ਹੈਦਰਾਬਾਦ ਡੈਸਕ: ਹਰਿਆਣਾ 'ਚ ਭਾਜਪਾ ਦੀ ਜਿੱਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ। ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੂੰ ਵੱਡਾ ਝਟਕਾ ਲੱਗਿਆ ਹੈ।ਦਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਕਰੀਬੀ ਬਲਤੇਜ ਪਨੂੰ ਨੇ ਅਸਤੀਫਾ। ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਦੇ ਕਰੀਬੀ ਮੰਨੇ ਜਾਂਦੇ ਬਲਤੇਜ ਪਨੂੰ ਨੇ ਡਾਇਰੈਕਟਰ ਕਮਿਊਨੀਕੇਸ਼ਨ ਤੋਂ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕੁੱਝ ਦਿਨਾਂ ਵਿੱਚ ਮਾਨ ਦੇ ਕਰੀਬੀਆਂ ਦਾ ਸਰਕਾਰ ਵਿੱਚੋਂ ਬਾਹਰ ਜਾਣ ਬਹੁਤ ਹੈਰਾਨੀ ਵਾਲੀ ਗੱਲ ਹੈ।
ਪਹਿਲਾਂ ਕਿਸ ਦਾ ਕੱਟਿਆ ਗਿਆ ਪੱਤਾ
ਕਾਬਲੇਜ਼ਿਕਰ ਹੈ ਕਿ ਕੁਝ ਦਿਨਾਂ ਅੰਦਰ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਤਿੰਨ ਕਰੀਬੀਆਂ ਦਾ ਇੱ-ਇੱਕ ਕਰਕੇ ਸਰਕਾਰ ਵਿੱਚੋਂ ਪੱਤਾ ਕੱਟਿਆ ਗਿਆ ਹੈ। ਇਹਨਾਂ ਵਿੱਚ ਓਐਸਡੀ ਓਂਕਾਰ ਸਿੰਘ , ਨਵਨੀਤ ਵਧਵਾ ਤੇ ਹੁਣ ਬਲਤੇਜ ਪਨੂੰ ਦੀ ਸਰਕਾਰ ਵਿੱਚੋਂ ਛੁੱਟੀ ਹੋ ਗਈ ਹੈ।ਫਿਲਹਾਲ ਉਨ੍ਹਾਂ ਦਾ ਪੱਤਾ ਕਿਉਂ ਕੱਟਿਆ ਗਿਆ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਵਧਵਾ ਨੇ ਕਦੋਂ ਦਿੱਤਾ ਸੀ ਅਸਤੀਫ਼ਾ
ਸਭ ਤੋਂ ਪਹਿਲਾਂ 2 ਅਕਤੂਬਰ ਨੂੰ ਮੁੱਖ ਮੰਤਰੀ ਦਫ਼ਤਰ ਵਿੱਚ ਸੰਚਾਰ ਵਿਭਾਗ ਦੇ ਡਾਇਰੈਕਟਰ ਵਜੋਂ ਤਾਇਨਾਤ ਨਵਨੀਤ ਵਧਵਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਮਾਰਚ 2022 ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਸੰਭਾਲੀ ਸੀ ਪਰ ਉਹ 5 ਸਾਲ ਮੁੱਖ ਮੰਤਰੀ ਦਾ ਸਾਥ ਨਹੀਂ ਛੱਡ ਸਕੇ।
ਓਐਸਡੀ ਸਰਕਾਰ ਚੋਂ ਬਾਹਰ
ਵਧਵਾ ਤੋਂ ਬਾਅਦ 23 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਓਐਸਡੀ ਓਂਕਾਰ ਸਿੰਘ ਨੂੰ ਹਟਾ ਦਿੱਤਾ ਗਿਆ ਹੈ। ਓਂਕਾਰ ਸਿੰਘ ਸੰਗਰੂਰ ਦਾ ਰਹਿਣ ਵਾਲਾ ਹੈ ਤੇ ਭਗਵੰਤ ਮਾਨ ਦੇ ਕਰੀਬੀ ਮੰਨੇ ਜਾਂਦੇ ਹਨ। ਉਹ ਮੁੱਖ ਮੰਤਰੀ ਦਫ਼ਤਰ ਦੇ ਸਾਰੇ ਮਾਮਲਿਆਂ ਨੂੰ ਸੰਭਾਲਦੇ ਸਨ। ਉਹ ਕਈ ਮਾਮਲਿਆਂ ‘ਤੇ ਮੁੱਖ ਮੰਤਰੀ ਨੂੰ ਸਲਾਹ ਦਿੰਦੇ ਸਨ।ਉਨ੍ਹਾਂ ਨੇ ਅਸਤੀਫ਼ਾ ਕਿਉਂ ਦਿੱਤਾ ਇਸ ਦੇ ਵੀ ਕਾਰਨਾਂ ਦਾ ਪਤਾ ਨਹੀਂ ਲੱਗਿਆ ਸੀ।