ਤਰਨ ਤਾਰਨ: ਜ਼ਿਲ੍ਹੇ ਦੇ ਸਰਹੱਦੀ ਪਿੰਡ ਮਹਿੰਦੀਪੁਰ 'ਚ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਨੂੰ ਡਰੋਨ ਰਾਹੀਂ ਸੁੱਟੀ 2 ਕਿਲੋ 998 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆ ਡੀਐਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਦੇਸ਼ ਦੀ ਸੁਰੱਖਿਆ ਲਈ ਪੂਰੀ ਚੁਕੱਨੀ ਹੈ। ਜਿੱਥੇ ਬਾਰਡਰ ਅਤੇ ਦੇਸ਼ ਦੀ ਸੁਰੱਖਿਆ ਲਈ ਯੋਗਦਾਨ ਪਾ ਰਹੀ ਹੈ ਉੱਥੇ ਲੋਕਾਂ ਲਈ ਵੀ ਪੂਰਾ ਸਹਿਯੋਗ ਬਣਿਆ ਹੋਇਆ ਹੈ।
ਬੀਐਸਐਫ ਅਤੇ ਪੁਲਿਸ ਦਾ ਸਾਂਝਾ ਆਪ੍ਰੇਸ਼ਨ: ਇਸ ਸਹਿਯੋਗ ਦਾ ਨਤੀਜਾ ਅੱਜ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਨੂੰ ਮਿਲਿਆ ਡਰੋਨ ਐਕਟੀਵਿਟੀ ਦੀ ਸੂਚਨਾ ਮਿਲਣ ਤੇ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਪਿੰਡ ਮਹਿੰਦੀਪੁਰ ਵਿਖੇ ਸਰਚ ਆਪਰੇਸ਼ਨ ਕਰ ਰਹੀ ਸੀ ਜਿਸ ਦੌਰਾਨ ਪਿੰਡ ਦੇ ਇੱਕ ਕਿਸਾਨ ਨੇ ਆ ਕੇ ਦੱਸਿਆ ਕਿ ਉਸ ਦੇ ਮੱਝਾਂ ਵਾਲੇ ਸੈਂਡ ਉੱਪਰ ਕੋਈ ਭਾਰੀ ਵਸਤੂ ਡਿੱਗੀ ਹੈ ਜਿਸ ਨਾਲ ਮੱਝਾਂ ਵਾਲਾ ਸ਼ੈਡ ਟੁੱਟ ਗਿਆ ਤੇ ਸਲੇਟੀ ਰੰਗ ਦੀ ਵਜਨਦਾਰ ਚੀਜ ਥੱਲੇ ਡਿੱਗੀ ਹੈ।
ਡਰੋਨ ਦੀ ਭਾਲ ਲਈ ਸਰਚ ਅਭਿਆਨ ਜਾਰੀ: ਇਸ ਜਾਣਕਾਰੀ ਬਾਰੇ ਪਤਾ ਲੱਗਦਿਆਂ ਤੁਰੰਤ ਦੋਨੇ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਉਸ ਵਿੱਚੋਂ 6 ਛੋਟੇ-ਛੋਟੇ ਪੈਕਟ ਬਰਾਮਦ ਹੋਏ ਜਿਸ ਦਾ ਟੈਸਟ ਕਰਨ ਤੇ ਹੈਰੋਇਨ ਪਾਈ ਗਈ। ਜਿਸ ਦਾ ਵਜਨ ਤੋਲ ਕੇ ਦੇਖਿਆ ਤਾਂ 2 ਕਿਲੋ 298 ਗਰਾਮ ਸੀ। ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਵੱਲੋਂ ਇਸ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਇਹ ਹੈਰੋਇਨ ਡਰੋਨ ਰਾਹੀਂ ਸੁੱਟੀ ਗਈ ਸੀ। ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਵੱਲੋਂ ਡਰੋਨ ਦੀ ਬਰਾਮਦਗੀ ਲਈ ਜਾਂਚ ਕੀਤੀ ਜਾ ਰਹੀ ਹੈ ਅਤੇ ਅਸਲ ਦੋਸ਼ੀਆਂ ਨੂੰ ਫੜਨ ਦੀ ਭਾਲ ਜਾਰੀ ਹੈ। ਇਸ ਸਬੰਧੀ ਮੁਕੱਦਮਾ ਨੰਬਰ 28-21 ਸੀ। ਐਨ.ਡੀ.ਪੀ.ਐਸ. ਐਕਟ 10,11,12 ਏਅਰਕ੍ਰਾਫਟ ਐਕਟ 1934 ਪੀਐਸ ਖੇਮਕਰਨ ਵਿਖੇ ਦਰਜ ਕੀਤਾ ਗਿਆ ਹੈ।
- ਕ੍ਰਿਟੀਕਲ ਕੇਅਰ ਸੈਂਟਰ ਨੂੰ ਲੈ ਕੇ MP ਮਾਨ ਅਤੇ ਸਿਵਲ ਸਰਜਨ ਆਹਮੋ ਸਾਹਮਣੇ, SAD ਅੰਮ੍ਰਿਤਸਰ ਵੱਲੋਂ ਰੋਸ ਪ੍ਰਦਰਸ਼ਨ
- ਕਾਂਗਰਸ ਅਤੇ 'ਆਪ' ਦੇ ਵਿਚਕਾਰ ਵਿਕਾਸ ਪ੍ਰੋਜੈਕਟਾਂ ਨੂੰ ਲੈ ਕੇ ਕ੍ਰੈਡਿਟ ਵਾਰ, ਕਾਂਗਰਸੀਆਂ ਨੇ ਸਾਧੇ ਨਿਸ਼ਾਨੇ ਤਾਂ ਆਪ ਦੇ ਵਿਧਾਇਕ ਨੇ ਦਿੱਤੇ ਮੋੜਵੇਂ ਜਵਾਬ
- ਜਾਣੋ, ਕੌਣ ਹੈ ਫ਼ਰੀਦਕੋਟ ਦਾ ਅੰਡਰ ਮੈਟ੍ਰਿਕ ਨੌਜਵਾਨ, ਜੋ ਵੱਡੇ-ਵੱਡੇ ਪੁਲਿਸ ਅਫ਼ਸਰਾਂ ਨੂੰ ਦਿੰਦਾ ਲੈਕਚਰ, ਦੇਸ਼-ਵਿਦੇਸ਼ 'ਚ ਸਨਮਾਨ ਹਾਸਿਲ