ਚੰਡੀਗੜ੍ਹ: ਲੋਕ ਸਭਾ ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਨਾਲ ਹੀ ਚੋਣ ਪ੍ਰਚਾਰ ਵੀ ਉਨ੍ਹਾਂ ਵਲੋਂ ਜੋਰਾਂ ਸ਼ੋਰਾਂ 'ਤੇ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਪਾਰਟੀਆਂ ਬਦਲ ਕੇ ਦੂਜੀ ਪਾਰਟੀ 'ਚ ਸ਼ਾਮਲ ਹੋਣ ਦਾ ਰੁਝਾਨ ਵੀ ਸਿਖਰਾਂ 'ਤੇ ਹੈ।
ਵਿਜੇ ਸਾਂਪਲਾ ਦਾ ਭਤੀਜਾ ਹੈ ਰੌਬਿਨ ਸਾਂਪਲਾ: ਇਸ ਦੇ ਚੱਲਦੇ ਜਲੰਧਰ ਪੰਜਾਬ ਦੀ ਹਾੱਟ ਸੀਟ ਬਣਦੀ ਜਾ ਰਹੀ ਹੈ, ਕਿਉਂਕਿ ਜਿਥੇ ਪਿਛਲੇ ਦਿਨੀਂ ਸਾਬਕਾ ਮਰਹੂਮ ਸਾਂਸਦ ਸੰਤੋਖ ਚੌਧਰੀ ਦੀ ਪਤਨੀ ਨੇ ਭਾਜਪਾ ਦਾ ਕਮਲ ਫੜਿਆ ਸੀ ਤਾਂ ਉਥੇ ਹੀ ਹੁਣ ਭਾਜਪਾ SC ਮੋਰਚਾ ਦੇ ਮੀਤ ਪ੍ਰਧਾਨ ਰੌਬਿਨ ਸਾਂਪਲਾ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਰੌਬਿਨ ਸਾਂਪਲਾ ਐਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ ਦਾ ਭਤੀਜਾ ਹੈ। ਜਿਸ ਨੂੰ ਜਲੰਧਰ ਸੈਂਟਰਲ ਤੋਂ 'ਆਪ' ਵਿਧਾਇਕ ਰਮਨ ਅਰੋੜਾ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ 'ਚ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ 'ਤੇ ਪਾਰਟੀ 'ਚ ਸ਼ਾਮਲ ਕਰਵਾਇਆ ਗਿਆ ਹੈ।
ਸੁਸ਼ੀਲ ਰਿੰਕੂ ਤੋਂ ਨਾਰਾਜ਼ ਹੋਣ ਕਾਰਨ ਛੱਡੀ ਪਾਰਟੀ: ਅਜਿਹੇ 'ਚ ਭਾਜਪਾ ਲਈ ਇਸ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਰੌਬਿਨ ਸਾਂਪਲਾ ਪਿਛਲੇ ਇਕ ਦਹਾਕੇ ਤੋਂ ਭਾਜਪਾ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੇ ਜਲੰਧਰ ਵਿਚ ਆਪਣੀ ਪਕੜ ਕਾਫੀ ਮਜ਼ਬੂਤ ਬਣਾਈ ਹੋਈ ਹੈ ਤੇ ਖਾਸਕਰ ਨੌਜਵਾਨਾਂ 'ਚ ਉਨ੍ਹਾਂ ਦਾ ਚੰਗਾ ਪ੍ਰਭਾਵ ਸੀ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਸੁਸ਼ੀਲ ਰਿੰਕੂ ਦੇ ਭਾਜਪਾ 'ਚ ਆਉਂਦੇ ਹੀ ਉਨ੍ਹਾਂ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਰੌਬਿਨ ਸਾਂਪਲਾ ਪਾਰਟੀ ਤੋਂ ਨਾਰਾਜ਼ ਸੀ, ਕਿਉਂਕਿ ਉਨ੍ਹਾਂ ਦੇ ਸੁਸ਼ੀਲ ਰਿੰਕੂ ਨਾਲ ਵਿਚਾਰਕ ਮਤਭੇਦ ਬਣੇ ਹੋਏ ਸਨ। ਇਸ ਦੇ ਚੱਲਦੇ ਉਹ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ।
ਵਿਜੇ ਸਾਂਪਲਾ ਵੀ ਭਾਜਪਾ ਸਿਆਸਤ ਤੋਂ ਦੂਰ: ਦੱਸ ਦਈਏ ਕਿ ਹਾਲ ਹੀ 'ਚ ਭਾਜਪਾ ਨੇ ਰੌਬਿਨ ਸਾਂਪਲਾ ਨੂੰ ਹੁਸ਼ਿਆਰਪੁਰ ਦੀ ਜ਼ਿੰਮੇਵਾਰੀ ਸੌਂਪੀ ਸੀ ਪਰ ਉਹ ਇਸ ਜ਼ਿੰਮੇਵਾਰੀ ਤੋਂ ਨਾਖੁਸ਼ ਲੱਗ ਰਹੇ ਸੀ। ਅਜਿਹੇ 'ਚ ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਜਲਦ ਹੀ ਵਿਜੇ ਸਾਂਪਲਾ ਵੀ ਭਾਜਪਾ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ ਕਿਉਂਕਿ ਭਾਜਪਾ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਨੂੰ ਮਨਾਉਣ ਲਈ ਹੁਸ਼ਿਆਰਪੁਰ ਸਥਿਤ ਵਿਜੇ ਸਾਂਪਲਾ ਦੀ ਰਿਹਾਇਸ਼ 'ਤੇ ਪੁੱਜੇ ਸਨ, ਪਰ ਉਸ ਤੋਂ ਬਾਅਦ ਵਿਜੇ ਸਾਂਪਲਾ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਅਤੇ ਉਹ ਅਜੇ ਵੀ ਆਉਣ ਵਾਲੀ ਚੋਣ ਮੁਹਿੰਮ ਨੂੰ ਲੈ ਕੇ ਪਾਰਟੀ ਤੋਂ ਦੂਰ ਨਜ਼ਰ ਆ ਰਹੇ ਹਨ।
- ਪ੍ਰੇਮੀ ਨਾਲ ਫਰਾਰ ਹੋਈ 11 ਸਾਲ ਦੇ ਬੱਚੇ ਦੀ ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਮਾਮਲੇ ਦੀ ਕੀਤੀ ਜਾ ਰਹੀ ਪੜਤਾਲ - Chaeter wife arrested
- ਈਟੀਵੀ ਭਾਰਤ ਉੱਤੇ ਬੋਲੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ, ਕਿਹਾ- ਕਾਂਗਰਸ 'ਚ ਬਹੁਤ ਕਲੇਸ਼, ਬਣੇ ਧੜੇ, ਇਸੇ ਲਈ ਮੈਂ ... - Lok Sabha Elections 2024
- ਜਲੰਧਰ ਤੋਂ ਟਿਕਟ ਮਿਲਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਮਹਿੰਦਰ ਸਿੰਘ ਕੇ ਪੀ - Mohinder KP joined Akali Dal