ETV Bharat / state

ਨਿਗਮ ਚੋਣਾਂ ਲਈ ਭਾਜਪਾ ਨੇ ਪੇਸ਼ ਕੀਤਾ ਚੋਣ ਮੈਨੀਫੈਸਟੋ, ਸਾਫ ਸੁਥਰਾ ਸ਼ਹਿਰ ਮੁਹੱਈਆ ਕਰਵਾਉਣ ਦਾ ਵਾਅਦਾ, ਪ੍ਰਚਾਰ 'ਚ ਰਵਨੀਤ ਬਿੱਟੂ ਨੇ ਦਿੱਤਾ ਸਾਥ - LUDHIANA MUNICIPAL ELECTIONS

ਨਗਰ ਨਿਗਮ ਚੋਣਾਂ ਲਈ ਭਾਜਪਾ ਨੇ ਆਪਣਾ ਵਿਜ਼ਨ ਜਨਤਕ ਕੀਤਾ ਹੈ। ਇਸ ਦੌਰਾਨ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੀ ਮੌਜੂਦ ਰਹੇ।

MUNICIPAL ELECTIONS
ਨਿਗਮ ਚੋਣਾਂ ਲਈ ਭਾਜਪਾ ਨੇ ਪੇਸ਼ ਕੀਤਾ ਚੋਣ ਮੈਨੀਫੈਸਟੋ (ETV BHARAT PUNJAB (ਪੱਤਰਕਾਰ,ਲੁਧਿਆਣਾ))
author img

By ETV Bharat Punjabi Team

Published : Dec 16, 2024, 10:42 PM IST

ਲੁਧਿਆਣਾ: ਨਗਰ ਨਿਗਮ ਚੋਣਾਂ ਨੂੰ ਲੈ ਕੇ ਅੱਜ ਕੇਂਦਰੀ ਮੰਤਰੀ ਰਵਨੀਤ ਬਿੱਟੂ ਅਤੇ ਸਾਬਕਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਸਮੇਤ ਸਮੁੱਚੀ ਲੀਡਰਸ਼ਿਪ ਨੇ ਚੋਣ ਮੈਨੀਫੈਸਟੋ ਪੇਸ਼ ਕੀਤਾ। ਜਿਸ ਵਿੱਚ ਉਹਨਾਂ ਸੂਬਾ ਸਰਕਾਰ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਵੀ ਲਗਾਏ। ਇਸ ਦੌਰਾਨ ਉਹਨਾਂ ਕਿਹਾ ਕਿ ਕਈ ਉਮੀਦਵਾਰਾਂ ਦੇ ਕਾਗਜ਼ ਵੀ ਰੱਦ ਕੀਤੇ ਗਏ ਹਨ ਅਤੇ ਉਹਨਾਂ ਨੂੰ ਐੱਨਓਸੀ ਦੇਣ ਵਿੱਚ ਵੀ ਸਰਕਾਰ ਨਾਕਾਮਯਾਬ ਰਹੀ ਹੈ।

ਸਾਫ ਸੁਥਰਾ ਸ਼ਹਿਰ ਮੁਹੱਈਆ ਕਰਵਾਉਣ ਦਾ ਦਾਅਵਾ (ETV BHARAT PUNJAB (ਪੱਤਰਕਾਰ,ਲੁਧਿਆਣਾ))

ਸਾਫ ਸੁਥਰਾ ਸ਼ਹਿਰ ਦੇਣ ਦਾ ਵਾਅਦਾ

ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਲੁਧਿਆਣਾ ਵਿੱਚ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਉੱਦਮ ਸਦਕਾ ਇੱਕ ਹਾਈਟੈੱਕ ਰੇਲਵੇ ਸਟੇਸ਼ਨ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਰਿਹਾ ਹੈ। ਸ਼ਹਿਰ ਵਿੱਚ ਵਧੀਆਂ-ਸੜਕਾਂ ਅਤੇ ਪੀਣ ਦਾ ਪਾਣੀ ਮੁਹੱਈਆ ਕਰਵਾਉਣ ਲਈ ਵੀ ਕੇਂਦਰ ਸਰਕਾਰ ਕਰੋੜਾਂ ਰੁਪਏ ਦੇ ਪ੍ਰਜੈਕਟ ਸ਼ਹਿਰ ਵਿੱਚ ਲਿਆ ਰਹੀ ਹੈ। ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੂਬਾ ਸਰਕਾਰ ਉੱਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਇੱਕ ਵੀ ਪ੍ਰਾਜੈਕਟ ਤਿੰਨ ਸਾਲਾਂ ਦੌਰਾਨ ਲੁਧਿਆਣਾ ਵਿੱਚ ਨਹੀਂ ਲਿਆਦਾ ਪਰ ਜੇਕਰ ਭਾਜਪਾ ਦਾ ਮੇਅਰ ਨਿਗਮ ਚੋਣਾਂ ਵਿੱਚ ਬਣਦਾ ਹੈ ਤਾਂ ਲੁਧਿਆਣਾ ਸ਼ਹਿਰ ਦੀ ਨੁਹਾਰ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਬਦਲੀ ਜਾਵੇਗੀ।

ਕਿਸਾਨ ਧਰਨੇ ਬਾਰੇ ਬਿਆਨ

ਬਿੱਟੂ ਨੇ ਕਿਸਾਨੀ ਮਾਮਲਿਆਂ ਨੂੰ ਲੈ ਕੇ ਵੀ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਜੇਕਰ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਉਹਨਾਂ ਨਾਲ ਗੱਲ ਕਰਨ ਲਈ ਰਾਜੀ ਨੇ ਤਾਂ ਉਹ ਵੀ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਪੁਲ ਦਾ ਕੰਮ ਕਰ ਸਕਦੇ ਹਨ। ਰਵਨੀਤ ਬਿੱਟੂ ਨੇ ਖਨੌਰੀ ਬਾਰਡਰ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਹਮਦਰਦੀ ਜਤਾਉਣ ਵਾਲੇ ਲੀਡਰਾਂ ਨੂੰ ਵੀ ਖਰੀ ਖੋਟੀ ਸੁਣਾਈ ਅਤੇ ਕਿਹਾ ਕਿ ਜੇਕਰ ਸੱਚੇ ਲੀਡਰ ਨੇ ਤਾਂ ਉਹ ਡੱਲੇਵਾਲ ਦੀ ਤਰ੍ਹਾਂ ਮਰਨ ਵਰਤ ਉੱਤੇ ਬੈਠਣ।

ETV Bharat Logo

Copyright © 2025 Ushodaya Enterprises Pvt. Ltd., All Rights Reserved.