ETV Bharat / state

ਕਿਸਾਨਾਂ ਬਾਰੇ ਫਿਰ ਉਲਟਾ ਬੋਲ ਗਏ ਮਨੋਹਰ ਲਾਲ ਖੱਟਰ, ਸੁਣ ਕੇ ਅੱਗ-ਬਬੁਲਾ ਹੋਏ ਕਿਸਾਨ, ਰਾਹੁਲ ਗਾਂਧੀ ਨੇ ਵੀ ਲਿਆ ਪੱਖ, ਕੰਗਨਾ ਦੀ ਵੀ ਲਗਾਈ ਕਲਾਸ - Manohar Lal on Farmer - MANOHAR LAL ON FARMER

ਕਿਸਾਨਾਂ ਨੂੰ ਲੈ ਕੇ ਆਏ ਦਿਨ ਕਿਸੇ ਨਾ ਕਿਸੇ ਸਿਆਤਦਾਨ ਵੱਲੋਂ ਬਿਆਨਬਾਜ਼ੀ ਕੀਤੀ ਜਾਂਦੀ ਹੈ। ਹੁਣ ਮੁੜ ਤੋਂ ਇੱਕ ਵਾਰ ਫੇਰ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਬਾਰੇ ਵੱਡਾ ਬਿਆਨ ਦੇ ਕੇ ਸਿਆਸੀ ਜੰਗ ਛੇੜ ਦਿੱਤੀ ਹੈ। ਆਖਿਰ ਅਜਿਹਾ ਖੱਟਰ ਨੇ ਕੀ ਬੋਲਿਆ ਜਾਣਨ ਲਈ ਪੜ੍ਹੋ ਪੂਰੀ ਖ਼ਬਰ...

MANOHAR LAL ON FARMER
ਸਿਆਸਦਾਨ ਅਤੇ ਕਿਸਾਨ (etv bharat)
author img

By ETV Bharat Punjabi Team

Published : Sep 25, 2024, 8:35 PM IST

ਹੈਦਰਾਬਾਦ ਡੈਸਕ: ਇੱਕ ਪਾਸੇ ਤਾਂ ਕਿਸਾਨ ਆਪਣਾ ਘਰ-ਬਾਰ ਛੱਡ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ 'ਤੇ ਰੁਲਣ ਨੂੰ ਮਜ਼ਬੂਰ ਹੋ ਰਹੇ ਨੇ ਤਾਂ ਦੂਜੇ ਪਾਸੇ ਸਿਆਸਤ ਦਾਨ ਆਪਣੀਆਂ ਸਿਆਸੀ ਰੋਟੀਆਂ ਸੇਕਣ 'ਚ ਲੱਗੇ ਹੋਏ ਹਨ। ਸਿਆਸਤਦਾਨ ਤਰ੍ਹਾਂ-ਤਰ੍ਹਾਂ ਦੇ ਬਿਆਨ ਕਿਸਾਨਾਂ 'ਤੇ ਦੇ ਰਹੇ ਨੇ ਜਿਸ ਨਾਲ ਜਿੱਥੇ ਕਿਸਾਨਾਂ ਦਾ ਗੁੱਸਾਂ ਸੱਤਵੇਂ ਆਸਮਾਨ 'ਤੇ ਹੈ ਉੱਥੇ ਹੀ ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।

ਧਰਨੇ 'ਤੇ ਬੈਠੇ ਨਕਲੀ ਕਿਸਾਨ

ਸਿਆਸਦਾਨ ਤਾਂ ਹੁਣ ਕਿਸਾਨਾਂ ਨੂੰ ਹੀ ਨਕਲੀ ਕਹਿਣ ਲੱਗ ਗਏ ਹਨ। ਅੰਬਾਲਾ 'ਚ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਿਸਾਨਾਂ ਦੇ ਸਬੰਧ 'ਚ ਬਿਆਨ ਦੇ ਕੇ ਇਕ ਵਾਰ ਫਿਰ ਖਲਬਲੀ ਮਚਾ ਦਿੱਤੀ ਹੈ। ਮਨੋਹਰ ਲਾਲ ਖੱਟਰ ਨੇ ਕਿਹਾ ਕਿ "ਉਸ ਪਾਸੇ ਬੈਠਣ ਵਾਲੇ ਕਿਸਾਨ ਨਹੀਂ ਸਗੋਂ ਕਿਸਾਨਾਂ ਦਾ ਮਖੌਟਾ ਪਹਿਨੇ ਲੋਕ ਹਨ ਜੋ ਸਿਸਟਮ ਨੂੰ ਵਿਗਾੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, “ਮੈਂ ਜਾਣਦਾ ਹਾਂ ਕਿ ਇਹ ਇੱਕ ਵੱਡਾ ਮੁੱਦਾ ਹੈ। ਇਸ ਨਾਲ ਸੂਬੇ ਦੇ ਕਾਰੋਬਾਰ ਅਤੇ ਲੋਕ ਪ੍ਰਭਾਵਿਤ ਹੋਏ ਹਨ। ਅਸੀਂ ਸਰਹੱਦ ਖੋਲ੍ਹਣ ਦੀ ਯੋਜਨਾ ਬਣਾਈ ਸੀ ਪਰ ਦੂਜੇ ਪਾਸੇ ਬੈਠੇ ਲੋਕ ਕਿਸਾਨ ਨਹੀਂ ਹਨ। ਕਾਂਗਰਸ 'ਤੇ ਚੁਟਕੀ ਲੈਂਦਿਆਂ ਮਨੋਹਰ ਲਾਲ ਨੇ ਕਿਹਾ ਕਿ ਕਿਸਾਨਾਂ ਦੀ ਆੜ 'ਚ ਇਹ ਲੋਕ ਸਿਸਟਮ ਨੂੰ ਨੁਕਸਾਨ ਪਹੁੰਚਾਉਣਾ ਅਤੇ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਉਸਨੇ ਕਿਹਾ ਕਿ ਮੈਂ ਇਸ ਬਾਰੇ ਡੂੰਘਾਈ ਵਿੱਚ ਨਹੀਂ ਜਾਣਾ ਚਾਹੁੰਦਾ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ"।

700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਸੰਤੁਸ਼ਟ ਨਹੀਂ ਭਾਜਪਾ

ਇੱਕ ਪਾਸੇ ਤਾਂ ਮਨਹੋਰ ਲਾਲ ਖੱਟਰ ਦੇ ਬਿਆਨ ਨੇ ਸਿਆਸਤ ਅਤੇ ਕਿਸਾਨਾਂ ਦਾ ਪਾਰਾ ਹੋਰ ਵਧਾ ਦਿੱਤਾ ਤਾਂ ਦੂਜੇ ਪਾਸੇ ਭਾਜਪਾ ਸਾਂਸਦ ਕੰਗਨਾ ਰਣੌਤ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦਾ ਵੱਡਾ ਬਿਆਨ ਦਿੱਤਾ ਅਤੇ ਫਿਰ ਜਦੋਂ ਵਿਰੋਧ ਹੋਇਆ ਤਾਂ ਜਿੱਥੇ ਕੰਗਣਾ ਨੇ ਮੁਆਫ਼ੀ ਮੰਗੀ ਉੱਥੇ ਹੀ ਭਾਜਪਾ ਨੇ ਕੰਗਨਾ ਦੇ ਇਸ ਬਿਆਨ ਤੋਂ ਆਪਣਾ ਪੱਲਾ ਝਾੜ ਲਿਆ ਅਤੇ ਇਸ ਨੂੰ ਕੰਗਨਾ ਦਾ ਨਿੱਜੀ ਬਿਆਨ ਦੱਸ ਦਿੱਤਾ। ਜਦਕਿ ਰਾਹੁਲ ਗਾਂਧੀ ਨੇ ਸਰਕਾਰ ਨੂੰ ਲੰਬੇਂ ਹੱਥੀਂ ਲੈਂਦੇ ਆਖਿਆ ਕਿ “ਸਰਕਾਰ ਦੀ ਨੀਤੀ ਕੌਣ ਤੈਅ ਕਰ ਰਿਹਾ ਹੈ? ਭਾਜਪਾ ਦਾ ਸੰਸਦ ਜਾਂ ਪ੍ਰਧਾਨ ਮੰਤਰੀ ਮੋਦੀ? 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਲੈਣ ਤੋਂ ਬਾਅਦ ਵੀ, ਖਾਸ ਕਰਕੇ ਹਰਿਆਣਾ ਅਤੇ ਪੰਜਾਬ ਦੇ ਲੋਕ ਭਾਜਪਾ ਤੋਂ ਸੰਤੁਸ਼ਟ ਨਹੀਂ। ਭਾਰਤ ਸਾਡੇ ਕਿਸਾਨਾਂ ਦੇ ਖਿਲਾਫ ਭਾਜਪਾ ਦੀ ਕਿਸੇ ਵੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਵੇਗਾ - ਜੇਕਰ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਕਦਮ ਚੁੱਕਿਆ ਗਿਆ ਤਾਂ ਮੋਦੀ ਜੀ ਨੂੰ ਦੁਬਾਰਾ ਮੁਆਫੀ ਮੰਗਣੀ ਪਵੇਗੀ"।

ਹੁਣ ਵੇਖਣਾ ਹੋਵੇਗਾ ਕਿ ਇਹ ਬਿਆਨ ਬਾਜ਼ੀ ਕਦੋਂ ਰੁਕੇਗੀ ਅਤੇ ਕਦੋਂ ਕਿਸਾਨਾਂ ਦੀਆਂ ਮੰਗਾਂ ਹੱਲ ਹੋਣਗੀਆਂ, ਅਤੇ ਕਦੋਂ ਕਿਸਾਨਾਂ ਧਰਨੇ ਚੁੱਕੇ ਜਾਣਗੇ? ਕਦੋਂ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ਼ ਮਿਲੇਗਾ?

ETV Bharat Logo

Copyright © 2024 Ushodaya Enterprises Pvt. Ltd., All Rights Reserved.