ਬਰਨਾਲਾ: ਜ਼ਿਲ੍ਹਾ ਬਰਨਾਲਾ ਵਿਖੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵਲੋਂ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਤ ਮੋਟਰ ਦੀ ਸਬਸਿਡੀ ਨਾ ਛੱਡਣ ਦੇ ਇਲਜ਼ਾਮਾਂ ਦਾ ਖਹਿਰਾ ਨੇ ਠੋਕਵਾਂ ਜਵਾਬ ਦਿੱਤਾ। ਗੱਲਬਾਤ ਕਰਦਿਆਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ। ਲੋਕ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਾਥ ਦੇ ਰਹੇ ਹਨ ਅਤੇ ਉਹਨਾਂ ਦੀ ਸ਼ਾਨਦਾਰ ਜਿੱਤ ਹੋਵੇਗੀ।
ਸਬਸਿਡੀ ਛੱਡਣ ਦੀ ਆਫ਼ਰ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 8 ਖੇਤ ਮੋਟਰਾਂ ਦੀ ਸਬਸਿਡੀ ਵਾਪਸ ਨਾ ਕਰਨ ਦੇ ਇਲਜ਼ਾਮਾਂ ਸਬੰਧੀ ਸੁਖਪਾਲ ਖਹਿਰਾ ਨੇ ਕਿਹਾ ਕਿ ਮੇਰੇ ਵਲੋਂ ਸਰਕਾਰ ਨੂੰ ਸਬਸਿਡੀ ਛੱਡਣ ਦਾ ਆਫ਼ਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸਰਕਾਰ ਵਲੋਂ ਐਕਸ਼ਨ ਵਿੱਚ ਲੈਕੇ ਇਸ ਦੀ ਅਗਲੇਰੀ ਕਾਰਵਾਈ ਕੀਤੀ ਜਾਣੀ ਸੀ। ਮੇਰੇ ਵਲੋਂ ਇਹ ਸਬਸਿਡੀ ਛੱਡਣ ਦੇ ਐਲਾਨ ਮੌਕੇ ਇਹ ਉਮੀਦ ਸੀ ਕਿ ਸਮੁੱਚੇ ਪੰਜਾਬ ਦੇ ਐਮਐਲਏ ਅਤੇ ਐਮਪੀ ਇਹ ਸਬਸਿਡੀ ਛੱਡਣ ਲਈ ਅੱਗੇ ਆਉਣਗੇ ਪਰ ਕੋੋਈ ਨਹੀਂ ਆਇਆ। ਮੇਰਾ ਮੰਨਣਾ ਹੈ ਕਿ ਇਹ ਸਬਸਿਡੀ ਲੋੜਵੰਦ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੇਰੇ ਵਲੋਂ ਸਬਸਿਡੀ ਛੱਡਣ ਦੀ ਆਫ਼ਰ ਹੈ, ਇਸ ਉਪਰ ਅਗਲਾ ਫ਼ੈਸਲਾ ਸਰਕਾਰ ਨੇ ਲੈਣਾ ਹੈ।
ਉਹਨਾਂ ਕਿਹਾ ਕਿ ਮੇਰੇ ਵਲੋਂ ਪ੍ਰਵਾਸੀਆਂ ਦਾ ਮੁੱਦਾ ਚੁੱਕਿਆ ਗਿਆ, ਜਿਸ ਉੱਪਰ ਸੀਐਮ ਅਤੇ ਪੀਐਮ ਨੇ ਭੜਕ ਉੱਠੇ। ਜਿਸ ਤੋਂ ਸਾਬਤ ਹੁੰਦਾ ਹੈ ਕਿ ਮੇਰਾ ਮੁੱਦਾ ਬਹੁਤ ਠੋਸ ਹੈ। ਉਹਨਾਂ ਕਿਹਾ ਕਿ ਹਿਮਾਚਲ, ਗੁਜਰਾਤ ਦੀ ਤਰਜ਼ ਉੱਤੇ ਪ੍ਰਾਈਵੇਟ ਬਿੱਲ ਵਿਧਾਨ ਸਭਾ ਵਿੱਚ ਸਪੀਕਰ ਕੋਲ ਭੇਜਿਆ ਹੋਇਆ ਹੈ, ਜੋ ਪੰਜਾਬ ਦੇ ਹੱਕ ਵਿੱਚ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਕੋਈ ਵੀ ਬਾਹਰੀ ਰਾਜ ਦਾ ਵਿਅਕਤੀ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਹੱਕ ਮਾਰ ਕੇ ਸਰਕਾਰੀ ਨੌਕਰੀ ਨਹੀਂ ਲਿਜਾ ਸਕਦਾ।
ਸੀਐੱਮ ਮਾਨ ਨੇ ਨਹੀਂ ਦਿੱਤੇ ਜਵਾਬ: ਸੁਖਪਾਲ ਖਹਿਰਾ ਨੇ ਕਿਹਾ ਕਿ ਮੈਂ ਆਪਣੇ ਉਪਰ ਲੱਗੇ ਹਰ ਇਲਜ਼ਾਮ ਦਾ ਜਵਾਬ ਮੀਡੀਆ ਵਿੱਚ ਆ ਕੇ ਦੇ ਰਿਹਾ ਹਾਂ ਪਰ ਸੀਐੱਮ ਭਗਵੰਤ ਮਾਨ ਅੱਜ ਤੱਕ ਸਾਡੀ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕੇ। ਲਾਲ ਚੰਦ ਕਟਾਰੂਚੱਕ ਦੀ ਇਤਰਾਜ਼ਯੋਗ ਵੀਡੀਓ ਸਾਹਮਣੇ ਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ। ਪੰਜਾਬ ਦੇ ਨੌਜਵਾਨਾਂ ਉੱਪਰ ਐਨਐਸਏ ਲਾ ਕੇ ਡਿਬਰੂਗੜ੍ਹ ਭੇਜਿਆ ਗਿਆ, ਸ਼ੰਭੂ ਬਾਰਡਰ ਉੱਤੇ ਪੰਜਾਬ ਦੀ ਹੱਦ ਵਿੱਚ ਕਿਸਾਨਾਂ ਦੀ ਕੁੱਟਮਾਰ ਹੋਈ ਪਰ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਦੋਸ਼ੀ ਜੇਲ੍ਹਾਂ ਵਿੱਚੋਂ ਇੰਟਰਵਿਊ ਦੇ ਰਹੇ ਹਨ, 70 ਹਜ਼ਾਰ ਕਰੋੜ ਦਾ ਕਰਜ਼ਾ ਚੁੱਕਿਆ ਗਿਆ, ਇਹਨਾਂ ਸਾਰੇ ਸਵਾਲਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦੇਣੇ ਚਾਹੀਦੇ ਹਨ।
- ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਪਹੁੰਚਣਗੇ ਕੱਲ੍ਹ ਅੰਮ੍ਰਿਤਸਰ, ਕਰਨਗੇ ਗੁਰਜੀਤ ਸਿੰਘ ਔਜਲਾ ਦੇ ਹੱਕ 'ਚ ਪ੍ਰਚਾਰ - Rahul Gandhi campaign for Aujla
- ਪੀਐਮ ਮੋਦੀ ਨੇ ਜਲੰਧਰ ਤੇ ਗੁਰਦਾਸਪੁਰ ਵਿੱਚ ਕੀਤਾ ਰੈਲੀ ਨੂੰ ਸੰਬੋਧਨ, ਕੇਜਰੀਵਾਲ ਸਣੇ ਇੰਡੀ ਗਠਜੋੜ ਉੱਤੇ ਸਾਧਿਆ ਨਿਸ਼ਾਨਾ - PM MODI IN Punjab
- ਏਜੰਟ ਵੱਲੋਂ ਦੁਬਈ ਭੇਜਣ ਦਾ ਲਾਲਚ ਦੇ ਕੇ ਧੋਖੇ ਨਾਲ ਭੇਜਿਆ ਗਿਆ ਸੀਰੀਆ ਵਰਗੇ ਮੁਲਕ, ਸੁਣੋ ਫਿਰ ਕੀ ਬਣੇ ਹਾਲਾਤ - Cheat By Immigration Agent
'ਆਪ' ਕੋਲ ਉਮੀਦਵਾਰਾਂ ਦੀ ਵੀ ਕਮੀ: ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਨੂੰ ਸਵਾਲ ਕਰਨ ਵਾਲੇ ਲੋਕਾਂ ਨੂੰ ਥਾਣਿਆਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਅਤੇ ਨੌਜਵਾਨਾਂ ਉਪਰ ਪਰਚੇ ਦਰਜ਼ ਕੀਤੇ ਜਾ ਰਹੇ ਹਨ। ਇਹ ਸਰਕਾਰ ਦਾ ਤਾਨਾਸ਼ਾਹੀ ਰਵੱਈਆ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਦੀਆਂ 13 ਸੀਟਾਂ ਉਪਰ ਚੋਣ ਲੜਨ ਲਈ ਉਮੀਦਵਾਰ ਨਹੀਂ ਹਨ। ਅਕਾਲੀ ਦਲ ਅਤੇ ਕਾਂਗਰਸ ਵਿੱਚੋਂ ਲਿਆ ਕੇ ਉਮੀਦਵਾਰ ਬਣਾ ਜਾ ਰਹੇ ਹਨ। ਅਜਿਹੀ ਪਾਰਟੀ 13 ਸੀਟਾਂ ਜਿੱਤਣ ਦੀ ਥਾਂ ਸਾਰੀਆਂ ਸੀਟਾਂ ਹਾਰੇਗੀ।