ETV Bharat / state

ਹਸਪਤਾਲ ਦੀ ਬੇਸਮੈਂਟ ਦੇ ਨਿਰਮਾਣ ਕਾਰਨ ਕਈ ਘਰਾਂ ਦੀਆਂ ਟੁੱਟੀਆਂ ਕੰਧਾਂ, ਮੌਕੇ ਉੱਤੇ ਪਹੁੰਚੇ ਵਿਧਾਇਕ ਨੇ ਆਖੀ ਇਹ ਗੱਲ - Broken walls of several houses

author img

By ETV Bharat Punjabi Team

Published : Jun 27, 2024, 2:26 PM IST

Ludhiana Hospital Construction: ਲੁਧਿਆਣਾ ਦੇ ਪ੍ਰਕਾਸ਼ ਨਗਰ ਵਿੱਚ ਬਣ ਰਹੀ ਹਸਪਤਾਲ ਦੀ ਬੇਸਮੈਂਟ ਕਰਕੇ ਕਈ ਘਰਾਂ ਦੀਆਂ ਕੰਧਾਂ ਟੁੱਟ ਗਈਆਂ ਹਨ। ਇਸ ਤੋਂ ਪੀੜਤ ਲੋਕਾਂ ਨੇ ਆਪਣਾ ਦਰਦ ਬਿਆਨ ਕੀਤਾ ਤਾਂ ਸਥਾਨਕ ਵਿਧਾਇਕ ਗੁਰਪ੍ਰੀਤ ਗੋਗੀ ਨੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਆਖੀ। ਜਾਣੋ, ਪੂਰਾ ਮਾਮਲਾ।

construction of hospital basement
ਹਸਪਤਾਲ ਦੀ ਬੇਸਮੈਂਟ ਦੇ ਨਿਰਮਾਣ ਕਾਰਣ ਕਈ ਘਰਾਂ ਦੀਆਂ ਟੁੱਟੀਆਂ ਕੰਧਾਂ (ਈਟੀਵੀ ਭਾਰਤ (ਲੁਧਿਆਣਾ ਰਿਪੋਟਰ))

ਮੌਕੇ ਉੱਤੇ ਪਹੁੰਚੇ ਵਿਧਾਇਕ ਨੇ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਆਖੀ ਗੱਲ (ਈਟੀਵੀ ਭਾਰਤ (ਲੁਧਿਆਣਾ ਰਿਪੋਟਰ))

ਲੁਧਿਆਣਾ: ਪ੍ਰਕਾਸ਼ ਨਗਰ ਦੇ ਵਿੱਚ ਬਣ ਰਹੇ ਇੱਕ ਹਸਪਤਾਲ ਦੀ ਬੇਸਮੈਂਟ ਦੇ ਕਰਕੇ ਨੇੜੇ ਤੇੜੇ ਦੇ ਘਰਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਜਿਸ ਕਰਕੇ ਕਈ ਘਰਾਂ ਦੀਆਂ ਕੰਧਾਂ ਟੁੱਟ ਗਈਆਂ ਅਤੇ ਵੱਡਾ ਮਾਲੀ ਨੁਕਸਾਨ ਹੋਇਆ ਹੈ। ਹਾਲਾਂਕਿ ਸੁੱਖ ਦੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬੇਸਮੈਂਟ ਜਿਆਦਾ ਡੂੰਘੀ ਹੋਣ ਕਰਕੇ ਲੋਕਾਂ ਦੀਆਂ ਘਰਾਂ ਦੀਆਂ ਨੀਹਾਂ ਕਮਜ਼ੋਰ ਹੋ ਗਈਆਂ ਅਤੇ ਪਿੱਛੇ ਦੀਆਂ ਕੰਧਾਂ ਟੁੱਟ ਗਈਆਂ। ਅੱਜ ਸਵੇਰ ਤੋਂ ਲਗਾਤਾਰ ਮੀਂਹ ਵੀ ਪੈ ਰਿਹਾ ਸੀ ਜਿਸ ਕਰਕੇ ਇਹ ਨੁਕਸਾਨ ਹੋਰ ਵੱਡਾ ਹੋ ਗਿਆ ਮੌਕੇ ਉੱਤੇ ਨਗਰ ਨਿਗਮ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਹੈ।

ਵਿਧਾਇਕ ਨੇ ਦਿੱਤਾ ਭਰੋਸਾ: ਦੱਸਿਆ ਜਾ ਰਿਹਾ ਹੈ ਕਿ ਇਹ ਕੋਈ ਹਸਪਤਾਲ ਬਣਾਇਆ ਜਾ ਰਿਹਾ ਸੀ ਜਿਸ ਕਰਕੇ ਇਹ ਵੱਡਾ ਨੁਕਸਾਨ ਹੋਇਆ ਹੈ। ਮੌਕੇ ਉੱਤੇ ਹਲਕੇ ਦੇ ਐਮਐਲਏ ਗੁਰਪ੍ਰੀਤ ਗੋਗੀ ਵੀ ਪਹੁੰਚੇ। ਜਿਨ੍ਹਾਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਅਸੀਂ ਇਸ ਦੀ ਜਾਂਚ ਕਰਵਾ ਰਹੇ ਹਾਂ। ਉਹਨਾਂ ਕਿਹਾ ਕਿ ਜਦੋਂ ਤੱਕ ਘਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਨਹੀਂ ਹੁੰਦੀ ਉਦੋਂ ਤੱਕ ਇਹ ਇਮਾਰਤ ਨੂੰ ਨਹੀਂ ਬਣਨ ਦਿੱਤਾ ਜਾਵੇਗਾ। ਜਦੋਂ ਕਿ ਸਥਾਨਕ ਲੋਕਾਂ ਨੇ ਕਿਹਾ ਕਿ ਇਹ ਇਮਾਰਤ ਗੈਰ ਕਾਨੂੰਨੀ ਢੰਗ ਦੇ ਨਾਲ ਬਣ ਰਹੀ ਸੀ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਨੂੰ ਕਿਹਾ ਗਿਆ ਸੀ ਕਿ ਇਹ ਸਿਰਫ ਇੱਥੇ ਹਸਪਤਾਲ ਬਣਾਏ ਜਾਣਾ ਹੈ ਪਰ ਜਦੋਂ 50 ਤੋਂ 60 ਫੁੱਟ ਡੂੰਘੀ ਬੇਸਮੈਂਟ ਪੁੱਟ ਦਿੱਤੀ ਗਈ ਤਾਂ ਲੋਕਾਂ ਨੂੰ ਪਹਿਲਾਂ ਹੀ ਇਸ ਦਾ ਡਰ ਸਤਾ ਰਿਹਾ ਸੀ ਅਤੇ ਅੱਜ ਉਹੀ ਹੋਇਆ ਜਿਸ ਦਾ ਖਤਰਾ ਸੀ।

ਨਗਰ ਨਿਗਮ ਦੀ ਭੂਮਿਕਾ ਉੱਤੇ ਸ਼ੱਕ: ਸਥਾਨਕ ਲੋਕਾਂ ਨੇ ਜਿੱਥੇ ਇੱਕ ਪਾਸੇ ਜਾਂਚ ਦੀ ਮੰਗ ਕੀਤੀ ਹੈ ਉੱਥੇ ਹੀ ਇਸ ਬੇਸਮੈਂਟ ਕਰਕੇ ਨੇੜੇ ਤੇੜੇ ਦੇ ਸੀਵਰੇਜ ਵੀ ਟੁੱਟ ਗਏ ਜਿਨ੍ਹਾਂ ਦੀ ਮੁਰੰਮਤ ਦੇ ਲਈ ਨਗਰ ਨਿਗਮ ਦੀਆਂ ਟੀਮਾਂ ਮੌਕੇ ਉੱਤੇ ਪਹੁੰਚੀਆਂ ਅਤੇ ਕਿਹਾ ਕਿ ਇਸ ਦੀ ਮੁਰੰਮਤ ਕਰਵਾਈ ਜਾ ਰਹੀ ਹੈ। ਉੱਥੇ ਹੀ ਰਿਹਾਇਸ਼ੀ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀ ਵੱਡੀ ਇਮਾਰਤ ਡੂੰਘੀ ਬੇਸਮੈਂਟ ਪੁੱਟ ਕੇ ਬਣਾਈ ਜਾਣ ਨੂੰ ਲੈ ਕੇ ਜਿੱਥੇ ਸਵਾਲ ਖੜੇ ਹੋ ਰਹੇ ਹਨ। ਉੱਥੇ ਹੀ ਇਹ ਵੀ ਸਵਾਲ ਖੜੇ ਹੋ ਰਹੇ ਹਨ ਕਿ ਇੱਕ ਪਾਸੇ ਨਗਰ ਨਿਗਮ ਬਿਨਾਂ ਕਿਸੇ ਇਜਾਜ਼ਤ ਦੇ ਕਿਸੇ ਨੂੰ ਇੱਕ ਇੱਟ ਤੱਕ ਨਹੀਂ ਲਗਾਉਣ ਦਿੰਦਾ ਉੱਥੇ ਹੀ ਇਹ ਇੰਨੀ ਵੱਡੀ ਇਮਾਰਤ ਕਿਸ ਤਰ੍ਹਾਂ ਬਣ ਰਹੀ ਸੀ, ਦੱਸਿਆ ਜਾ ਰਿਹਾ ਹੈ ਕਿ ਜਿਸ ਦੀ ਇਹ ਇਮਾਰਤ ਹੈ ਉਹਨਾਂ ਦੇ ਸਿਰ ਉੱਤੇ ਸਿਆਸੀ ਹੱਥ ਵੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.