ਫਿਰੋਜ਼ਪੁਰ : ਪੰਜਾਬ ਦੇ ਮੁੱਖ ਮੰਤਰੀ ਜ਼ਿਲ੍ਹਾ ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਪਹੁੰਚੇ ਅਤੇ ਉਹਨਾਂ ਨੇ ਬੀਟਿੰਗ ਰੀਟਰੀਟ ਪਰੇਡ ਦੇਖੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸਕੂਲ ਲਈ ਬੱਚੇ ਤੇ ਸੈਲਾਨੀ ਮੌਜੂਦ ਸਨ। ਦੱਸਣਯੋਗ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ, ਜੋ ਇੱਕ ਸਰਹੱਦੀ ਇਲਾਕਾ ਹੈ ਤੇ ਇੱਥੇ ਪਾਕਿਸਤਾਨ ਨਾਲ ਲੱਗਦਾ ਬਾਰਡਰ ਵੀ ਮੌਜੂਦ ਹੈ। ਜਿੱਥੇ ਅਕਸਰ ਹੀ ਮੇਲੇ ਵੀ ਲੱਗਦੇ ਹਨ ਕਿਉਂਕਿ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਇਥੇ ਫਾਂਸੀ ਦਿੱਤੀ ਗਈ ਸੀ, ਜਿਨਾਂ ਦੀਆਂ ਯਾਦਾਂ ਦੇ ਸਤੰਭ ਇੱਥੇ ਬਣੇ ਹੋਏ ਹਨ।
ਜਵਾਨਾਂ ਦੀ ਸ਼ਲਾਘਾ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਅਕਸਰ ਹੀ ਅਲੱਗ ਅਲੱਗ ਸਮੇਂ ਇਥੇ ਆਉਂਦੇ ਰਹਿੰਦੇ ਹਨ ਪਰ ਉਹ ਪਹਿਲੀ ਵਾਰ ਇਸ ਸੈਰੇਮਨੀ ਵਿੱਚ ਪਹੁੰਚੇ ਹਨ। ਉਹਨਾਂ ਕਿਹਾ ਕਿ ਫੌਜੀ ਜਵਾਨਾਂ ਦਾ ਉਤਸ਼ਾਹ ਦੇਖ ਕੇ ਬਹੁਤ ਹੀ ਚੰਗਾ ਲੱਗਾ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੇ ਜਵਾਨ ਆਹਮਣੇ ਸਾਹਮਣੇ ਇੱਕ ਦੂਸਰੇ ਨਾਲ ਕਿਸ ਤਰ੍ਹਾਂ ਜੋਸ਼ ਵਿੱਚ ਆਪਣੇ ਆਪ ਨੂੰ ਪੇਸ਼ ਕਰਦੇ ਹਨ। ਉਹਨਾਂ ਕਿਹਾ ਕਿ ਇਸ ਹੁਸੈਨੀ ਵਾਲਾ ਬਾਰਡਰ ਨੂੰ ਟੂਰਿਸਟ ਹੱਬ ਬਣਾਇਆ ਜਾਵੇਗਾ ਤਾਂ ਜੋ ਦੇਸ਼ਾਂ ਵਿਦੇਸ਼ਾਂ ਤੋਂ ਵੀ ਆਉਣ ਵਾਲੇ ਇਸ ਜਗ੍ਹਾ 'ਤੇ ਆ ਕੇ ਆਪਣਾ ਆਪ ਦਾ ਮਾਣ ਮਹਿਸੂਸ ਕਰ ਸਕਣ ।
ਇਸ ਮੌਕੇ ਉਹਨਾਂ ਜਵਾਨਾਂ ਦੇ ਜੋਸ਼ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਡੇ ਜਵਾਨ ਭਾਵੇਂ ਗਰਮੀ ਭਾਵੇਂ ਸਰਦੀ ਸਾਡੇ ਹੀ ਦੇਸ਼ ਦੀ ਸੱਖਿਆ ਕਰਦੇ ਹਨ, ਪੰਜਾਬ ਵਿਚ ਤਿੰਨ ਥਾਵਾਂ ‘ਤੇ ਬੀਟਿੰਗ ਰੀਟ੍ਰੀਟ ਹੁੰਦੀ ਹੈ ਪਰ ਸਭ ਤੋਂ ਵਧੀਆ ਹੈ ਹੁਸੈਨੀਵਾਲਾ ਵਿਖੇ ਜਿਸ ਲਈ ਇਸ ਨੂੰ ਇਕ ਵੱਡਾ ਟੂਰਿਸਟ ਹੱਬ ਬਣਾਇਆ ਜਾਵੇਗਾ ਤਾਂ ਜੋ ਦੂਰ ਦੁਰਾਡੇ ਤੋਂ ਲੋਕ ਇੱਥੇ ਆਉਣ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ, ਜਾਣੋ ਕਿਉਂ ਕਿਹਾ ਜਾਂਦਾ 'ਹਿੰਦ ਦੀ ਚਾਦਰ'
ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾਂ ਬਿਆਨ ਆਇਆ ਸਾਹਮਣੇ, ਜਾਣੋ ਤਾਂ ਜਰਾ ਕੀ ਕਿਹਾ...
ਮਿਉਜ਼ੀਅਮ 'ਚ ਰੱਖੀ ਸ਼ਹੀਦ ਭਗਤ ਸਿੰਘ ਦੀ ਪਿਸਤੌਲ
ਇਸ ਮੌਕੇ ਉਹਨਾਂ ਇਥੇ ਬਣੇ ਮਿਊਜ਼ੀਅਮ ਵੀ ਦੇਖੀ ਜਿੱਥੇ ਸਰਦਾਰ ਭਗਤ ਸਿੰਘ ਦੀ ਪਿਸਤੌਲ ਵੀ ਰੱਖੀ ਗਈ ਹੈ। ਜਿਸ ਨਾਲ ਉਹਨਾਂ ਨੇ ਉਸ ਸਮੇਂ ਸਾਂਡਰਸ ਨੂੰ ਗੋਲੀ ਮਾਰੀ ਸੀ ਇਸ ਮੌਕੇ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਬੱਚੇ ਸੈਲਾਨੀ ਇਹਨਾਂ ਵੱਲੋਂ ਭਾਰਤ ਮਾਤਾ ਦੇ ਜੈਕਾਰੇ ਲਗਾਏ ਗਏ ਜੋ ਰੂਹ ਕੰਬਾ ਦਿੰਦੇ ਹਨ ਤੇ ਹਰ ਇੱਕ ਵਿਅਕਤੀ ਨੂੰ ਜੋਸ਼ ਵਿੱਚ ਭਰ ਦਿੰਦੇ ਹਨ।