ਸੰਗਰੂਰ : ਕਿਸਾਨੀ ਨਾਲ ਜੁੜੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਤਕਰੀਬਨ 13 ਮਹੀਨੇ ਅੰਦੋਲਨ ਕੀਤਾ ਗਿਆ ਅਤੇ ਦਿੱਲੀ ਦੀਆਂ ਦਰਾਂ ਦੇ ਵਿੱਚ ਬਹਿ ਕੇ ਆਪਣੀਆਂ ਮੰਗਾਂ ਨੂੰ ਮਨਵਾਇਆ ਗਿਆ। ਉਸ ਦੌਰਾਨ ਸੈਂਕੜੇ ਕਿਸਾਨ ਸ਼ਹੀਦ ਵੀ ਹੋ ਗਏ ਸਨ। ਉਹਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਮਾਲੀ ਮਦਦ ਅਤੇ ਘਰ ਦੇ ਵਿੱਚ ਇੱਕ-ਇੱਕ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਅੱਜ ਉਹ ਹੀ ਵਾਅਦਾ ਪੂਰਾ ਕਰਦੇ ਹੋਏ ਪੀੜਤ ਕਿਸਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਨੌਕਰੀ ਦਿੰਦੇ ਹੋਏ ਸੰਗਰੂਰ ਦੇ ਸੁਨਾਮ ਵਿਖੇ ਨਿਯੁਕਤੀ ਪੱਤਰ ਵੰਡੇ ਗਏ।
ਸ਼ਹੀਦਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਪੂਰਾ : ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੰਜਾਬ ਦੇ ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਅਦਾ ਪੂਰਾ ਕਰਦੇ ਹੋਏ ਅੱਜ ਸੁਨਾਮ ਵਿਖੇ 13 ਪਰਿਵਾਰਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ ਗਏ ਹਨ। ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਹ ਬੜੀ ਇੱਕ ਦੁੱਖ ਦੀ ਗੱਲ ਸੀ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਇੰਨਾ ਸੰਘਰਸ਼ ਕਰਨਾ ਪਿਆ। ਉਹਨਾਂ ਕਿਹਾ ਕਿ ਹਮੇਸ਼ਾ ਹੀ ਸੈਂਟਰ ਸਰਕਾਰ ਵੱਲੋਂ ਪੰਜਾਬ ਨਾਲ ਵਿਤਕਰਾ ਕੀਤਾ ਜਾਂਦਾ ਹੈ ਪਰ ਸਲਾਮ ਹੈ ਕਿਸਾਨ ਵੀਰਾਂ ਨੂੰ ਜਿੰਨ੍ਹਾਂ ਨੇ ਆਪਣੇ ਹੱਕੀ ਮੰਗਾਂ ਦੇ ਲਈ ਇਹ ਜੰਗ ਜਾਰੀ ਰੱਖੀ ਅਤੇ ਆਪਣੀਆਂ ਮੰਗਾਂ ਮਨਵਾ ਕੇ ਵਾਪਸ ਆਏ।
- ਇੱਕ ਵਾਰ ਫਿਰ ਪੱਬਾਂ ਭਾਰ ਹੋਏ ਕਿਸਾਨ, ਨੌਜਵਾਨ ਕਿਸਾਨ ਨਵਦੀਪ ਦੀ ਰਿਹਾਈ ਦੇ ਨਾਲ ਇਹਨਾਂ ਮੁੱਦਿਆਂ 'ਤੇ ਕੀਤੇ ਵੱਡੇ ਐਲਾਨ - release of Navdeep Jalbeda
- 22ਵੀਂ ਭਗਵਾਨ ਸ਼੍ਰੀ ਜਗਨਨਾਥ ਰੱਥ ਯਾਤਰਾ ਦਾ ਆਯੋਜਨ, ਜਾਣੋ ਕਿੰਨੀ ਤਰੀਕ ਨੂੰ ਕਰ ਸਕੋਗੇ ਦਰਸ਼ਨ - 22nd Lord Shri Jagannath Rath Yatra
- ਜੇਲ੍ਹ ਤੋਂ ਮਿਲਿਆ ਆਰਡਰ ਡਿਲੀਵਰ ਕਰਨ ਆਏ ਦੋ ਅੰਤਰਰਾਜੀ ਹਥਿਆਰਾਂ ਦੇ ਤਸਕਰ ਗ੍ਰਿਫਤਾਰ - SSOC Action
ਅਮਨ ਅਰੋੜਾ ਅੱਗੇ ਕਹਿੰਦੇ ਹਨ ਕਿ ਸੈਂਟਰ ਸਰਕਾਰ ਵੱਲੋਂ ਤਸ਼ੱਦਦ ਕੀਤੇ ਜਾਣ ਮਗਰੋਂ ਜੋ ਕਿਸਾਨ ਵੀਰ ਉੱਥੇ ਸ਼ਹੀਦ ਹੋ ਗਏ ਸਨ ਤਾਂ ਪੰਜਾਬ ਸਰਕਾਰ ਵੱਲੋਂ ਉਨਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਅਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਜੋ ਕੱਲ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਦੀ ਮੀਟਿੰਗ ਹੋਈ ਸੀ, ਉਸ ਵਿੱਚ ਕਿਸਾਨਾਂ ਨੇ ਕਿਹਾ ਕਿ ਸਾਡੇ ਵੱਲੋਂ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਮੀਟਿੰਗ ਕੀਤੀ ਗਈ ਹੈ। ਉਸ ਉੱਤੇ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਕਿ ਜੋ ਕਿਸਾਨਾਂ ਦੇ ਉੱਤੇ ਤਸ਼ੱਦਦ ਹੋਇਆ ਹੈ, ਉਹ ਬਿਲਕੁਲ ਵੀ ਸਹਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਸਾਨੂੰ ਆਪਣੇ ਹੱਕੀ ਮੰਗਾਂ ਦੇ ਲਈ ਇੰਨੀ ਦੇਰ ਤੋਂ ਸੰਘਰਸ਼ ਕਰਨਾ ਪੈ ਰਿਹਾ ਹੈ। ਜਿਸ ਦੇ ਵਿੱਚ ਸਾਡੇ ਪਰਿਵਾਰ ਦੇ ਮੈਂਬਰ ਸ਼ਹੀਦੀ ਪਾ ਗਏ ਸਨ। ਜਿਸ ਕਾਰਨ ਅੱਜ ਪੰਜਾਬ ਸਰਕਾਰ ਵੱਲੋਂ ਸਾਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਸਾਡੇ ਘਰ ਦਾ ਚੂਲਾ ਬਲਦਾ ਹੋ ਗਿਆ ਹੈ।