਤੇ ਰਾਜਨੀਤੀ ਨਾ ਕਰੋ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਬੰਦ ਦੇ ਮੁੱਦੇ 'ਤੇ ਬੋਲਦੇ ਕਿਹਾ ਕਿ ਪੰਜਾਬ ਬੰਦ ਕਰਨ ਦਾ ਫੈਸਲਾ ਮੈਨੂੰ ਸਮਝ ਨਹੀਂ ਆਇਆ ਇਸ ਨਾਲ ਕੇਂਦਰ ਨੂੰ ਫ਼ਰਕ ਨਹੀਂ ਪਿਆ ਪਰ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਸਾਡੇ ਦਰਦ 47 ਦੇ ਵੀ ਹਾਲੇ ਅੱਲ੍ਹੇ ਨੇ, ਪਾਣੀ ਪੰਜਾਬ ਦਾ ਖ਼ਤਮ ਹੋ ਰਿਹਾ ਪਰ ਕਿਸਾਨਾਂ ਦੀਆਂ ਮੰਗਾਂ ਕੇਂਦਰ ਨਹੀਂ ਮੰਨ ਰਹੀ।