ਨਵੀਂ ਦਿੱਲੀ: ਪੁਲਿਸ ਕ੍ਰਾਈਮ ਬ੍ਰਾਂਚ ਨੇ ਕਿਡਨੀ ਟ੍ਰਾਂਸਪਲਾਂਟ ਰੈਕੇਟ ਮਾਮਲੇ ਦਾ ਪਰਦਾਫਾਸ਼ ਕਰਦਿਆਂ ਇੱਕ ਮਹਿਲਾ ਡਾਕਟਰ ਸਮੇਤ ਕਰੀਬ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਮੁਤਾਬਕ ਗ੍ਰਿਫਤਾਰ ਮਹਿਲਾ ਡਾਕਟਰ ਦਾ ਨਾਮ ਵਿਜੇ ਕੁਮਾਰੀ ਹੈ। ਉਹ ਦਿੱਲੀ ਦੇ ਇੱਕ ਵੱਡੇ ਹਸਪਤਾਲ ਵਿੱਚ ਕੰਮ ਕਰਦੀ ਹੈ। ਇਸ ਰੈਕੇਟ ਵਿੱਚ ਸ਼ਾਮਲ ਲੋਕਾਂ ਦੇ ਬੰਗਲਾਦੇਸ਼ ਨਾਲ ਸਬੰਧ ਸਨ। ਇਹ ਹਰ ਟਰਾਂਸਪਲਾਂਟ ਲਈ 25-30 ਲੱਖ ਰੁਪਏ ਲੈਂਦੇ ਸੀ। ਦਾਨ ਕਰਨ ਵਾਲੇ ਅਤੇ ਲੈਣ ਵਾਲੇ ਦੋਵੇਂ ਬੰਗਲਾਦੇਸ਼ ਦੇ ਸਨ। ਉਹ 2019 ਤੋਂ ਕਿਡਨੀ ਟ੍ਰਾਂਸਪਲਾਂਟ ਰੈਕੇਟ ਚਲਾ ਰਹੇ ਸੀ।
2019 ਤੋਂ ਚੱਲ ਰਿਹਾ ਸੀ ਕਿਡਨੀ ਟ੍ਰਾਂਸਪਲਾਂਟ ਰੈਕੇਟ: ਦਿੱਲੀ ਪੁਲਿਸ ਮੁਤਾਬਕ ਇਸ ਰੈਕੇਟ ਵਿੱਚ ਸ਼ਾਮਲ ਲੋਕਾਂ ਦੇ ਸਬੰਧ ਬੰਗਲਾਦੇਸ਼ ਨਾਲ ਸਨ। ਇਹ ਗਿਰੋਹ ਹਰ ਟਰਾਂਸਪਲਾਂਟ ਡੋਨਰ ਨੂੰ 4 ਤੋਂ 5 ਲੱਖ ਰੁਪਏ ਦਿੰਦਾ ਸੀ। ਦੂਜੇ ਪਾਸੇ, ਕਿਡਨੀ ਲੈਣ ਵਾਲਿਆਂ ਤੋਂ 25 ਤੋਂ 30 ਲੱਖ ਰੁਪਏ ਵਸੂਲੇ ਜਾਂਦੇ ਸੀ। ਪੁਲਿਸ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਉਹ 2019 ਤੋਂ ਇਹ ਗੈਰ-ਕਾਨੂੰਨੀ ਕਿਡਨੀ ਟਰਾਂਸਪਲਾਂਟ ਰੈਕੇਟ ਚਲਾ ਰਹੇ ਸੀ। ਪਰ ਪੁਲਿਸ ਨੂੰ ਇਨ੍ਹਾਂ ਦੇ ਨਜਾਇਜ਼ ਕਾਰੋਬਾਰ ਬਾਰੇ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਇਸ ਗੈਰ-ਕਾਨੂੰਨੀ ਕਾਰੋਬਾਰ ਦਾ ਪਰਦਾਫਾਸ਼ ਕੀਤਾ।
ਦਿੱਲੀ ਅਤੇ ਹਰਿਆਣਾ ਵਿੱਚ ਬਾਲ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼: ਇੱਕ ਹੋਰ ਮਾਮਲੇ ਵਿੱਚ ਦੋ ਮਹੀਨੇ ਪਹਿਲਾਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦਿੱਲੀ ਅਤੇ ਹਰਿਆਣਾ ਵਿੱਚ ਸੱਤ ਥਾਵਾਂ 'ਤੇ ਛਾਪੇ ਮਾਰ ਕੇ ਪੂਰੇ ਭਾਰਤ ਵਿੱਚ ਬਾਲ ਤਸਕਰੀ ਵਿੱਚ ਸ਼ਾਮਲ ਇੱਕ ਨੈਟਵਰਕ ਦਾ ਪਰਦਾਫਾਸ਼ ਕੀਤਾ ਸੀ। ਸੀਬੀਆਈ ਨੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਬਾਲ ਨਿਆਂ ਐਕਟ 2015 ਦੇ ਤਹਿਤ 10 ਮੁਲਜ਼ਮਾਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਹੈ।
- ਲੁਧਿਆਣਾ ਦੇ ਪੱਖੋਵਾਲ ਰੋਡ ਨੇੜੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ, ਘਟਨਾ ਸੀਸੀਟੀਵੀ ਕੈਮਰੇ ਦੇ 'ਚ ਕੈਦ, ਪੁਲਿਸ ਦੇ ਸੀਨੀਅਰ ਅਫਸਰਾਂ ਨੇ ਕਿਹਾ ਕਰ ਰਹੇ ਜਾਂਚ - Firing by motorcyclists
- ਚੰਡੀਗੜ੍ਹ ਦੇ ਭਾਜਪਾ ਦਫਤਰ 'ਚ ਭੇਜਿਆ ਗਿਆ ਧਮਕੀ ਭਰਿਆ ਪੱਤਰ, ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਜਾਨੋ ਮਾਰਨ ਦੀ ਦਿੱਤੀ ਗਈ ਧਮਕੀ - Death threat to BJP leaders
- ਜਲੰਧਰ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਸੁਨੀਲ ਜਾਖੜ ਦੀ ਵੋਟਰਾਂ ਨੂੰ ਅਪੀਲ, ਕਿਹਾ- 'ਆਪ' ਦੇ ਆਤੰਕ ਨੂੰ ਦੂਰ ਕਰਨ ਲਈ ਭਾਜਪਾ ਨੂੰ ਦਿਓ ਵੋਟ - Jalandhar by election
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਤਸਕਰ ਨਵਜੰਮੇ ਬੱਚਿਆਂ ਨੂੰ ਗੋਦ ਲੈਣ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸਨ। ਮੁਲਜ਼ਮ ਗੈਰਕਾਨੂੰਨੀ ਕੰਮ ਕਰਨ ਲਈ ਫੇਸਬੁੱਕ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਸ਼ਤਿਹਾਰਾਂ ਦੀ ਵਰਤੋਂ ਕਰਦੇ ਸਨ। ਇੱਕ ਰਿਪੋਰਟ ਅਨੁਸਾਰ, ਸ਼ੱਕੀਆਂ ਨੇ ਬੇਔਲਾਦ ਜੋੜਿਆਂ ਨੂੰ ਜਾਅਲੀ ਗੋਦ ਲੈਣ ਦੇ ਦਸਤਾਵੇਜ਼ ਦੇ ਕੇ ਵੱਡੀ ਰਕਮ ਦੀ ਠੱਗੀ ਮਾਰੀ ਹੈ।