ਤਰਨਤਾਰਨ: ਪਾਕਿਸਤਾਨ ਵੱਲੋਂ ਆਏ ਦਿਨ ਭਾਰਤ ਦਾ ਮਾਹੌਲ ਖ਼ਰਾਬ ਕਰਨ ਦੇ ਮਕਸਦ ਨਾਲ ਡਰੋਨ ਰਾਹੀਂ ਹਥਿਆਰ ਅਤੇ ਨਸ਼ੇ ਵਾਲੇ ਪਦਾਰਥ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨੂੰ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ 'ਤੇ ਪੰਜਾਬ ਪੁਲਿਸ ਵੱਲੋਂ ਨਾਕਾਮ ਕੀਤਾ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ, ਜਦੋਂ ਬੀਤੀ ਦਿਨ ਭਾਰਤ-ਪਾਕਿਸਤਾਨ ਸਰਹੱਦ 'ਤੇ ਪੈਂਦੇ ਹਲਕਾ ਖੇਮਕਰਨ ਦੇ ਪਿੰਡ ਕਾਲੀਆ ਤੋਂ ਬੀਐਸਐਫ ਅਤੇ ਪੰਜਾਬ ਪੁਲਿਸ ਸਾਂਝੇ ਸਰਚ ਆਪਰੇਸ਼ਨ ਦੌਰਾਨ ਦੋ ਡਰੋਨਾਂ ਸਮੇਤ 508 ਹੈਰੋਇਨ ਬਰਾਮਦ ਕਰਕੇ ਸਫ਼ਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਪ੍ਰੀਤਇੰਦਰ ਸਿੰਘ ਭਿੱਖੀਵਿੰਡ ਨੇ ਦੱਸਿਆ ਮਿਲੀ ਸੂਚਨਾ 'ਤੇ ਪੰਜਾਬ ਪੁਲਿਸ ਅਤੇ ਬੀਐਸਐਫ ਨੇ ਪਿੰਡ ਕਾਲੀਆਂ ਦੇ ਕਿਸਾਨ ਦੇ ਘਰ ਦਰੱਖਤ ਉੱਪਰ ਅੜਿਆ ਤਲਾਸ਼ੀ ਮੁਹਿੰਮ ਦੌਰਾਨ ਇਕ ਡਰੋਨ ਡੀਜੀ ਮੈਵਿਕ ਕਲਾਸਿਕ 3 ਬਰਾਮਦ ਕੀਤਾ ਪਰ ਸਾਂਝੀ ਤਲਾਸ਼ੀ ਦੌਰਾਨ ਕੋਈ ਨਸ਼ੀਲੇ ਪਦਾਰਥ ਬਰਾਮਦ ਨਹੀਂ ਹੋਇਆ। FIR ਨੰਬਰ 56 ਮਿਤੀ 9/7/24 ਅਧੀਨ 10,11,12 ਏਅਰਕ੍ਰਾਫਟ ਐਕਟ 1934 PS ਵਲਟੋਹਾ ਦਰਜ ਕੀਤਾ ਗਿਆ। ਇਸ ਦੌਰਾਨ ਇਕ ਹੋਰ ਸੂਚਨਾ ਮਿਲੀ ਕਿ ਇਕ ਪੈਕਟ ਵਾਲਾ ਇਕ ਹੋਰ ਡਰੋਨ ਪਿਆ ਹੈ।
- ਦਿੱਲੀ ਪੁਲਿਸ ਨੇ ਕਿਡਨੀ ਟ੍ਰਾਂਸਪਲਾਂਟ ਰੈਕੇਟ ਦਾ ਕੀਤਾ ਪਰਦਾਫਾਸ਼, ਮਹਿਲਾ ਡਾਕਟਰ ਸਮੇਤ 7 ਗ੍ਰਿਫਤਾਰ - Kidney Transplant Racket
- ਪੰਜਾਬ ਹਰਿਆਣਾ ਹਾਈਕੋਰਟ ਨੂੰ ਮਿਲਿਆਂ ਨਵਾਂ ਮੁੱਖ ਜੱਜ, ਸ਼ੀਲ ਨਾਗੂ ਨੇ ਚੀਫ ਜਸਟਿਸ ਵਜੋਂ ਚੁੱਕੀ ਚਹੁੰ - Chief Justice Sheel Nagu took oath
- ਲੁਧਿਆਣਾ ਦੇ ਪੱਖੋਵਾਲ ਰੋਡ ਨੇੜੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ, ਘਟਨਾ ਸੀਸੀਟੀਵੀ ਕੈਮਰੇ ਦੇ 'ਚ ਕੈਦ, ਪੁਲਿਸ ਦੇ ਸੀਨੀਅਰ ਅਫਸਰਾਂ ਨੇ ਕਿਹਾ ਕਰ ਰਹੇ ਜਾਂਚ - Firing by motorcyclists
ਪਿੰਡ ਕਾਲੀਆ ਦੇ ਖੇਤਾਂ ਵਿੱਚੋਂ ਸੂਚਨਾ ਮਿਲਣ 'ਤੇ ਪੁਲਿਸ ਬੀਐਸਐਫ ਦੇ ਨਾਲ ਮੌਕੇ 'ਤੇ ਪਹੁੰਚੀ ਅਤੇ 508 ਗ੍ਰਾਮ ਹੈਰੋਇਨ ਅਤੇ ਡਰੋਨ ਡੀਜੇਆਈ ਮੈਵਿਕ ਕਲਾਸਿਕ 3 ਬਰਾਮਦ ਕੀਤਾ। ਇਸ ਸਬੰਧੀ ਨੰਬਰ 57 ਮਿਤੀ 09.07.2024 ਅਧੀਨ 21-ਸੀ ਐਨਡੀਪੀਐਸ ਐਕਟ, 10,11,12,13 ਏਅਰਕ੍ਰਾਫਟ ਐਕਟ ਪੀ.ਐਸ.ਵਲਟੋਹਾ 'ਤੇ ਦਰਜ ਕੀਤਾ ਹੈ। ਘਟਨਾ ਨੂੰ ਲੈ ਕੇ ਬੀਐੱਸਐੱਫ ਦੇ ਨਾਲ ਇੱਕ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ ਗਈ, ਪਰ ਕੁਝ ਵੀ ਸ਼ੱਕੀ ਨਹੀਂ ਮਿਲੀ ਡੀ ਐਸ ਪੀ ਨੇ ਦੱਸਿਆ ਕਿ ਪੁਲਿਸ ਖੁਫੀਆ ਜਾਣਕਾਰੀ ਇਕੱਠੀ ਕਰ ਰਹੀ ਹੈ ਅਤੇ ਡਰੋਨ ਗਤੀਵਿਧੀਆਂ ਵਿਚ ਸ਼ਾਮਲ ਦੋਸ਼ੀਆਂ ਦਾ ਪਤਾ ਲਗਾਉਣ ਲਈ ਵਿਗਿਆਨਕ ਜਾਂਚ ਕੀਤੀ ਜਾ ਰਹੀ ਹੈ।