ਅੰਮ੍ਰਿਤਸਰ/ਪਠਾਨਕੋਟ/ਬਠਿੰਡਾ: ਦੇਸ਼ ਵਿੱਚ ਲੋਕਤੰਤਰ ਦੇ ਮਹਾਨ ਤਿਉਹਾਰ ਦੇ 7ਵੇਂ ਪੜਾਅ ਦੀਆਂ ਚੋਣਾਂ ਦਾ ਅਮਲ ਸ਼ੁਰੂ ਹੋ ਗਿਆ ਹੈ, ਜਦੋਂ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਆਪਣੇ ਲੋਕਤੰਤਰੀ ਹੱਕ ਦੀ ਵਰਤੋਂ ਕਰਦਿਆਂ ਹਲਕਾ ਸੁਜਾਨਪੁਰ ਦੇ ਪਿੰਡ ਘੋਹ ਬੂਥ ਨੰਬਰ 98 'ਤੇ ਆਪਣੇ ਪਰਿਵਾਰ ਸਮੇਤ ਵੋਟ ਪਾਈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ।
ਤਰਨਜੀਤ ਸੰਧੂ ਨੇ ਪਾਈ ਵੋਟ: ਇਸ ਤੋਂ ਇਲਾਵਾ ਅਮਰੀਕਾ ਵਿੱਚ ਲੰਮਾ ਸਮਾਂ ਸੇਵਾ ਨਿਭਾਉਣ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੱਲੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ। ਜਿਸ ਤੋਂ ਬਾਅਦ ਉਹਨਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਅਪੀਲ ਕਰਦੇ ਹੋਏ ਲੋਕਾਂ ਨੂੰ ਕਿਹਾ ਕਿ ਉਹ ਵੱਧ ਚੜ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ। ਤਰਨਜੀਤ ਸਿੰਘ ਸੰਧੂ ਵੱਲੋਂ ਗਰੀਨ ਐਵਨਿਊ ਸਥਿਤ ਇੱਕ ਸਰਕਾਰੀ ਕਾਲਜ ਵਿੱਚ ਵੋਟ ਪਾਈ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਧੂ ਨੇ ਕਿਹਾ ਕਿ ਅੱਜ ਨੌਜਵਾਨ ਉੱਠ ਖੜਿਆ ਹੈ ਅਤੇ ਉਹ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾਉਂਦਾ ਹੋਇਆ ਵੀ ਨਜ਼ਰ ਆਵੇਗਾ।
ਵੋਟਰਾਂ ਨੂੰ ਅਪੀਲ: ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਦੇਸ਼ ਲਈ ਵਧੀਆ ਨੀਤੀਆਂ ਬਣਾਈਆਂ ਗਈਆਂ ਹਨ, ਉਸ ਨੂੰ ਲੈ ਕੇ ਲੋਕ ਜਾਗਰੂਕ ਹਨ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਲੋਕ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਆਪਣਾ ਭਰੋਸਾ ਜਤਾਉਣਗੇ। ਉਹਨਾਂ ਕਿਹਾ ਕਿ ਜੋ ਨਵੇਂ ਵੋਟਰ ਹਨ ਉਹਨਾਂ ਨੂੰ ਵੀ ਵੱਧ ਚੜ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਉਮੀਦਵਾਰ ਪਰਮਪਾਲ ਕੌਰ ਨੇ ਪਾਈ ਵੋਟ: ਅੱਜ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੇ ਆਪਣੀ ਵੋਟ ਪਾਈ ਅਤੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਵੋਟ ਪਾ ਕੇ ਉਮੀਦਵਾਰ ਤੌਰ ਉੱਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ। ਲੋਕਾਂ ਦਾ ਸਾਥ ਮਿਲ ਰਿਹਾ ਹੈ। ਮੈਂ ਅਪੀਲ ਵੀ ਕਰਾਂਗੀ ਕਿ ਲੋਕ ਵੱਧ ਚੜ ਕੇ ਵੋਟਾਂ ਪਾਉਣ ਆਉਣ। ਉਹਨਾਂ ਕਿਹਾ ਕਿ ਹੁਣ ਤੱਕ ਵੋਟਿੰਗ ਪ੍ਰਕਿਰਿਆ ਬਹੁਤ ਵਧੀਆ ਰਹੀ ਹੈ ਅਤੇ ਪੁਲਿਸ ਨੇ ਬਹੁਤ ਵਧੀਆ ਸਾਥ ਦਿੱਤਾ। ਕਿਸੇ ਕਿਸਮ ਦੀ ਕੋਈ ਵੀ ਤਕਲੀਫ ਨਹੀਂ ਆਈ। ਬਠਿੰਡਾ ਦੇ ਐਸਐਸਪੀ ਦੀਪਕ ਪਾਰਿਕ ਨੇ ਕਿਹਾ ਕਿ ਸਾਰੇ ਬੂਥਾਂ ਉੱਤੇ ਮੈਂ ਖੁਦ ਚੈਕਿੰਗ ਕਰ ਰਿਹਾ ਹਾਂ ਪੂਰੇ ਜ਼ਿਲ੍ਹੇ ਵਿੱਚ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਮੁਸਤੈਦ ਹਨ।
- ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਿੰਗ ਜਾਰੀ; ਸਵੇਰੇ 11 ਵਜੇ ਤੱਕ ਕੁੱਲ 23.91 ਫੀਸਦੀ ਵੋਟਿੰਗ ਹੋਈ - Punjab Lok Sabha Election 2024
- ਸੀਐਮ ਭਗਵੰਤ ਮਾਨ ਨੇ ਪਾਈ ਵੋਟ, ਕਿਹਾ- ਇੰਡੀਆ ਗਠਜੋੜ ਦੀ ਮੀਟਿੰਗ 'ਚ ਹੋਵਾਂਗਾ ਸ਼ਾਮਲ - Punjab Lok Sabha Election 2024
- ਲੋਕਾ ਸਭਾ ਚੋਣਾਂ 2024; ਜਾਣੋ ਆਪਣੇ ਹਲਕੇ ਦੇ ਉਮੀਦਵਾਰਾਂ ਦੀ ਜਾਇਦਾਦ ਤੇ ਬੈਂਕ ਖ਼ਾਤਿਆਂ ਦਾ ਵੇਰਵਾ - Lok Sabha Election 2024