ਲੁਧਿਆਣਾ: ਜ਼ਿਲ੍ਹੇ ਦੇ ਚੀਮਾ ਚੌਂਕ ਦੇ ਵਿੱਚ ਸਥਿਤ ਇੱਕ ਮਨੀ ਟ੍ਰਾਂਸਫਰ ਕਾਰੋਬਾਰੀ ਦੀ ਦੁਕਾਨ ਉੱਤੇ ਤਿੰਨ ਬਦਮਾਸ਼ਾਂ ਵੱਲੋਂ ਦਿਨ ਦਿਹਾੜੇ ਦਾਖਲ ਹੋ ਕੇ ਲੁੱਟ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੌਰਾਨ ਦੁਕਾਨਦਾਰ ਨੇ ਖੁਦ ਨੂੰ ਆਪਣੀ ਮਾਂ ਨਾਲ ਕੈਬਿਨ ਦੇ ਵਿੱਚ ਬੰਦ ਕਰ ਲਿਆ। ਇਸ ਦੌਰਾਨ ਦੁਕਾਨ ਉੱਤੇ ਕੰਮ ਕਰਨ ਵਾਲੀ ਲੜਕੀ ਨਨੇ ਜਦੋਂ ਰੋਲਾ ਪਾਇਆ ਤਾਂ ਮੌਕੇ ਤੋਂ ਲੁਟੇਰੇ ਭੱਜ ਗਏ।
ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰੇ: ਇਹ ਸਾਰੀ ਘਟਨਾ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋ ਗਈ। ਜਿਸ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਬਦਮਾਸ਼ ਐਕਟੀਵਾ ਉੱਤੇ ਸਵਾਰ ਹੋ ਕੇ ਆਏ ਸਨ ਅਤੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਬਾਕੀ ਸਟਾਫ ਵੀ ਦੁਕਾਨ ਦੇ ਵਿੱਚ ਹੀ ਬੈਠਾ ਸੀ। ਲੁਟੇਰਿਆਂ ਨੇ ਹੱਥਾਂ ਦੇ ਵਿੱਚ ਤੇਜ਼ਧਾਰ ਹਥਿਆਰ ਵੀ ਫੜੇ ਹੋਏ ਸਨ ਜੋ ਕਿ ਸੀਸੀਟੀਵੀ ਵਿੱਚ ਸਾਫ ਵਿਖਈ ਦੇ ਰਹੇ ਹਨ।
- ਅਕਾਲੀ ਦਲ ਦੇ ਨੇਤਾ ਆਦੇਸ਼ ਪ੍ਰਤਾਪ ਸਿੰਘ ਕੈਰੋ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਲਈ ਪੁੱਜੇ - Former Minister Pratap Singh Kairon
- ਨੌਜਵਾਨ ਨੇ ਫੌਜ ਵਿੱਚ ਲੈਫਟੀਨੈਂਟ ਬਣ ਕੇ ਪਿਤਾ ਦਾ ਸੁਪਨਾ ਕੀਤਾ ਪੂਰਾ, ਪਿੰਡ ਵਾਲਿਆਂ ਨੇ ਕੀਤਾ ਭਰਵਾਂ ਸਵਾਗਤ - Lieutenant in the army
- ਲੜਕੀ ਦੀ ਮੌਤ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਪਰਿਵਾਰ ਵੱਲੋਂ ਪੁਲਿਸ 'ਤੇ ਲਗਾਏ ਗਏ ਇਲਜ਼ਾਮ, ਜਾਮ ਕਰ ਦਿੱਤਾ ਰੋਡ - Allegations made against police
ਪੁਲਿਸ ਨੂੰ ਕੀਤੀ ਅਪੀਲ: ਦੁਕਾਨ ਦੇ ਮਾਲਿਕ ਨੇ ਦੱਸਿਆ ਕਿ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆ ਵਾਰਦਾਤਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਿੰਨ ਲੁਟੇਰੇ ਪੈਸੇ ਟ੍ਰਾਂਸਫਰ ਕਰਨ ਦੇ ਬਹਾਨੇ ਦੁਕਾਨ ਵਿੱਚ ਦਾਖਲ ਹੋਇਆ ਅਤੇ ਜਦੋਂ ਦੁਕਾਨ ਦੇ ਵਿੱਚ ਬੈਠੀ ਮਹਿਲਾ ਨੇ ਉਹਨਾਂ ਨੂੰ ਮੂੰਹ ਤੋਂ ਕੱਪੜਾ ਹਟਾਉਣ ਲਈ ਕਿਹਾ ਤਾਂ ਉਹਨਾਂ ਨੇ ਆਪਣੇ ਹਥਿਆਰ ਕੱਢ ਲਏ ਅਤੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਸਦਮੇ ਦੇ ਵਿੱਚ ਹੈ ਅਤੇ ਡਰਿਆ ਹੋਇਆ ਹੈ। ਬਦਮਾਸ਼ਾਂ ਦੇ ਹੌਸਲੇ ਇੰਨੇ ਜਿਆਦਾ ਬੁਲੰਦ ਹਨ ਕਿ ਉਹਨਾਂ ਨੂੰ ਪੁਲਿਸ ਦਾ ਵੀ ਡਰ ਨਹੀਂ ਹੈ। ਦਿਨ ਦਿਹਾੜੇ ਉਹ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਹਨਾ ਕਿਹਾ ਕਿ ਅਸੀਂ ਲੁਟੇਰਿਆ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਮੌਕੇ ਤੋਂ ਫਰਾਰ ਹੋ ਗਏ, ਹਾਲਾਂਕਿ ਉਹ ਦੁਕਾਨ ਦੇ ਵਿੱਚੋਂ ਕੁਝ ਵੀ ਲਿਜਾ ਨਹੀਂ ਸਕੇ।