ETV Bharat / state

8 ਸਾਲ ਦੇ ਪਿਆਰ ਤੋਂ ਬਾਅਦ ਬਰਾਤ ਲੈ ਕੇ ਆਏ ਲਾੜੇ ਨਾਲ ਨਹੀਂ ਤੁਰੀ ਲਾੜੀ, ਬਰਾਤ ਪਹੁੰਚੀ ਥਾਣੇ - BRIDE REFUSES TO MARRY

ਤਰਨਤਾਰਨ ਦੇ ਪਿੰਡ ਬਾਠ ਤੋਂ ਆਈ ਬਰਾਤ ਪਿੰਡ ਠੱਠੀ ਖਾਰਾ ਦੀ ਕੁੜੀ ਨੂੰ ਵਿਆਹੁਣ ਪਹੁੰਚੇ। ਕੁੜੀ ਨੇ ਵਿਆਹ ਕਰਾਉਣ ਤੋਂ ਕਰ ਦਿੱਤਾ ਇਨਕਾਰ।

BRIDE REFUSES MARRIAGE
ਲਾੜੇ ਦੇ ਨਾਲ ਨਹੀਂ ਤੁਰੀ ਲਾੜੀ (ETV Bharat (ਤਰਨਤਾਰਨ, ਪੱਤਰਕਾਰ))
author img

By ETV Bharat Punjabi Team

Published : Dec 16, 2024, 6:33 PM IST

ਤਰਨਤਾਰਨ : ਤਰਨਤਾਰਨ ਦੇ ਪਿੰਡ ਬਾਠ ਦਾ ਰਹਿਣ ਵਾਲਾ ਨੌਜਵਾਨ ਹਰਮਨਪ੍ਰੀਤ ਸਿੰਘ ਜੋ ਕਿ ਦੋਵਾਂ, ਕਤਰ ਵਿੱਚ ਟਰੱਕ ਡਰਾਈਵਰ ਹੈ, ਨੂੰ ਪਿੰਡ ਠੱਠੀ ਖਾਰਾ ਦੀ ਰਹਿਣ ਵਾਲੀ ਲੜਕੀ ਨਾਲ ਪਿਆਰ ਹੋ ਗਿਆ ਅਤੇ ਲੜਕੇ ਨੇ ਦੱਸਿਆ ਕਿ ਉਸ ਦੀ ਦੋਸਤੀ ਲਗਾਤਾਰ ਚੱਲ ਰਹੀ ਸੀ। ਲੜਕੇ ਨੇ ਦੱਸਿਆ ਕਿ 8 ਸਾਲ ਤੱਕ ਲੜਕੀ ਨੇ ਮੈਨੂੰ ਉਸ ਨਾਲ ਵਿਆਹ ਕਰਵਾਉਣ ਲਈ ਮਜ਼ਬੂਰ ਕੀਤਾ ਅਤੇ 14 ਦਸੰਬਰ ਨੂੰ ਲੜਕੀ ਦੇ ਪਰਿਵਾਰ ਵਾਲੇ ਵੀ ਮੇਰਾ ਵਿਆਹ ਕਰਵਾਉਣ ਲਈ ਮੇਰੇ ਘਰ ਆਏ, ਪਰ ਜਦੋਂ ਮੈਂ ਵਿਆਹ ਦੀ ਬਰਾਤ ਲੈ ਕੇ ਆਇਆ, ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ। ਦੂਜੇ ਪਾਸੇ ਲੜਕੇ ਨੇ ਆਪਣੇ ਪਰਿਵਾਰ ਸਮੇਤ ਥਾਣਾ ਸਿਟੀ ਵਿਖੇ ਪਹੁੰਚ ਕੇ ਕੈਮਰਿਆਂ ਦੇ ਸਾਹਮਣੇ ਨਾ ਆਉਣ ਲਈ ਕਿਹਾ ਅਤੇ ਇਹ ਮਾਮਲਾ ਇੰਨਾ ਵੱਧ ਗਿਆ ਕਿ ਲੜਕੀ ਦੇ ਪਰਿਵਾਰ ਕੋਲ ਕੁਝ ਵੀ ਠੋਸ ਕਹਿਣ ਲਈ ਸ਼ਬਦ ਨਹੀਂ ਸਨ।

ਲਾੜੇ ਦੇ ਨਾਲ ਨਹੀਂ ਤੁਰੀ ਲਾੜੀ (ETV Bharat (ਤਰਨਤਾਰਨ, ਪੱਤਰਕਾਰ))

ਕੁੜੀ ਵਾਲਿਆਂ ਦੇ ਪਰਿਵਾਰ ਵੱਲੋਂ ਮਾਮਲਾ ਦਰਜ

ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਲੜਕੇ ਦੇ ਪਰਿਵਾਰ ਵੱਲੋਂ ਵੀ ਸ਼ਿਕਾਇਤ ਮਿਲੀ ਹੈ, ਦੋਵਾਂ ਪਰਿਵਾਰਾਂ ਨੂੰ ਬੁਲਾਇਆ ਗਿਆ ਹੈ ਅਤੇ ਜੋ ਵੀ ਮਾਮਲਾ ਸਾਹਮਣੇ ਆਵੇਗਾ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਕੁੜੀ ਵਾਲਿਆਂ ਦੇ ਪਰਿਵਾਰ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਹੈ। ਉੱਥੇ ਹੀ ਦੂਜੇ ਪਾਸੇ ਹਰਮਨਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਬਾਠ ਦੇ ਰਹਿਣ ਵਾਲਾ ਹੈ। ਉਨ੍ਹਾਂ ਵੱਲੋਂ ਥਾਣਾ ਸਦਰ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਹੈ।

ਜ਼ਬਰਦਸਤੀ ਵਿਆਹ

ਲੜਕੀ ਦੇ ਪਰਿਵਾਰ ਵਾਲਿਆਂ ਦੇ ਕਹਿਣ ਮਤਾਬਿਕ ਜਾਂਚ ਅਧਿਕਾਰੀ ਨੇ ਦੱਸਿਆ ਕਿ ਕੁੜੀ ਬੁਟੀਕ 'ਤੇ ਕੰਮ ਕਰਦੀ ਸੀ ਅਤੇ ਲੜਕਾ ਉੱਥੇ ਕੱਪੜੇ ਸਲਾਈ ਕਰਵਾਉਣ ਦੇ ਬਹਾਨੇ ਬੁਟੀਕ 'ਤੇ ਆਉਂਦਾ ਹੈ। ਲੜਕਾ ਹਰਮਨਪ੍ਰੀਤ ਸਿੰਘ ਉੱਥੋਂ ਕੁੜੀ ਦਾ ਫੋਨ ਨੰਬਰ ਲੈ ਗਿਆ ਅਤੇ ਬਾਅਦ ਵਿੱਚ ਕੁੜੀ ਨੂੰ ਵਿਆਹ ਕਰਵਾਉਣ ਲਈ ਤੰਗ ਪਰੇਸ਼ਾਨ ਕਰਨ ਲੱਗ ਪਿਆ। ਪਰ ਲੜਕੀ ਵਾਲਿਆਂ ਨੇ ਸਾਫ ਇਨਕਾਰ ਕਰ ਦਿੱਤਾ ਕੇ ਅਸੀ ਆਪਣੀ ਲੜਕੀ ਤੁਹਾਡੇ ਨਾਲ ਨਹੀਂ ਤੋਰਨੀ।

ਕੁੜੀ ਨੇ ਡਰਦੀ ਨੇ ਹੀ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ

ਜਾਂਚ ਅਧਿਕਾਰੀ ਨੇ ਦੱਸਿਆਂ ਹੈ ਕਿ ਲੜਕਾ-ਲੜਕੀ ਦੋਵਾਂ ਦਾ ਸ਼ਗਨ ਵੀ ਹੋ ਚੁੱਕਾ ਹੈ। ਪਰ ਉਹ ਵੀ ਧੱਕੇ ਨਾਲ ਕਰਵਾਇਆ ਗਿਆ ਹੈ। ਇਸ ਕਰਕੇ ਲੜਕੀ ਦੇ ਪਰਿਵਾਰ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਲੜਕੇ ਦੇ ਪਰਿਵਾਰ ਵਾਲਿਆ ਦਾ ਕਹਿਣਾ ਹੈ ਕਿ ਕੱਲ ਹੀ ਦੋਵਾਂ ਦਾ ਸ਼ਗਨ ਹੋਇਆ ਹੈ ਅਤੇ ਇਸ ਕਰਕੇ ਉਹ ਅੱਜ ਬਰਾਤ ਲੈ ਕੇ ਆਏ ਹਨ। ਪਰ ਕੁੜੀ ਵਾਲਿਆ ਦੇ ਪਰਿਵਾਰ ਇਲਜ਼ਾਮ ਲਾਉਦਿਆ ਉਨ੍ਹਾੰ ਨੇ ਕਿਹਾ ਹੈ ਕਿ ਕੁੜੀ ਨੂੰ ਡਰਾਇਆ ਧਮਕਾਇਆ ਗਿਆ ਹੈ। ਕੁੜੀ ਨੇ ਡਰਦੀ ਨੇ ਹੀ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉੱਥੇ ਹੀ ਲੜਕੇ ਦੇ ਪਰਿਵਾਰ ਵੱਲੋਂ ਇਨਸ਼ਾਫ ਦੀ ਮੰਗ ਕੀਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.