ETV Bharat / state

ਪੰਜਾਬ ਦੇ ਕਲਾਸ-1 ਖਿਡਾਰੀਆਂ ਨੂੰ ਮਿਲੀ ਸਰਕਾਰੀ ਨੌਕਰੀ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਸਮੇਤ 7 ਖਿਡਾਰੀ DSP ਤੇ 4 PCS ਨਿਯੁਕਤ - 7 ਕਲਾਸ ਵਨ ਖਿਡਾਰੀ DSP ਨਿਯੁਕਤ

ਪੰਜਾਬ ਦੇ ਕਲਾਸ ਵਨ ਖਿਡਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਨੌਕਰੀਆਂ ਦਿੰਦੇ ਹੋਏ ਨਿਯੁਕਤੀ ਪੱਤਰ ਵੰਡੇ ਗਏ ਹਨ। ਇਹਨਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਸਮੇਤ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਸਣੇ 11 ਖਿਡਾਰੀ ਸ਼ਾਮਿਲ ਹਨ ਜਿੰਨਾ ਵਿੱਚ 7 DSP ਅਤੇ 4 PCS ਅਫਸਰਾਂ ਵੱਜੋਂ ਸੇਵਾਵਾਂ ਨਿਭਾਉਣਗੇ।

Class-1 players of Punjab got government jobs, 7 players including women cricket team captain Harmanpreet appointed DSP and 4 PCS
ਪੰਜਾਬ ਦੇ ਕਲਾਸ-1 ਖਿਡਾਰੀਆਂ ਨੂੰ ਮਿਲੀ ਸਰਕਾਰੀ ਨੌਕਰੀ,7 ਖਿਡਾਰੀ DSP ਤੇ 4 PCS ਨਿਯੁਕਤ
author img

By ETV Bharat Punjabi Team

Published : Feb 4, 2024, 1:49 PM IST

ਚੰਡੀਗੜ੍ਹ : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਲੰਪਿਕ ਦੇ 11 ਜੇਤੂ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦਿੰਦੇ ਹੋਏ ਕਲਾਸ ਵਨ ਅਫ਼ਸਰਾਂ ਵੱਜੋਂ ਨਿਯੁਕਤੀ ਪੱਤਰ ਦਿੱਤੇ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ 2021 'ਚ ਟੋਕੀਓ ਉਲੰਪਿਕ ਖੇਡਾਂ 'ਚ ਜੇਤੂ ਹਾਕੀ ਟੀਮ ਦੇ ਖਿਡਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਹਨਾਂ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਵਰੁਣ ਕੁਮਾਰ, ਸ਼ਮਸ਼ੇਰ ਸਿੰਘ ਅਤੇ ਸ਼ਾਟਪੁੱਟ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਨੂੰ ਡੀ.ਐਸ.ਪੀ. ਜਦਕਿ ਹਾਕੀ ਖਿਡਾਰੀ ਰੁਪਿੰਦਰਪਾਲ ਸਿੰਘ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ ਅਤੇ ਗੁਰਜੰਟ ਸਿੰਘ ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐਸ.) ਵਿੱਚ ਸੇਵਾਵਾਂ ਨਿਭਾਉਣਗੇ।

ਕੁੜੀਆਂ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੰਦਾ : ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ- ਕਿ ਅੱਜ ਦਾ ਦਿਨ ਖਿਡਾਰੀਆਂ ਲਈ ਬਹੁਤ ਮਹੱਤਵਪੂਰਨ ਦਿਨ ਹੈ। ਉਹਨਾਂ ਕਿਹਾ ਕਿ ਮੁੰਡੇ ਤਾਂ ਅਕਸਰ ਹੀ ਨੋਟਿਸ ਹੁੰਦੇ ਹਨ ਪਰ ਕੁੜੀਆਂ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੰਦਾ ,ਖਾਸ ਕਰਕੇ ਮੋਗੇ ਦੀਆਂ ਕੁੜੀਆਂ ਨੂੰ ਕਦੇ ਅੱਗੇ ਵਧਣ ਦਾ ਮੌਕਾ ਨਹੀਂ ਮਿਲਿਆ ਪਰ ਹਰਮਨਪ੍ਰੀਤ ਕੌਰ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਬਣੀ। ਮਹਿਲਾ ਕ੍ਰਿਕਟ ਲੀਗ ਸ਼ੁਰੂ ਹੋ ਰਹੀ ਹੈ। ਸਾਡੇ 4-5 ਖਿਡਾਰੀਆਂ ਦੀ ਅਹਿਮੀਅਤ ਹੈ।

ਹਾਕੀ ਕੋਈ ਖੇਡ ਨਹੀਂ, ਪੇਸ਼ਾ ਹੈ: ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕ੍ਰਿਕਟ ਟੀਮ ਨੂੰ ਹਰ ਕੋਈ ਪੂਜਦਾ ਸੀ, ਪਰ ਹਾਕੀ ਟੀਮ ਦੇ ਹਾਲਾਤ ਅਜਿਹੇ ਸਨ ਕਿ ਜਦੋਂ ਕੋਈ ਰਿਸ਼ਤੇਦਾਰ ਆ ਕੇ ਦੱਸਦਾ ਸੀ ਕਿ ਹਾਕੀ ਕ੍ਰਿਕਟ ਟੀਮ ਦਾ ਹਿੱਸਾ ਹੈ ਤਾਂ ਲੜਕੀ ਦੇ ਪਰਿਵਾਰ ਵਾਲੇ ਪੁੱਛਦੇ ਸਨ ਕਿ ਉਹ ਹਾਕੀ ਖੇਡਦੀ ਹੈ,ਤਾਂ ਅੱਗੋਂ ਪੁੱਛਿਆ ਜਾਂਦਾ ਸੀ ਕਿ ਕੰਮ ਕੀ ਕਰਦੀ ਹੈ। ਭਾਵ ਇਹ ਕਿ ਕੋਈ ਵੀ ਹਾਕੀ ਨੂੰ ਕੰਮ ਨਹੀਂ ਸਮਝਦਾ ਸੀ। ਅੱਜ ਹਾਕੀ ਖੇਡ ਨਹੀਂ ਸਗੋਂ ਕਿੱਤਾ ਬਣ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਹਰਮਨਪ੍ਰੀਤ ਸਿੰਘ ਦੇ ਪਿਤਾ ਜੀ ਚੈੱਕ ਲੈਣ ਆਏ ਤਾਂ ਉਨ੍ਹਾਂ ਧੰਨਵਾਦ ਕੀਤਾ ਕਿ ਹੁਣ ਉਨ੍ਹਾਂ ਨੇ ਰਾਤ ਨੂੰ ਖੇਤਾਂ ਵਿੱਚ ਜਾਣਾ ਬੰਦ ਕਰ ਦਿੱਤਾ ਹੈ।

ਹੀਰਿਆਂ ਦੀ ਚਮਕ ਘੱਟ ਨਹੀਂ ਹੋਣ ਦਿਆਂਗੇ : ਮਾਨ ਨੇ ਕਿਹਾ ਕਿ ਅੱਜ ਅਸੀਂ ਖਿਡਾਰੀਆਂ ਨੂੰ ਡੀ.ਐਸ.ਪੀ ਨਿਯੁਕਤ ਕਰਕੇ ਆਪਣਾ ਮਾਣ ਵਧਾ ਰਹੇ ਹਾਂ। ਅਸੀਂ ਆਪਣੇ ਪਰਿਵਾਰ ਦੇ ਹੀਰਿਆਂ ਦੀ ਚਮਕ ਨੂੰ ਘੱਟ ਨਹੀਂ ਹੋਣ ਦੇਵਾਂਗੇ। ਸਾਡੀ ਖੇਡ ਨੀਤੀ ਬਣਾਈ ਗਈ ਹੈ। ਓਲੰਪਿਕ ਦੀ ਤਿਆਰੀ ਲਈ 15-15 ਲੱਖ ਰੁਪਏ ਪਹਿਲਾਂ ਹੀ ਦਿੱਤੇ ਜਾ ਰਹੇ ਹਨ। ਹਰ ਕੋਈ ਖੇਡਣ ਤੋਂ ਬਾਅਦ ਦਿੰਦਾ ਹੈ, ਪਹਿਲਾਂ ਤਿਆਰੀ ਲਈ ਦਿੰਦਾ ਹੈ।

1. ਹਰਮਨਪ੍ਰੀਤ ਕੌਰ: ਹਰਮਨਪ੍ਰੀਤ ਕੌਰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹੈ। ਉਨ੍ਹਾਂ ਦਾ ਜਨਮ 8 ਮਾਰਚ 1989 ਨੂੰ ਮੋਗਾ ਵਿਖੇ ਹੋਇਆ। 2017 ਵਿੱਚ ਵੱਕਾਰੀ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਨਵੰਬਰ 2018 ਵਿੱਚ, ਉਹ ਮਹਿਲਾ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ।

2. ਹਰਮਨਪ੍ਰੀਤ ਸਿੰਘ: ਹਰਮਨਪ੍ਰੀਤ ਦਾ ਜਨਮ 6 ਜਨਵਰੀ 1996 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ। ਮਹਾਨ ਹਾਕੀ ਖਿਡਾਰੀ ਧਨੰਜੇ ਪਿੱਲੈ ਤੋਂ ਬਾਅਦ ਹਰਮਨਪ੍ਰੀਤ ਹੀ ਅਜਿਹੀ ਖਿਡਾਰਨ ਹੈ ਜਿਸ ਨੇ ਭਾਰਤੀ ਟੀਮ 'ਚ ਸਭ ਤੋਂ ਵੱਧ ਗੋਲ ਕੀਤੇ ਹਨ।

3. ਮਨਦੀਪ ਸਿੰਘ: ਮਨਦੀਪ ਦਾ ਜਨਮ 25 ਜਨਵਰੀ 2995 ਨੂੰ ਜਲੰਧਰ ਵਿੱਚ ਹੋਇਆ ਸੀ। ਭਾਰਤੀ ਹਾਕੀ ਟੀਮ ਤੋਂ ਇਲਾਵਾ ਉਹ ਦਿੱਲੀ ਵੇਵਰਾਈਡਰਜ਼ ਲਈ ਖੇਡ ਰਿਹਾ ਹੈ।

4. ਦਿਲਪ੍ਰੀਤ ਸਿੰਘ: ਦਿਲਪ੍ਰੀਤ ਸਿੰਘ ਦਾ ਜਨਮ 12 ਨਵੰਬਰ 1999 ਨੂੰ ਅੰਮ੍ਰਿਤਸਰ ਦੇ ਪਿੰਡ ਬੁਤਾਲਾ ਵਿੱਚ ਹੋਇਆ ਸੀ। ਦਿਲਪ੍ਰੀਤ ਸਿੰਘ 2018 ਤੋਂ ਭਾਰਤੀ ਹਾਕੀ ਟੀਮ ਨਾਲ ਹਨ।

5. ਵਰੁਣ ਕੁਮਾਰ: ਵਰੁਣ ਦਾ ਪਰਿਵਾਰ ਡਲਹੌਜ਼ੀ, ਹਿਮਾਚਲ ਦਾ ਰਹਿਣ ਵਾਲਾ ਹੈ। ਵਰੁਣ ਦਾ ਜਨਮ 25 ਜੁਲਾਈ 1995 ਨੂੰ ਪੰਜਾਬ 'ਚ ਹੋਇਆ ਸੀ। ਵਰੁਣ 2017 ਤੋਂ ਹਾਕੀ ਟੀਮ ਨਾਲ ਹਨ ਅਤੇ ਹੁਣ ਤੱਕ 40 ਗੋਲ ਆਪਣੇ ਨਾਮ ਕਰ ਚੁੱਕੇ ਹਨ।

6. ਸ਼ਮਸ਼ੇਰ ਸਿੰਘ: ਸ਼ਮਸ਼ੇਰ ਦਾ ਜਨਮ 29 ਜੁਲਾਈ 1997 ਨੂੰ ਅੰਮ੍ਰਿਤਸਰ ਦੇ ਸਰਹੱਦੀ ਸ਼ਹਿਰ ਅਟਾਰੀ ਵਿੱਚ ਹੋਇਆ ਸੀ। ਉਹ 2019 ਤੋਂ ਭਾਰਤੀ ਹਾਕੀ ਟੀਮ ਨਾਲ ਹੈ। ਹੁਣ ਤੱਕ ਉਹ ਪੰਜਾਬ ਨੈਸ਼ਨਲ ਬੈਂਕ ਵਿੱਚ ਕੰਮ ਕਰ ਰਿਹਾ ਹੈ।

7. ਰੁਪਿੰਦਰਪਾਲ ਸਿੰਘ: ਰੁਪਿੰਦਰ ਪਾਲ ਦਾ ਜਨਮ 11 ਨਵੰਬਰ 1990 ਨੂੰ ਫਰੀਦਕੋਟ, ਪੰਜਾਬ ਵਿੱਚ ਹੋਇਆ ਸੀ। ਡਿਫੈਂਡਰ ਵਜੋਂ ਮੈਦਾਨ ਵਿੱਚ ਉਤਰੇ ਰੁਪਿੰਦਰਪਾਲ ਸਿੰਘ 2010 ਤੋਂ ਭਾਰਤੀ ਹਾਕੀ ਟੀਮ ਦੇ ਨਾਲ ਹਨ।

8. ਸਿਮਰਨਜੀਤ ਸਿੰਘ: ਸਿਮਰਨਜੀਤ ਦਾ ਜਨਮ 27 ਦਸੰਬਰ 1996 ਨੂੰ ਪੀਲੀਭੀਤ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਸਿਮਰਨਜੀਤ ਨੇ ਸੁਰਜੀਤ ਹਾਕੀ ਅਕੈਡਮੀ, ਜਲੰਧਰ ਤੋਂ ਸਿਖਲਾਈ ਲਈ। ਉਸਦਾ ਚਚੇਰਾ ਭਰਾ ਗੁਰਜੰਟ ਸਿੰਘ ਵੀ ਭਾਰਤੀ ਹਾਕੀ ਟੀਮ ਦਾ ਹਿੱਸਾ ਹੈ।

9. ਗੁਰਜੰਟ ਸਿੰਘ: ਗੁਰਜੰਟ ਦਾ ਜਨਮ 26 ਜਨਵਰੀ 1995 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ। ਫਾਰਵਰਡ ਖਿਡਾਰੀ ਗੁਰਜੰਟ 2017 ਤੋਂ ਭਾਰਤੀ ਹਾਕੀ ਟੀਮ ਲਈ ਖੇਡ ਰਿਹਾ ਹੈ।

10. ਹਾਰਦਿਕ ਸਿੰਘ: ਹਾਰਦਿਕ ਦਾ ਜਨਮ 23 ਸਤੰਬਰ 1998 ਨੂੰ ਖੁਸਰੋਪੁਰ, ਜਲੰਧਰ ਵਿੱਚ ਹੋਇਆ ਸੀ। ਮਿਡ ਫੀਲਡ ਖਿਡਾਰੀ ਹਾਰਦਿਕ 2018 ਤੋਂ ਭਾਰਤੀ ਹਾਕੀ ਟੀਮ ਲਈ ਖੇਡ ਰਿਹਾ ਹੈ।

11. ਤਜਿੰਦਰਪਾਲ ਸਿੰਘ ਤੂਰ: ਤਜਿੰਦਰਪਾਲ ਸਿੰਘ ਤੂਰ ਦਾ ਜਨਮ 13 ਨਵੰਬਰ 1994 ਨੂੰ ਮੋਗਾ ਦੇ ਪਿੰਡ ਖੋਸਾ ਪਾਂਡੋ ਵਿਖੇ ਹੋਇਆ। ਉਸ ਨੇ ਏਸ਼ੀਆਈ ਖੇਡਾਂ 2023 ਵਿੱਚ ਸੋਨ ਤਮਗਾ ਜਿੱਤਿਆ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.