ਲੁਧਿਆਣਾ: ਸ਼ਹਿਰ ਦੇ ਮਾਡਲ ਟਾਊਨ ਸਥਿਤ ਟਿਊਸ਼ਨ ਮਾਰਕੀਟ ਦੇ ਵਿੱਚ ਬਣੀਆਂ ਬੇਸਮੈਂਟਾਂ 'ਚ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਰੇਡ ਕੀਤੀ ਹੈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਜ਼ਿਕਰ ਕੀਤਾ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ, ਜਿਸ ਵਿੱਚ ਬੇਸਮੈਂਟਾਂ ਨੂੰ ਚੈੱਕ ਕਰਨ ਅਤੇ ਸੁਰੱਖਿਆ ਦੇ ਇੰਤਜ਼ਾਮਾਂ ਨੂੰ ਲੈ ਕੇ ਹਦਾਇਤਾਂ ਦਿੱਤੀਆਂ ਸੀ। ਉਨ੍ਹਾਂ ਦੱਸਿਆ ਕਿ ਅੱਜ ਇੱਥੇ ਕਈ ਜਗ੍ਹਾ ਕਮੀਆਂ ਪਾਈਆਂ ਗਈਆਂ ਨੇ, ਜਿਸ ਨੂੰ ਲੈ ਕੇ ਕਮੀਆਂ ਨੋਟ ਕਰਨ ਤੋਂ ਬਾਅਦ ਪ੍ਰਸ਼ਾਸਨ ਨੂੰ ਇਹ ਰਿਪੋਰਟਾਂ ਸੌਂਪ ਦਿੱਤੀਆਂ ਜਾਣਗੀਆਂ।
ਫਾਇਰ ਬ੍ਰਿਗੇਡ ਅਧਿਕਾਰੀਆਂ ਵਲੋਂ ਰੇਡ : ਲੁਧਿਆਣਾ ਦੇ ਵਿੱਚ ਵੀ ਕਈ ਮਾਰਕੀਟ ਦੇ ਅੰਦਰ ਬੇਸਮੈਂਟ ਦੇ ਵਿੱਚ ਕਮਰਸ਼ੀਅਲ ਕੰਮ ਕੀਤੇ ਜਾਂਦੇ ਹਨ। ਜਿਸ ਦੇ ਕਰਕੇ ਹੁਣ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਵੱਲੋਂ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਇਸ ਦੀ ਰਿਪੋਰਟ ਬਣਾ ਕੇ ਉਹਨਾਂ ਨੂੰ ਸੌਂਪਣ ਲਈ ਕਿਹਾ ਗਿਆ ਹੈ ਤਾਂ ਜੋ ਪ੍ਰਸ਼ਾਸਨ ਦੇ ਧਿਆਨ ਹੇਠ ਆ ਸਕੇ ਕਿ ਲੁਧਿਆਣਾ ਦੇ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਬੇਸਮੈਂਟ ਦੇ ਅੰਦਰ ਕਮਰਸ਼ੀਅਲ ਗਤੀਵਿਧੀਆਂ ਚੱਲ ਰਹੀਆਂ ਹਨ। ਇਸ ਦੌਰਾਨ ਫਾਇਰ ਬ੍ਰਿਗੇਡ ਲੁਧਿਆਣਾ ਸਟੇਸ਼ਨ ਇੰਚਾਰਜ ਅਮਰਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਅਸੀਂ ਸਾਰਿਆਂ ਦੀ ਰਿਪੋਰਟ ਬਣਾ ਰਹੇ ਹਾਂ। ਉਹਨਾਂ ਕਿਹਾ ਕਿ ਕਮਿਸ਼ਨਰ ਦੇ ਰਾਹੀ ਡੀਸੀ ਨੂੰ ਇਹ ਰਿਪੋਰਟ ਪ੍ਰਾਪਤ ਹੋਵੇਗੀ ਜਿਸ ਤੋਂ ਬਾਅਦ ਲੋੜੀਂਦਾ ਐਕਸ਼ਨ ਲਿਆ ਜਾਵੇਗਾ।
ਡੀਸੀ ਨੂੰ ਸੌਂਪੀ ਜਾਵੇਗੀ ਰਿਪੋਰਟ: ਫਾਇਰ ਬ੍ਰਿਗੇਡ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਆਮ ਤੌਰ 'ਤੇ ਬੇਸਮੈਂਟ ਦੇ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਸਪਰਿੰਕਲਸ ਦੀ ਲੋੜ ਹੁੰਦੀ ਹੈ। ਉਹਨਾਂ ਕਿਹਾ ਕਿ ਉਹ ਲਗਾਉਣੇ ਬੇਸਮੈਂਟ 'ਚ ਜ਼ਰੂਰੀ ਹੁੰਦੇ ਹਨ ਤਾਂ ਕਿ ਅੱਗ ਲੱਗਣ ਦੀ ਸੂਰਤ ਦੇ ਵਿੱਚ ਉਸ 'ਤੇ ਕਾਬੂ ਤੁਰੰਤ ਪਾਇਆ ਜਾ ਸਕੇ। ਉਹਨਾਂ ਕਿਹਾ ਬਾਕੀ ਅਸੀਂ ਮਾਰਕੀਟ ਚੈੱਕ ਕਰ ਰਹੇ ਹਾ, ਫਿਲਹਾਲ ਮੁੱਢਲੀ ਸਟੇਜ 'ਤੇ ਸਾਡਾ ਕੰਮ ਚੱਲ ਰਿਹਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਦਿੱਲੀ ਦੀ ਇੱਕ ਬੇਸਮੈਂਟ ਦੇ ਵਿੱਚ ਚੱਲ ਰਹੀਆਂ ਕਮਰਸ਼ੀਅਲ ਗਤੀਵਿਧੀਆਂ ਦੇ ਚੱਲਦਿਆਂ ਇੱਕ ਵੱਡਾ ਹਾਦਸਾ ਹੋ ਗਿਆ ਸੀ। ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਸਬਕ ਲੈਂਦਾ ਹੋਇਆ ਵਿਖਾਈ ਦੇ ਰਿਹਾ ਹੈ।
- ਪੰਜ ਦਿਨਾਂ ਦਾ ਰਿਮਾਂਡ ਖ਼ਤਮ; ਅੱਜ ਮੁੜ ਅਦਾਲਤ 'ਚ ED ਵਲੋਂ ਪੇਸ਼ ਕੀਤਾ ਜਾਵੇਗਾ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ - Bharat Bhushan ashu
- ਬੇਅਦਬੀਆਂ, ਰਾਮ ਰਹੀਮ ਨੂੰ ਮੁਆਫ਼ੀ ਅਤੇ ਹੁਣ ਆਪਣਿਆਂ ਵੱਲੋਂ ਵਿਰੋਧ ਬਣਿਆ ਸ਼੍ਰੋਮਣੀ ਅਕਾਲੀ ਦਲ ਦੇ ਗਲੇ ਦੀ ਹੱਡੀ - Shiromani Akali Dal
- ਪੁਰਾਣੀ ਰੰਜਿਸ਼ ਦੇ ਚੱਲਦੇ ਵਾਰਦਾਤ, ਦੋ ਦਰਜਨ ਤੋਂ ਵੱਧ ਲੋਕਾਂ ਨੇ ਘਰ 'ਚ ਵੜ ਕੇ ਕੀਤੀ ਪਰਿਵਾਰ ਦੀ ਕੁੱਟਮਾਰ - Beating family due to grudge