ਚੰਡੀਗੜ੍ਹ: ਦੇਸ਼ ਦੀ ਰਾਜਧਾਨੀ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਅਤੇ ਮੈਡੀਕਲ ਕਾਲਜ ਮੈਂਟਲ ਹੈਲਥ ਇੰਸਟੀਚਿਊਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਤੋਂ ਬਾਅਦ ਹਸਪਤਾਲ 'ਚ ਹੜਕੰਪ ਮੱਚ ਗਿਆ ਅਤੇ ਹੁਣ ਇਲਾਕੇ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਇਹ ਧਮਕੀ ਮੇਲ ਦੇ ਜ਼ਰੀਏ ਦਿੱਤੀ ਗਈ ਹੈ। ਚੰਡੀਗੜ੍ਹ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ।
ਫਿਲਹਾਲ ਕੁੱਝ ਨਹੀਂ ਮਿਲਿਆ: ਮੈਂਟਲ ਹੈਲਥ ਇੰਸਟੀਚਿਊਟ 'ਚ ਪੁਲਿਸ ਵਲੋਂ ਜਾਂਚ ਪੂਰੀ ਕਰ ਲਈ ਗਈ ਹੈ। ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਹਾਲੇ ਤੱਕ ਜਾਂਚ ਵਿੱਚ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਇਹ ਈਮੇਲ ਕਿੱਥੋਂ ਤਿਆਰ ਕੀਤੀ ਗਈ ਸੀ ਅਤੇ ਕਿਸ ਨੇ ਭੇਜੀ, ਇਹ ਅਜੇ ਜਾਂਚ ਦਾ ਵਿਸ਼ਾ ਹੈ।
ਧਮਕੀ 'ਚ ਕੀ ?: ਜਾਣਕਾਰੀ ਮੁਤਾਬਿਕ ਚੰਡੀਗੜ੍ਹ ਦੇ ਸੈਕਟਰ 32 ਵਿੱਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਹੈ। ਇੱਥੋਂ ਦੇ ਮੈਟਲ ਹੈਲਥ ਇੰਸਟੀਚਿਊਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮੇਲ ਭੇਜੀ ਗਈ ਹੈ। ਮੇਲ ਵਿੱਚ ਲਿਿਖਆ ਗਿਆ ਹੈ ਕਿ ਕੁਝ ਸਮੇਂ ਵਿੱਚ ਮੈਂਟਲ ਇੰਸਟੀਚਿਊਟ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਹਾਲਾਂਕਿ ਹੁਣ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀ, ਆਪਰੇਸ਼ਨ ਸੈੱਲ ਟੀਮ, ਰੈਸਕਿਊ ਆਪਰੇਸ਼ਨ ਟੀਮ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ।
ਪੁਲਿਸ ਨੇ ਇਲਾਕਾ ਖਾਲੀ ਕਰਵਾਇਆ: ਸੈਕਟਰ-32 ਦਾ ਮੈਂਟਲ ਇੰਸਟੀਚਿਊਟ ਜਿੱਥੇ ਸਥਿਤ ਹੈ, ਉਸ ਦੇ ਆਲੇ-ਦੁਆਲੇ ਪੂਰਾ ਰਿਹਾਇਸ਼ੀ ਇਲਾਕਾ ਹੈ। ਐਸਡੀ ਸਕੂਲ ਅਤੇ ਕਾਲਜ ਤੋਂ ਇਲਾਵਾ ਸੈਕਟਰ-32 ਵਿੱਚ ਸੇਂਟ ਸਟੀਫਨ ਸਕੂਲ ਵੀ ਹੈ। ਹਾਲਾਂਕਿ ਸਾਵਧਾਨੀ ਦੇ ਤੌਰ 'ਤੇ, ਚੰਡੀਗੜ੍ਹ ਪੁਲਿਸ ਨੇ ਹੁਣ ਪੂਰੇ ਖੇਤਰ ਨੂੰ ਖਾਲੀ ਕਰਵਾ ਲਿਆ ਹੈ। ਪੁਲਿਸ ਟੀਮਾਂ ਪੂਰੇ ਇਲਾਕੇ ਦੀ ਜਾਂਚ ਕਰ ਰਹੀਆਂ ਹਨ।
- ਰਹੋ ਸਾਵਧਾਨ ! ਗੁਰੂ ਘਰ ਆਉਣ ਵਾਲੀ ਸੰਗਤ ਨੂੰ ਵੀ ਨਹੀਂ ਬਖਸ਼ਦੇ ਸਾਈਬਰ ਠੱਗ - Online Fraud In Amritsar
- ਪੰਜਾਬ 'ਚ ਕੰਮ ਨਾ ਆਈ ਵਿਜੀਲੈਂਸ ਦੀ ਸਖ਼ਤੀ, ਸਰਕਾਰੀ ਨੌਕਰੀ ਬਦਲੇ ਨੌਜਵਾਨਾਂ ਨਾਲ ਵੱਜੀ 26 ਲੱਖ ਦੀ ਠੱਗੀ - Vigilance arrested two policemen
- ਪੰਜਾਬ ਪੁਲਿਸ ਦੀ AGTF ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਵੱਲੋਂ ਸੰਚਾਲਿਤ ਅੱਤਵਾਦੀ ਮਾਡਿਊਲ ਦੇ ਦੋ ਹੋਰ ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ - Two associates of Iqbalpreet arrest
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦਿੱਲੀ 'ਚ ਕਈ ਵਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਮੇਲ ਸਾਹਮਣੇ ਆਏ ਸਨ। ਹਾਲਾਂਕਿ ਜਾਂਚ ਦੌਰਾਨ ਸਕੂਲਾਂ 'ਚੋਂ ਕੁਝ ਨਹੀਂ ਮਿਲਿਆ। ਲਗਾਤਾਰ ਅਜਿਹੀਆਂ ਚਿੱਠੀਆਂ ਮਿਲਣ ਕਾਰਨ ਪੁਲਿਸ ਪ੍ਰਸ਼ਾਸਨ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਧਮਕੀ ਭਰੇ ਮੇਲ ਰੂਸ ਤੋਂ ਭੇਜੇ ਗਏ ਸਨ।ਹੁਣ ਵੇਖਣਾ ਹੋਵੇਗਾ ਕਿ ਆਖਰਕਾਰ ਇਸ ਮਾਮਲੇ 'ਚ ਪੁਲਿਸ ਦੀ ਜਾਂਚ 'ਚ ਕੀ ਸਾਹਮਣੇ ਆਵੇਗਾ, ਕੀ ਇਹ ਕਿਸੇ ਦੀ ਸ਼ਰਾਰਤ ਹੈ? ਕਿਸੇ ਨੇ ਡਰਾ ਪੈਦਾ ਕਰਨ ਲਈ ਅਜਿਹਾ ਕੀਤਾ ਜਾਂਚ ਅਸਲ ਹੀ ਅਜਿਹਾ ਕੁੱਝ ਹੋਣ ਵਾਲਾ ਹੈ।